
ਮਾਲੇਰਕੋਟਲਾ 31 ਜੁਲਾਈ (ਅਸਲਮ ਨਾਜ਼, ਕਿੰਮੀ ਅਰੋੜਾ) ਮਾਲੇਰਕੋਟਲਾ ਦੇ ਵਾਰਡ ਨੰਬਰ 10 ਵਿੱਚ ਬੂਟੇ ਲਗਾਏ ਗਏ ਅਤੇ ਨਾਲ ਹੀ ਬੂਟੇ ਵੰਡੇ ਵੀ ਗਏ ਬੂਟੇ ਲਗਾਉਣ ਦੀ ਇਸ ਮੁਹਿੰਮ ਵਿੱਚ ਵਾਰਡ ਨਿਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਇਸ ਮੌਕੇ ਵਾਰਡ ਦੇ ਕੌਂਸਲਰ ਮਹਿੰਦਰ ਸਿੰਘ ਪਰੂਥੀ ਵੀ ਮੌਜ਼ੂਦ ਸਨ ਉਹਨਾਂ ਅਪਣੇ ਵਾਰਡ ਦੀ ਦਿੱਖ ਬਦਲਣ ਲਈ ਬੂਟੇ ਲਗਾਉਣ ਅਤੇ ਪਾਰਕ ਬਣਾਉਣ ਦੀ ਗੱਲ ਆਖੀ ਉਹਨਾਂ ਨਾਲ ਹੀ ਸ਼ਹਿਰ ਨਿਵਾਸੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਅਪੀਲ ਵੀ ਕੀਤੀ




