Vande Bharat Live TV News
देश • राज्य • जिला — खबरें तेज़, साफ और विश्वसनीय तरीके से
Jalandhar

ਆਲ ਇੰਡੀਆ ਕਿਸਾਨ ਡੈਲੀਗੇਟ ਕਾਨਫਰੰਸ – ਕਾਹਨ ਸਿੰਘ ਪੰਨੂੰ ਨੇ ਦਿੱਤਾ ਉਦਘਾਟਨੀ ਭਾਸ਼ਣ

21 Sep 2026, 07:38 PM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
ਆਲ ਇੰਡੀਆ ਕਿਸਾਨ ਡੈਲੀਗੇਟ ਕਾਨਫਰੰਸ - ਕਾਹਨ ਸਿੰਘ ਪੰਨੂੰ ਨੇ ਦਿੱਤਾ ਉਦਘਾਟਨੀ ਭਾਸ਼ਣ - JALANDHAR, पंजाब

ਜਲੰਧਰ, 21 ਸਤੰਬਰ (ਪਰਮਿੰਦਰ ਸਿੰਘ )ਜਲੰਧਰ ਵਿਖੇ ਜਾਰੀ ਕੁਲ ਹਿੰਦ ਕਿਸਾਨ ਮਹਾਸਭਾ ਦੀ ਪੰਜਵੀਂ ਕਾਨਫਰੰਸ ਦਾ ਡੈਲੀਗੇਟ ਸੈਸ਼ਨ ਬੀਤੀ ਸ਼ਾਮ ਬਾਬਾ ਜੁਆਲਾ ਸਿੰਘ ਹਾਲ ਵਿੱਚ ਆਰੰਭ ਹੋਇਆ। ਕਾਨਫਰੰਸ ਦੀ ਸੁਆਗਤੀ ਕਮੇਟੀ ਦੇ ਚੇਅਰਮੈਨ ਸ.

ਕਾਹਨ ਸਿੰਘ ਪੰਨੂੰ ( ਸੇਵਾ ਮੁਕਤ ਆਈਏਐਸ) ਨੇ ਦੇਸ਼ ਭਰ ਤੋਂ ਪੁੱਜੇ ਡੈਲੀਗੇਟਾਂ ਤੇ ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਦੇ ਇਕ ਹੋਣ ਦਾ ਭਰਪੂਰ ਸੁਆਗਤ ਕਰਦਿਆਂ ਮੋਦੀ ਸਰਕਾਰ ਵਲੋਂ 1% ਵੱਡੇ ਧਨਾਢਾਂ ਦੇ ਮੁਨਾਫ਼ਿਆਂ ਲਈ ਅਪਣਾਏ ਅਖੌਤੀ ਵਿਕਾਸ ਮਾਡਲ ਦੀ ਬਾਖੂਬੀ ਚੀਰ-ਫਾੜ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜਦੋਂ ਦਿਓਕੱਦ ਕਾਰਪੋਰੇਟ ਕੰਪਨੀਆਂ ਮਿਲ ਕੇ ਸੰਸਾਰ 'ਤੇ ਕਾਬਜ਼ ਹੋਣ ਲਈ ਹਰ ਹਰਬਾ ਵਰਤ ਰਹੀਆਂ ਹਨ, ਉਦੋਂ ਜਨਤਾ ਦੇ ਹੱਕਾ-ਹਿੱਤਾਂ ਦੀ ਰਾਖੀ ਲਈ ਲੜਨ ਵਾਲੇ ਸਮੂਹ ਸੰਘਰਸ਼ੀ ਸੰਗਠਨਾਂ ਤੇ ਲੋਕ ਹਿੱਤੂ ਤਾਕਤਾਂ ਲਈ ਵੀ ਇਹ ਬੇਹੱਦ ਜ਼ਰੂਰੀ ਹੈ ਉਹ ਲੁਟੇਰਿਆਂ ਦਾ ਟਾਕਰਾ ਕਰਨ ਲਈ ਇਕਜੁੱਟ ਹੋ ਕੇ ਅਪਣੀ ਤਾਕਤ 'ਚ ਵੱਡਾ ਵਾਧਾ ਕਰਨ।

ਭਰਾਤਰੀ ਸ਼ੁਭ ਇੱਛਾਵਾਂ ਭੇਂਟ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ 'ਪੰਜਾਬ ਕਿਸਾਨ ਯੂਨੀਅਨ' ਤੇ 'ਜਮਹੂਰੀ ਕਿਸਾਨ ਸਭਾ' ਦੀ ਏਕਤਾ ਦਾ ਭਰਪੂਰ ਸੁਆਗਤ ਕੀਤਾ। ਉਨ੍ਹਾਂ ਸੱਦਾ ਦਿੱਤਾ ਕਿ ਫਿਰਕੂ-ਫਾਸ਼ੀ ਮੋਦੀ ਸਰਕਾਰ ਨੂੰ ਸਤਾ ਤੋਂ ਲਾਂਭੇ ਕਰਨ ਲਈ ਸਾਨੂੰ ਦੇਸ਼ ਭਰ ਦੀਆਂ ਸਮੂਹ ਸੰਘਰਸ਼ਸ਼ੀਲ ਇਨਕਲਾਬੀ ਤੇ ਜਮਹੂਰੀ ਤਾਕਤਾਂ ਦਾ ਵਿਸ਼ਾਲ ਮੋਰਚਾ ਉਸਾਰਨ ਨੂੰ ਅਪਣਾ ਮੁੱਖ ਅਜੰਡਾ ਬਣਾਉਣਾ ਚਾਹੀਦਾ ਹੈ।

ਸਵੇਰੇ ਦਾ ਸੈਸ਼ਨ ਬੀਤੇ ਕੱਲ੍ਹ ਸਦਾ ਲਈ ਵਿੱਛੜ ਗਏ ਰੋਜ਼ਾਨਾ 'ਨਵਾਂ ਜ਼ਮਾਨਾ' ਦੇ ਸੰਪਾਦਕ ਸਾਥੀ ਚੰਦ ਫਤਿਹਪੁਰੀ ਨੂੰ ਮੌਣ ਖੜੋ ਕੇ ਸ਼ਰਧਾਂਜਲੀ ਦੇਣ ਨਾਲ ਹੋਇਆ। ਇਸ ਪਿੱਛੋਂ ਜਥੇਬੰਦੀ ਦੇ ਜਨਰਲ ਸਕੱਤਰ, ਲੋਕ ਸਭਾ ਮੈਂਬਰ ਰਾਜਾ ਰਾਮ ਸਿੰਘ ਨੇ ਕਾਨਫਰੰਸ ਸਾਹਮਣੇ ਸਿਆਸੀ ਜਥੇਬੰਦਕ ਰਿਪੋਰਟ ਪੇਸ਼ ਕੀਤੀ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਕਾਰਪੋਰੇਟ ਕੰਪਨੀਆਂ ਦੇ ਮੁਨਾਫ਼ੇ ਲਈ ਉਪਜਾਊ ਜ਼ਮੀਨਾਂ ਵੱਡੇ ਪੈਮਾਨੇ 'ਤੇ ਹੜੱਪੀਆਂ ਜਾ ਰਹੀਆਂ ਹਨ ਅਤੇ ਮੱਕੀ, ਗੰਨੇ ਤੇ ਚੌਲਾਂ ਵਰਗੇ ਖੁਰਾਕੀ ਪਦਾਰਥਾਂ ਤੋਂ ਸ਼ਰਾਬ ਅਤੇ ਇਥੋਨੋਲ ਬਣਾਈ ਜਾ ਰਹੀ ਹੈ। ਇਸ ਨਾਲ ਚੀਨੀ, ਆਂਡੇ ਤੇ ਚਿਕਨ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋ ਗਿਆ ਹੈ।

ਦੇਸ਼ ਗੰਭੀਰ ਆਰਥਿਕ ਸੰਕਟ 'ਚ ਹੈ ਤੇ ਆਰਥਿਕ ਨਾਬਰਾਬਰੀ 'ਚ ਭਾਰੀ ਵਾਧਾ ਹੋਇਆ ਹੈ। ਨਤੀਜਾ ਮੱਧਵਰਗ ਵਲੋਂ ਲਿਆ ਜਾ ਰਿਹਾ 'ਗੋਲਡ ਲੋਨ' ਜੋ 2023 'ਚ 7.46 ਲੱਖ ਕਰੋੜ ਸੀ ਉਹ ਤਿੰਨਾਂ ਸਾਲਾਂ 'ਚ ਵਧ ਕੇ 18.6 ਲੱਖ ਕਰੋੜ ਤੀਕ ਪੁੱਜ ਗਿਆ ਹੈ।

ਕੇਂਦਰ ਸਰਕਾਰ ਲਗਾਤਾਰ ਸੂਬਿਆਂ ਦੇ ਹੱਕ ਛਾਂਗ ਕੇ ਆਪਣਾ ਦਖ਼ਲ ਤੇ ਕੰਟਰੋਲ ਵਧਾਉਣ ਰਾਹੀਂ ਲੋਕ-ਰਾਜ ਤੇ ਫੈਡਰਲ ਢਾਂਚੇ ਦਾ ਗਲ ਘੁੱਟ ਰਹੀ ਹੈ। ਮਸਲਨ ਪੰਜਾਬ ਪੁਨਰਗਠਨ ਐਕਟ '66 ਦੀਆਂ ਕੁਝ ਧਾਰਾਵਾਂ ਦੀ ਵਰਤੋਂ ਕਰਦਿਆਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਅਪਣੇ ਕਬਜ਼ੇ 'ਚ ਲੈ ਕੇ ਅਪਣੀ ਜ਼ਮੀਨ ਤੇ ਦਰਿਆਈ ਪਾਣੀਆਂ 'ਤੇ ਪੰਜਾਬ ਦੇ ਸੰਵਿਧਾਨਕ ਹੱਕਾਂ ਦਾ ਖਾਤਮਾ ਕਰ ਦਿੱਤਾ ਹੈ।

ਇਹ ਸੰਸਾਰ ਵੱਲੋਂ ਪ੍ਰਵਾਨਤ ਦਰਿਆਈ ਪਾਣੀਆਂ ਦੀ ਵੰਡ ਤੇ ਵਰਤੋਂ ਦੇ ਰਿਪੇਰੀਅਨ ਸਿਧਾਂਤ ਦੇ ਉਲਟ ਹੈ। ਵੱਖੋ-ਵੱਖ ਪ੍ਰਾਂਤਾਂ ਚੋਂ ਪੁੱਜੇ 61 ਕਿਸਾਨ ਪ੍ਰਤੀਨਿਧਾਂ ਨੇ ਰਿਪੋਰਟ ਬਾਰੇ ਚਰਚਾ ਕਰਦਿਆਂ ਅਪਣੇ ਵਿਚਾਰ ਇਤਰਾਜ਼ ਤੇ ਸੁਝਾਅ ਪੇਸ਼ ਕੀਤੇ।

ਸੈਸ਼ਨ ਨੂੰ ਸੰਬੋਧਨ ਕਰਦਿਆਂ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਇਹ ਸਫ਼ਲ ਕਾਨਫਰੰਸ ਇਕ ਅਹਿਮ ਸ਼ੁਰੂਆਤ ਹੈ। ਹੁਣ ਦੇਸ਼, ਖਾਸ ਕਰਕੇ ਪੰਜਾਬ-ਹਰਿਆਣਾ ਦੇ ਕਿਸਾਨ ਸਾਥੀਆਂ ਨੇ ਏਕਤਾ ਦੇ ਇਸ ਸੰਦੇਸ਼ ਨੂੰ ਦੋਹਾਂ ਸੂਬਿਆਂ 'ਚ ਪਿੰਡ-ਪਿੰਡ ਲਿਜਾਣਾ ਹੈ ਅਤੇ ਭੱਵਿਖ ਦੇ ਕਿਸਾਨ ਘੋਲਾਂ ਨੂੰ ਜੇਤੂ ਬਣਾਉਣ ਲਈ ਵਿਸ਼ਾਲ ਤੇ ਮਜ਼ਬੂਤ ਸੰਗਠਨ ਖੜ੍ਹਾ ਕਰਨਾ ਹੈ।

ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਖੱਬੇ-ਪੱਖੀ ਕਿਸਾਨ ਜਥੇਬੰਦੀਆਂ ਨੂੰ ਛੋਟੇ ਤੇ ਬੇਜ਼ਮੀਨੇ ਕਿਸਾਨਾਂ ਦੀਆਂ ਮੰਗਾਂ-ਮੁਸ਼ਕਿਲਾਂ ਉਠਾਉਣ 'ਤੇ ਵਿਸ਼ੇਸ਼ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਦਲਿਤਾਂ, ਔਰਤਾਂ ਤੇ ਕਮਜ਼ੋਰ ਤਬਕਿਆਂ ਖਿਲਾਫ ਹੁੰਦੇ ਸਮਾਜਿਕ ਜਬਰ ਦਾ ਵੀ ਪੁਰਜ਼ੋਰ ਵਿਰੋਧ ਕਰਨਾ ਚਾਹੀਦਾ ਹੈ।

ਇੰਝ ਕਰਕੇ ਹੀ ਉਹ ਮਹਿਜ਼ ਆਰਥਿਕ ਮੰਗਾਂ ਮਸਲਿਆਂ ਤੱਕ ਸੀਮਤ ਰਹਿਣ ਦੀ ਬਜਾਏ, ਅਪਣੇ ਆਪ ਨੂੰ ਸਮਾਜਿਕ ਤਬਦੀਲੀ ਲਈ ਪ੍ਰਤੀਬੱਧ ਕਿਸਾਨ ਜਥੇਬੰਦੀ ਕਹਾਉਣ ਦੇ ਸਮਰਥ ਬਣ ਸਕਣਗੇ। ਲੋਕ ਕਵੀ ਸੰਤ ਰਾਮ ਉਦਾਸੀ ਦੀ ਬੇਟੀ ਇਕਬਾਲ ਕੌਰ ਉਦਾਸੀ ਤੇ ਕਮਲਦੀਪ ਜਲੂਰ ਸਮੇਤ ਵੱਖੋ-ਵੱਖ ਸੂਬਿਆਂ ਦੇ ਲੋਕ ਗਾਇਕਾਂ ਨੇ ਇਨਕਲਾਬੀ ਗੀਤਾਂ ਕਵਿਤਾਵਾਂ ਨਾਲ ਚੋਖਾ ਰੰਗ ਬੰਨ੍ਹਿਆ।

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

रिपोर्टर-अनिरुद्ध अग्रहरि डीएम की अध्यक्षता में जिला उद्योग बन्धु समिति/जिला निर्यात प्रोत्साहन समिति तथा विभाग द्वारा संचालित स्वरोजगारपरक योजनाओं की समीक्षा बैठक हुई आयोजित
Sant Kabir Nagar21 Sep

रिपोर्टर-अनिरुद्ध अग्रहरि डीएम की अध्यक्षता में जिला उद्योग बन्धु समिति/जिला निर्यात प्रोत्साहन समिति तथा विभाग द्वारा संचालित स्वरोजगारपरक योजनाओं की समीक्षा बैठक हुई आयोजित

संतकबीर नगर/जिलाधिकारी आलोक कुमार की अध्यक्षता में जिला उद्योग बन्धु समिति/जिला निर्यात प्रोत्साहन समिति तथा विभाग द्वारा संचालित…

पूरी खबर पढ़ें →
• कालीबाड़ी वैशाली नगर भिलाई में निशुल्क चिकित्सा शिविर का आयोजन 22 सितंबर को : विशेषज्ञ उपस्थित रहेंगे
Durg21 Sep

• कालीबाड़ी वैशाली नगर भिलाई में निशुल्क चिकित्सा शिविर का आयोजन 22 सितंबर को : विशेषज्ञ उपस्थित रहेंगे

भिलाई (वंदे भारत)। वरिष्ठजन कल्याण महासंघ के तत्वावधान में श्री शंकराचार्य हास्पिटल एवं मेडिकल कालेज, जुनवानी रोड, भिलाई…

पूरी खबर पढ़ें →
Vande Bharat Live TV NewsVande Bharat Live TV News
महूदपुर ग्राम पंचायत में आयोजित हुआ वित्तीय साक्षरता एवं साइबर सुरक्षा जागरूकता शिविर
Bahraich21 Sep

महूदपुर ग्राम पंचायत में आयोजित हुआ वित्तीय साक्षरता एवं साइबर सुरक्षा जागरूकता शिविर

महूदपुर ग्राम पंचायत में आयोजित हुआ वित्तीय साक्षरता एवं साइबर सुरक्षा जागरूकता शिविर बहराइच, 19 सितम्बर 2026। क्रिसिल…

पूरी खबर पढ़ें →
Vande Bharat Live TV NewsVande Bharat Live TV News
Jalandhar21 Sep

महाराजा रणजीत सिंह आर्म्ड फोर्सेज प्रिपरेटरी इंस्टीट्यूट, मोहाली में दाखिला प्रक्रिया शुरू

जालंधर, 21 सितंबर (परमिंदर सिंह ) : डिप्टी डायरेक्टर, जिला रोजगार उत्पत्ति, कौशल विकास एवं प्रशिक्षण ब्यूरो नीलम…

पूरी खबर पढ़ें →
महूदपुर ग्राम पंचायत में आयोजित हुआ वित्तीय साक्षरता एवं साइबर सुरक्षा जागरूकता शिविर
Bahraich21 Sep

महूदपुर ग्राम पंचायत में आयोजित हुआ वित्तीय साक्षरता एवं साइबर सुरक्षा जागरूकता शिविर

महूदपुर ग्राम पंचायत में आयोजित हुआ वित्तीय साक्षरता एवं साइबर सुरक्षा जागरूकता शिविर बहराइच, 19 सितम्बर 2026। क्रिसिल…

पूरी खबर पढ़ें →
error: Content is protected !!