ਸ਼ੇਖ ਫਰੀਦ ਪ੍ਰਿੰਟ ਐਂਡ ਇਲੈਕਟਰੋਨਿਕ ਮੀਡੀਆ ਪ੍ਰੈਸ ਕਲੱਬ ਫਰੀਦਕੋਟ ਦੀ ਮੀਟਿੰਗ ਹੋਈ

-ਸ਼ੇਖ ਫ਼ਰੀਦ ਪ੍ਰਿੰਟ ਐਂਡ ਇਲੈਕਟ੍ਰੋਨਿਕ ਮੀਡੀਆ ਪ੍ਰੈੱਸ ਕਲੱਬ ਫਰੀਦਕੋਟ ਦੀ ਮੀਟਿੰਗ ਅਨੰਦਿਆਣਾ ਗਊਸ਼ਾਲਾ ਫਰੀਦਕੋਟ ਵਿਖੇ ਹੋਈ
ਪ੍ਰਤੀਕ ਸੇਠੀ ….. ਵੰਦੇ ਭਾਰਤ ਨਿਊਜ਼….।.ਫਰੀਦਕੋਟ
ਪਿਛਲੇ ਦਿਨੀਂ ਸ਼ੇਖ ਫ਼ਰੀਦ ਪ੍ਰਿੰਟ ਐਂਡ ਇਲੈਕਟ੍ਰੋਨਿਕ ਮੀਡੀਆ ਪ੍ਰੈੱਸ ਕਲੱਬ ਫਰੀਦਕੋਟ ਦੀ ਚੋਣ ਸਥਾਨਕ ਦਾਣਾ ਮੰਡੀ ਫਰੀਦਕੋਟ ਵਿਖੇ ਬਾਂਸਲ ਦੀ ਆੜਤ (ਜੱਗਬਾਣੀ ਦਫਤਰ) ਤੇ ਹੋਈ ਸੀ ਉਸ ਵਿੱਚ ਸਰਵਸੰਮਤੀ ਨਾਲ ਕੇ.ਪੀ.ਸਿੰਘ ਸਰਾਂ ਨੂੰ ਪ੍ਰੈੱਸ ਕਲੱਬ ਦਾ ਪ੍ਰਧਾਨ, ਸ਼ਿਵਨਾਥ ਦਰਦੀ ਜਨਰਲ ਸਕੱਤਰ ਅਤੇ ਦੀਪੂ ਸਿੰਗਲਾ ਨੂੰ ਕਲੱਬ ਦਾ ਕੈਸ਼ੀਅਰ ਚੁਣਿਆ ਗਿਆ ਸੀ।
ਮੀਟਿੰਗ ਵਿੱਚ ਬਾਰੇ ਸਾਰੇ ਅਧਿਕਾਰ ਨਵ ਗਠਿਤ ਪ੍ਰਧਾਨ ਕੇ.ਪੀ.ਸਿੰਘ ਸਰਾਂ ਨੂੰ ਦਿੱਤੇ ਗਏ ਸਨ। ਇਸ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਸਥਾਨਕ ਅਨੰਦਿਆਣਾ ਗਊਸ਼ਾਲਾ ਫਰੀਦਕੋਟ ਵਿਖੇ ਕੇ.ਪੀ.ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਬਾਕੀ ਮੈਬਰਾਂ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ।
ਜਿਸ ਵਿੱਚ ਐਡਵੋਕੇਟ ਰਕੇਸ਼ ਭੁਟੇਜਾ ਪੱਤਰ ਪ੍ਰੇਰਕ ਦੈਨਿਕ ਸਵੇਰਾ ਨੂੰ ਪ੍ਰੈੱਸ ਕਲੱਬ ਦਾ ਸਰਪ੍ਰਸਤ,ਗੌਤਮ ਬਾਂਸਲ ਪੱਤਰ ਪ੍ਰੇਰਕ ਜੱਗ ਬਾਣੀ ਗਰੁੱਪ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਧਨੋਆ ਪੱਤਰ ਪ੍ਰੇਰਕ ਚੜਦੀ ਕਲਾਂ ਨੂੰ ਸੀਨੀਅਰ ਮੀਤ ਪ੍ਰਧਾਨ, ਧਰਮ ਪ੍ਰਵਾਨਾ ਪੱਤਰ ਪ੍ਰੇਰਕ ਫਾਸਟ ਮੀਡੀਆ ਨੂੰ ਮੀਤ ਪ੍ਰਧਾਨ, ਨਾਇਬ ਰਾਜ ਸੰਪਾਦਕ ਫਰੀਦਕੋਟ ਨਿਊਜ ਚੈਨਲ-04 ਨੂੰ ਮੀਤ ਪ੍ਰਧਾਨ, ਪ੍ਰਦੀਪ ਚਾਵਲਾ ਵਿਸ਼ੇਸ ਪ੍ਰਤੀਨਿਧ ਜੱਗ ਬਾਣੀ ਗਰੁੱਪ ਨੂੰ ਮੁੱਖ ਸਲਾਹਕਾਰ, ਰਵੀ ਬਾਂਸਲ ਪੱਤਰ ਪ੍ਰੇਰਕ ਜੱਗ ਬਾਣੀ ਗਰੁੱਪ ਨੂੰ ਜੁਆਇੰਟ ਸਕੱਤਰ, ਪੰਡਿਤ ਪ੍ਰਮੋਦ (ਆਈਮਾ ਮੀਡੀਆ)ਨੂੰ ਪੀ.ਆਰ.ਓ ਅਤੇ ਪ੍ਰਤੀਕ ਸੇਠੀ ਪੱਤਰ ਪ੍ਰੇਰਕ ਵੰਦੇ ਭਾਰਤ ਨੂੰ ਜੁਆਇੰਟ ਪੀ ਆਰ ਓ ਦੇ ਅਹੁਦੇ ਦੇ ਕੇ ਨਿਵਾਜਿਆ ਗਿਆ। ਅੰਤ ਵਿੱਚ ਸੀਨੀਅਰ ਮੈਂਬਰ ਨਾਇਬ ਰਾਜ ਨੇ ਪ੍ਰਧਾਨ ਕੇ.ਪੀ ਸਿੰਘ ਸਰਾਂ ਅਤੇ ਜਰਨਲ ਸਕੱਤਰ ਸ਼ਿਵਨਾਥ ਦਰਦੀ ਦਾ ਮੁੰਹੂ ਮਿੱਠਾ ਲੱਡੂਆਂ ਨਾਲ ਕਰਵਾਇਆ ਤੇ ਸਾਰਿਆ ਨੂੰ ਲੱਡੂ ਵੰਡੇ ਗਏ।
ਕੇ.ਪੀ.ਸਿੰਘ ਸਰਾਂ ਨੇ ਦੱਸਿਆ ਦੁਸਹਿਰੇ/ ਦਿਵਾਲੀ ਦੇ ਪਵਿੱਤਰ ਤਿਉਹਾਰ ਤੋ ਪਹਿਲਾ ਪ੍ਰੈੱਸ ਕਲੱਬ ਦੀ ਮੀਟਿੰਗ ਰੱਖੀ ਜਾਵੇਗੀ ਜਿਸ ਵਿੱਚ ਹੋਰ ਮੈਬਰਾਂ ਨੂੰ ਲੈਣ ਬਾਰੇ ਅਤੇ ਕਲੱਬ ਦਾ ਸੰਵਿਧਾਨ ਤਿਆਰ ਕੀਤਾ ਜਾਵੇਗਾ। ਸ਼ੇਖ ਫ਼ਰੀਦ ਪ੍ਰਿੰਟ ਐਂਡ ਇਲੈਕਟ੍ਰੋਨਿਕ ਮੀਡੀਆ ਪ੍ਰੈੱਸ ਕਲੱਬ ਫਰੀਦਕੋਟ ਦੀ ਇਹ ਚੋਣ 31/12/2027 ਤੱਕ ਕੀਤੀ ਗਈ ਹੈ।
ਸਰਾਂ ਨੇ ਸਾਰੇ ਸਤਿਕਾਰਯੋਗ ਮੈਂਬਰਾਂ ਨੂੰ ਅਪੀਲ ਕੀਤੀ ਕਿ ਮੀਟਿੰਗ ਵਿੱਚ ਨਿਰਧਾਰਿਤ ਸਮੇਂ ਤੇ ਪਹੁੰਚਣ ਦੀ ਕਿਰਪਾਲਾ ਕਰਿਆ ਕਰਨ। -ਸ਼ੇਖ ਫ਼ਰੀਦ ਪ੍ਰਿੰਟ ਐਂਡ ਇਲੈਕਟ੍ਰੋਨਿਕ ਮੀਡੀਆ ਪ੍ਰੈੱਸ ਕਲੱਬ ਫਰੀਦਕੋਟ ਦੀ ਮੀਟਿੰਗ ਅਨੰਦਿਆਣਾ ਗਊਸ਼ਾਲਾ ਫਰੀਦਕੋਟ ਵਿਖੇ ਹੋਈ
🔔 Vande Bharat News Alerts
नई प्रमुख खबरों की browser notification पाने के लिए Subscribe करें।






