ਮਲੋਟ/ਮੁਕਤਸਰ,09 ਮਾਰਚ (ਗਿਆਨ ਸਾਹਨੀ)-ਮਾਨਯੋਗ ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਵਕਤ ਭਰਵਾਂ ਹੁੰਗਾਰਾਂ ਮਿਲਿਆ ਜਦੋਂ ਸ੍ਰੀ ਮਨਮੀਤ ਸਿੰਘ ਢਿੱਲੋਂ ਪੀ.ਪੀ.ਐੱਸ. ਕਪਤਾਨ ਪੁਲਿਸ (ਇੰਨਵੈ:) ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਜਸਪਾਲ ਸਿੰਘ ਪੀ.ਪੀ.ਐੱਸ. ਉਪ ਕਪਤਾਨ ਪੁਲਿਸ (ਇੰਨਵੈ:) ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ ਆਈ ਏ ਸਟਾਫ ਸ੍ਰੀ ਮੁਕਤਸਰ ਸਾਹਿਬ ਟੀਮ ਨੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਨਸ਼ਾ ਸਪਲਾਈ ਕਰਨ ਦਾ ਧੰਦਾ ਕਰਨ ਵਾਲੇ 01 ਤਸਕਰ ਨੂੰ ਸਮੇਤ 54 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਦੇ ਕਾਬੂ ਕੀਤਾ ਗਿਆ।ਜਾਣਕਾਰੀ ਅਨੁਸਾਰ ਦੱਸਿਆ ਕਿ ਪਿੰਡ ਰੁਪਾਣਾ, ਧਿਗਾਣਾ ਅਤੇ ਪਿੰਡ ਸੋਥਾ ਤੋ ਜੀ.ਟੀ. ਰੋਡ ਮਲੋਟ-ਮੁਕਤਸਰ ਪਰ ਮੌਜੂਦ ਸਨ ਤਾਂ ਇੱਕ ਛੋਟੇ ਹਾਥੀ ਨੂੰ ਸ਼ੱਕ ਦੀ ਬਿਨਾਹ ਪਰ ਚੈਕਿੰਗ ਲਈ ਰੋਕ ਕੇ ਵਿਅਕਤੀ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਰਾਜੂ ਪੁੱਤਰ ਬਲਵੀਰ ਸਿੰਘ ਪੁੱਤਰ ਉਦਮੀ ਰਾਮ ਵਾਸੀ ਪਿੰਡ ਭਗਵਾਨਪੁਰਾ ਦੱਸਿਆ, ਸ਼ੱਕ ਦੀ ਬਿਨਾਹ ਪਰ ਉਸ ਦੇ ਛੋਟਾ ਹਾਥੀ ਟਾਟਾ ਇੰਟਰਾ ਨੰਬਰੀ PB 04AD 8160 ਰੰਗ ਸੁਰਮਈ ਦੀ ਤਲਾਸ਼ੀ ਕਰਨ ਤੇ ਇਸ ਵਿੱਚ ਦੋ ਪਲਾਸਟਿਕ ਬੋਰੀਆਂ ਵਿੱਚੋ 54 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਹੋਏ, ਜਿਸਤੇ ਮੁੱਕਦਮਾ ਨੰਬਰ 36 ਮਿਤੀ 08.03.2024 भ/प 15C/61/85 NDPS ACT ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦਰਜ ਕਰਕੇ ਉਕਤ ਮੁੱਕਦਮਾ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਮਿਤੀ 08.03.2024 ਨੂੰ ਇੰਸਪੈਕਟਰ ਗੁਰਵਿੰਦਰ ਜਿਸ ਦੀ ਦੋਰਾਨੇ ਰਿਮਾਂਡ ਪੁੱਛਗਿੱਛ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।
2,502 Less than a minute