ताज़ा खबर

ਭਾਜਪਾ ਵੱਲੋਂ ਜਿਲਾ ਮਲੇਰਕੋਟਲਾ ਦੀਆਂ ਸਾਰੀਆਂ ਸੀਟਾਂ ਤੇ ਲੜੀ ਜਾਣਗੀਆਂ ਪੰਚੀ ,ਸਰਪੰਚੀ, ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ -: ਅਨਿਲ ਸਰੀਨ,ਅਮਨ ਥਾਪਰ

ਮਾਲੇਰਕੋਟਲਾ (ਕਿਮੀ ਅਰੌੜਾ ਅਸਲਮ ਨਾਜ਼) ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮਲੇਰਕੋਟਲਾ ਦੀ ਇੱਕ ਅਹਿਮ ਮੀਟਿੰਗ ਜਿਲਾ ਪ੍ਰਧਾਨ ਅਮਨ ਥਾਪਰ ਦੀ ਅਗਵਾਈ ਵਿੱਚ ਸੰਗਠਨ ਮਹਾਮੰਤਰੀ ਮਨਥਰੀ ਸ੍ਰੀ ਨਿਵਾਸਲੂ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਤੇ ਜੋਨਲ ਇੰਚਾਰਜ ਸ੍ਰੀ ਅਨਿਲ ਸਰੀਨ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਲੋਕ ਸਭਾ ਚੋਣਾਂ ਦੀ ਸਮਿਕਸ਼ਾ ਕੀਤੀ ਅਤੇ ਆਉਣ ਵਾਲੀਆਂ ਬਾਏ ਇਲੈਕਸ਼ਨ ਅਤੇ ਪੰਚੀ ,ਸਰਪੰਚੀ, ਜਿਲਾ ਪਰਿਸ਼ਦ ,ਬਲਾਕ ਸੰਮਤੀ ਦੀਆਂ ਚੋਣਾਂ ਵਾਸਤੇ ਕਮਰ ਕਸਨ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ। ਅਨਿਲ ਸਰੀਨ ਨੇ ਆਖਿਆ ਕਿ ਜਿਲਾ ਮਲੇਰਕੋਟਲਾ ਦੀਆਂ ਚੋਣਾਂ ਜ਼ਿਲਾ ਪ੍ਰਧਾਨ ਅਮਨ ਥਾਪਰ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ ਜਿਸ ਵਿੱਚ ਸਾਰੇ ਹੀ ਭਾਜਪਾ ਦੇ ਅਹੁਦੇਦਾਰਾਂ ਦੀਆਂ ਵੱਖ ਵੱਖ ਪਿੰਡਾਂ ਵਿੱਚ ਡਿਊਟੀਆਂ ਲਗਾ ਕੇ ਚੰਗੇ ਉਮੀਦਵਾਰ ਦਾ ਪੈਨਲ ਬਣਾ ਕੇ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਨੂੰ ਰਿਪੋਰਟ ਦੇਣ ਲਈ ਆਖਿਆ ਅਤੇ ਜਿਲਾ ਪ੍ਰਧਾਨ ਅਮਨ ਥਾਪਰ ਵੱਲੋਂ ਇਹ ਰਿਪੋਰਟ ਪੰਜਾਬ ਪ੍ਰਧਾਨ ਸੁਨੀਲ ਜਾਖੜ, ਸੰਗਠਨ ਮਹਾਮੰਤਰੀ ਮੰਥਰੀ ਸ੍ਰੀ ਨਿਵਾਸਲੂ ਅਤੇ ਉਹਨਾਂ ਨੂੰ ਸੌਂਪਣਗੇ ਤਾਂ ਕਿ ਚੰਗੇ ਉਮੀਦਵਾਰ ਇਹਨਾਂ ਚੋਣਾਂ ਵਿੱਚ ਅੱਗੇ ਆ ਸਕਣ। ਇਸ ਮੀਟਿੰਗ ਵਿੱਚ ਜਾਹਿਦ ਪੀਰ ਜੀ, ਦਵਿੰਦਰ ਸਿੰਗਲਾ ਬੋਬੀ ਦੋਨੇ ਜਨਰਲ ਸਕੱਤਰ, ਭਾਵਨਾ ਮਹਾਜਨ ਪੰਜਾਬ ਮਹਿਲਾ ਮੋਰਚਾ ਸਕੱਤਰ, ਸੁਰੇਸ਼ ਜੈਨ, ਐਡਵੋਕੇਟ ਰੀਨਾ ਗੋਇਲ ,ਅਨੀਤਾ ਜੈਨ ਤਿੰਨੋ ਜਿਲ੍ਾ ਉਪ ਪ੍ਰਧਾਨ , ਮਹਿਲਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀਮਤੀ ਰਕਸ਼ਾ ਜੈਨ, ਮਨੋਰਟੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਲਿਆਕਤ ਅਲੀ, ਮੰਡਲ-1 ਪ੍ਰਧਾਨ ਦੀਪਕ ਸੋਰੀ, ਮੰਡਲ-2 ਪ੍ਰਧਾਨ ਵਿਸ਼ਾਲ ਸ਼ਰਮਾ, ਮੰਡਲ-3 ਪ੍ਰਧਾਨ ਲਕਸ਼ੇ ਸਿੰਗਲਾ, ਦਿਹਾਤੀ ਮਲੇਰਕੋਟਲਾ ਮੰਡਲ-4 ਪ੍ਰਧਾਨ ਕਾਲਾ ਖਾਨ, ਅਮਰਗੜ੍ਹ ਦਿਹਾਤੀ ਮੰਡਲ ਪ੍ਰਧਾਨ ਹਰਬਾਗ ਸਿੰਘ ਬਾਗਾ ਮਨਵੀ, ਇੰਡਸਟਰੀ ਸੈਲ ਦੇ ਜ਼ਿਲ੍ਹਾ ਪ੍ਰਧਾਨ ਅਮਰ ਗੁਪਤਾ, ਨੀਸ਼ਾ ਚਾਵਲਾ ਮਹਿਲਾ ਮੋਰਚਾ ਪੰਜਾਬ ਇਜੈਕਟੀਬ ਮੈਂਬਰ, ਸੁਭਾਸ਼ ਸ਼ਰਮਾ, ਅਮਿਤ ਕੁਮਾਰ ਮੰਡਲ ਜਨਰਲ ਸਕੱਤਰ, ਰਵੀ ਸਿੰਘ ਸੋਸ਼ਲ ਮੀਡੀਆ ਜ਼ਿਲਾ ਇੰਚਾਰਜ,ਆਰਟੀਆਈ ਸੈਲ ਦੇ ਜਿਲ੍ਹਾ ਪ੍ਰਧਾਨ ਸੁਭਾਸ਼ ਜੈਨ ਅਤੇ ਵੱਡੀ ਸੰਖਿਆ ਵਿੱਚ ਭਾਜਪਾ ਵਰਕਰ ਸ਼ਾਮਿਲ ਸਨ।

Back to top button
error: Content is protected !!