
ਸਲਮਾਨ ਕਪੂਰ/ ਮਾਲੇਰਕੋਟਲਾ : ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਹਨ ਕਿ ਭ੍ਰਿਸ਼ਟਾਚਾਰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਹੋਵੇਗਾ ਉਨ੍ਹਾਂ ਕਿਹਾ ਕਿ ਲੋਕਾਂ ਦੇ ਕੰਮ ਬਦਲੇ ਜੇਕਰ ਕੋਈ ਅਧਿਕਾਰੀ/ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ ਉਸਦੀ ਸ਼ਿਕਾਇਤ ਕੀਤੀ ਜਾਵੇ, ਉਸ ਖਿਲਾਫ ਕਾਰਵਾਈ ਆਰੰਭੀ ਜਾਵੇਗੀ। ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣੇ ਚਾਹੀਦੇ ਹਨ। ਜਿਸਦੇ ਲਈ ਹਰ ਜਿਲ੍ਹੇ ਵਿੱਚ ਆਪ ਦੀ ਸਰਕਾਰ ਆਪਦੇ ਦੁਆਰ ਸਲੋਗਨ ਤਹਿਤ ਸੁਵਿਧਾ ਕੈਂਪ ਵੀ ਲਗਾਏ ਜਾ ਰਹੇ ਹਨ। ਇਹਨਾਂ ਦਿੱਤੀਆਂ ਹਿਦਾਇਤਾਂ ਨੂੰ ਟਿੱਚ ਸਮਝ ਕੇ ਨਗਰ ਕੌਂਸਲ ਮਾਲੇਰਕੋਟਲਾ ਦੇ ਅਧੀਕਾਰੀਆਂ ਵੱਲੋਂ ਇੱਕ ਗਰੀਬ ਵਿਅਕਤੀ ਮੁਹੰਮਦ ਸੁਹੇਬ ਪੁੱਤਰ ਮੁਹੰਮਦ ਲਤੀਫ਼ ਵਾਸੀ ਮਾਲੇਰਕੋਟਲਾ ਨੂੰ ਪਿੱਛਲੇ ਲੰਬੇ ਅਰਸੇ ਤੋਂ ਲਗਾਤਰ ਨਗਰ ਕੌਂਸਲ ਦੇ ਗੇੜੇ ਕਢਵਾ ਕੇ ਖੱਜਲ ਕੀਤਾ ਜਾ ਰਿਹਾ ਹੈ।
ਮੁਹੰਮਦ ਸੁਹੇਬ ਪੁੱਤਰ ਮੁਹੰਮਦ ਲਤੀਫ਼ ਵਾਸੀ ਮਾਲੇਰਕੋਟਲਾ ਵੱਲੋਂ ਪ੍ਰੈੱਸ ਨੂੰ ਇੱਕ ਲਿਖ਼ਤੀ ਬਿਆਨ ਹਲਫੀਆ ਦੇਕੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਮੇਰੀ ਗਰੀਬ ਦੀ ਪੁਕਾਰ ਨੂੰ ਸੁਣਿਆ ਜਾਵੇ, ਮੇਰਾ ਘਰ ਬਿਲਕੁੱਲ ਢਹਿ ਢੇਰੀ ਹੋਇਆ ਹੋਣ ਕਰਕੇ ਮੈਂ ਕਰਜ਼ਾ ਚੁੱਕ ਅਤੇ ਫੜ ਤੜ ਕੇ ਆਪਣੇ ਘਰ ਬਣਾਉਣ ਲਈ ਨਕਸ਼ਾ ਅਪਲਾਈ ਕੀਤਾ ਸੀ। ਪਰ ਗਰੀਬ ਦੀ ਕੋਈ ਸੁਣਵਾਈ ਨਹੀਂ ਹੋਈ। ਮੁਹੰਮਦ ਸੁਹੈਬ ਵੱਲੋਂ ਦਿੱਤੇ ਬਿਆਨ ਹਲਫੀਆ ਵਿੱਚ ਕਿਹਾ ਗਿਆ ਕਿ ਮੇਰਾ ਇੱਕ ਪਲਾਟ ਵਾਕਿਆ ਰਕਬ ਖੂਹ ਸੰਧਿਆ ਵਾਲਾ ਸਰੋਦ ਰੋਡ ਮਾਲੇਰਕੋਟਲਾ ਵਿਖੇ ਮੌਜੂਦ ਹੈ। ਜਿੱਥੇ ਮੈਂ ਆਪਣੇ ਮਕਾਨ ਦੀ ਉਸਾਰੀ ਕਰਨਾ ਚਾਹੁੰਦਾ ਹਾਂ, ਜਿਸਦੇ ਲਈ ਮੈਂ ਨਕਸ਼ਾ ਪਾਸ ਕਰਵਾਉਣ ਲਈ ਫਾਈਲ ਨੰਬਰ 175260 ਸਮੇਤ ਸੰਬੰਧਿਤ ਸਰਕਾਰੀ ਫੀਸ ਭਰਕੇ ਅਪਲਾਈ ਕੀਤੀ ਸੀ। ਅਤੇ ਇੰਸਪੇਕਟਰ ਨਗਰ ਕੌਂਸਲ ਵੱਲੋਂ ਮੌਕੇ ਤੇ ਆਕੇ ਮੈਨੂੰ ਉਕਤ ਪਲਾਟ ਵਿੱਚ ਖੜ੍ਹਾ ਕਰਕੇ ਸਮੇਤ ਪਲਾਟ ਮੇਰੀਆਂ ਫੋਟੋ ਵਗੈਰਾ ਕੀਤੀਆਂ ਅਤੇ ਪਲਾਟ ਦੇ ਰਕਬੇ ਦਾ ਜ਼ਾਇਜਾ ਵੀ ਲਿਆ ਜਾ ਚੁਕਾਇਆ ਹੈ। ਪਰ ਇੱਕ ਲੰਬਾ ਅਰਸਾ ਬੀਤ ਜਾਣ ਦੇ ਬਾਵਜੂਦ ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਮੇਰਾ ਨਕਸ਼ਾ ਪਾਸ ਨਹੀਂ ਕੀਤਾ ਗਿਆ। ਜਦੋਂ ਕਿ ਸਮੇਂ ਸਮੇਂ ਕੌਂਸਲ ਵੱਲੋਂ ਨਕਸ਼ਾ ਪਾਸ ਕਰਨ ਲਈ ਕਢੀਆਂ ਜਾ ਰਹੀਆਂ ਕਮੀਆਂ ਜਾਂ ਲੋੜੀਂਦੀ ਸ਼ਰਤਾਂ ਨੂੰ ਵੀ ਮੇਰੇ ਵੱਲੋਂ ਪੂਰਾ ਕੀਤਾ ਗਿਆ ਸੀ। ਅਤੇ ਇਸਦੇ ਬਾਵਜੂਦ ਵੀ ਮੈਨੂੰ ਨਗਰ ਕੌਂਸਲ ਮਾਲੇਰਕੋਟਲਾ ਦੇ ਅਧੀਕਾਰੀਆਂ ਵੱਲੋਂ ਟਾਲ ਮਟੋਲ ਕੀਤਾ ਜਾ ਰਿਹਾ ਹੈ ਅਤੇ ਮੇਰੇ ਅਣਗਿਣਤ ਗੇੜੇ ਵੀ ਮਰਵਾਏ ਗਏ ਹਨ। ਜਿਸਕੇ ਕਰਕੇ ਮੈਂ ਪ੍ਰੇਸ਼ਾਨ ਹੋ ਗਿਆ ਹਾਂ ਕਿਉੰਕਿ ਮੈਂ ਇੱਕ ਮਿਹਨਤੀ ਮਜ਼ਦੂਰ ਹਾਂ ਅਤੇ ਮੇਰਾ ਟਾਈਮ ਖਰਾਬ ਹੋਣ ਦੇ ਨਾਲ ਨਾਲ ਮੇਰੀ ਵਿਤੀ ਹਾਲਤ ਹੋਰ ਵੀ ਕਮਜ਼ੋਰ ਹੋ ਰਹੀ ਹੈ। ਮੁਹੰਮਦ ਸੂਹੇਬ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮੇਰਾ ਘਰ ਪੂਰੀ ਤਰ੍ਹਾਂ ਢਹਆ ਹੋਇਆ ਹੈ ਜਿਸਦੀ ਛਤ ਕਦੇ ਵੀ ਡਿੱਗ ਸੱਕਦੀ ਹੈ, ਅਗਰ ਮੇਰਾ ਜਾ ਮੇਰੇ ਪ੍ਰੀਵਾਰ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਸਦੇ ਜਿੰਮੇਦਾਰ ਸੰਬੰਧਿਤ ਨਗਰ ਕੌਂਸਲ ਮਾਲੇਰਕੋਟਲਾ ਅਧੀਕਾਰੀ ਹੋਣਗੇ। ਮੇਰੀ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਮੇਰੇ ਘਰ ਦਾ ਨਕਸ਼ਾ ਤੁਰੰਤ ਪਾਸ ਕਰਵਾਕੇ ਦਿੱਤਾ ਜਾਵੇ।
ਬੜੀ ਹੀ ਸ਼ਰਮ ਦੀ ਗੱਲ ਹੈ ਕਿ ਇੱਕ ਪਾਸੇ ਬਿਨਾਂ ਨਕਸ਼ਾ ਬਣਵਾਏ ਅਣਗਿਣਤ ਇਮਾਰਤਾਂ ਉਸਾਰੀਆਂ ਗਈਆਂ ਹਨ ਅਤੇ ਉਸਾਰੀਆਂ ਜਾ ਰਹੀਆਂ ਹਨ, ਪਰ ਦੂਜੇ ਪਾਸੇ ਇੱਕ ਗ਼ਰੀਬ ਮਜ਼ਦੂਰ ਜਿਸਨੇ ਪੂਰੀ ਫੀਸ ਤੱਕ ਜਮ੍ਹਾ ਕਰਵਾਈ ਹੈ ਉਸਦਾ ਨਕਸ਼ਾ ਪਾਸ ਕਰਨ ਲਈ ਗੇੜੇ ਤੇ ਗੇੜੇ ਕਢਵਾ ਕੇ ਉਸਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਇਸਦੇ ਪਿੱਛੇ ਕੀ ਰਾਜ ਹੈ ਏਹੇ ਤਾਂ ਨਗਰ ਕੌਂਸਲ ਅਧਿਕਾਰੀ ਹੀ ਦੱਸਣਗੇ। ਲਿਹਾਜਾ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਇਸ ਗਰੀਬ ਦੀ ਗੁਹਾਰ ਨੂੰ ਸੁਣਦੇ ਹੋਏ ਸੰਬੰਧਿਤ ਅਧੀਕਾਰੀਆਂ ਤੇ ਤੁਰੰਤ ਕਾਰਵਾਈ ਕਰਦੇ ਗਰੀਬ ਨੂੰ ਇਨਸਾਫ ਦੁਆਉਣ ਦੀ ਖੇਚਲ ਕਰਨ।
ਪ੍ਰੈਸ ਨੂੰ ਮਿਲੇ ਹਲਫੀਆ ਬਿਆਨ ਸੰਬੰਧੀ ਜੱਦ ਈ ਓ ਨਗਰ ਕੌਂਸਲ ਮਾਲੇਰਕੋਟਲਾ ਨਾਲ ਉਹਨਾਂ ਦੇ ਸੰਪਰਕ ਨੰਬਰ 9876829714 ਪਰ ਗੱਲ ਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋਸ ਸਕਿਆ।


