ਫਰੀਦਕੋਟ ਵਿੱਚ ਸ਼ਤਰੰਜ ਗੇਮ ਨੂੰ ਮਿਲ ਰਿਹਾ ਹੈ ਨਵਾਂ ਮੰਚ

ਖੇਡਾਂ ਵਤਨ ਪੰਜਾਬ ਦੀਆਂ
ਪ੍ਰਤੀਕ ਸੇਠੀ……. ਵੰਦੇ ਭਾਰਤ ਨਿਊਜ਼ ਫਰੀਦਕੋਟ…….
ਫਰੀਦਕੋਟ ਵਿੱਚ ਸ਼ਤਰੰਜ ਨੂੰ ਮਿਲ ਰਿਹਾ ਨਵਾਂ ਮੰਚ
ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਤਹਿਤ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4’ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸ਼ਤਰੰਜ ਦੇ ਮੁਕਾਬਲੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ।
ਫਰੀਦਕੋਟ ਵਰਗੇ ਸ਼ਹਿਰ ਵਿੱਚ ਸ਼ਤਰੰਜ ਵਰਗੀ ਦਿਮਾਗੀ ਖੇਡ ਨੂੰ ਇਸ ਪੱਧਰ ’ਤੇ ਮਿਲ ਰਿਹਾ ਉਤਸ਼ਾਹ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ। ਇਸ ਜ਼ਿਲ੍ਹਾ ਪੱਧਰੀ ਸ਼ਤਰੰਜ ਟੂਰਨਾਮੈਂਟ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਲਗਭਗ 190 ਖਿਡਾਰੀਆਂ ਨੇ ਭਾਗ ਲਿਆ।
ਮੈਂ ਖਿਡਾਰੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਦਾ ਉਤਸ਼ਾਹ, ਆਪਣੇ ਬੱਚਿਆਂ ਲਈ ਸ਼ਤਰੰਜ ਪ੍ਰਤੀ ਪੈਦਾ ਹੋ ਰਹੀ ਦਿਲਚਸਪੀ ਇਹ ਦਰਸਾਉਂਦੀ ਹੈ ਕਿ ਜੇਕਰ ਬੱਚਿਆਂ ਨੂੰ ਮੌਕਾ ਅਤੇ ਸਹੀ ਮੰਚ ਮਿਲੇ ਤਾਂ ਉਹ ਹਰ ਖੇਤਰ ਵਿੱਚ ਅੱਗੇ ਵਧ ਸਕਦੇ ਹਨ।
ਇਸ ਮੌਕੇ ਇੱਕ ਗੱਲ ਵਿਸ਼ੇਸ਼ ਤੌਰ ’ਤੇ ਸਾਂਝੀ ਕਰਨੀ ਚਾਹੁੰਦਾ ਹਾਂ। ਸ਼ਤਰੰਜ ਲਈ ਸਰਕਾਰੀ ਕੋਚ ਦੀ ਉਪਲਬਧਤਾ ਨਾ ਹੋਣ ਦੇ ਬਾਵਜੂਦ, ਮਾਪਿਆਂ ਅਤੇ ਇਸ ਖੇਡ ਨਾਲ ਜੁੜੇ ਲ ਸਮਰਪਿਤ ਮਾਹਰ ਆਪਣੇ ਸਮੇਂ ਅਤੇ ਮਿਹਨਤ ਨਾਲ ਬੱਚਿਆਂ ਨੂੰ ਤਿਆਰ ਕਰ ਰਹੇ ਹਨ।
ਇਹ ਸੇਵਾ ਭਾਵਨਾ ਅਤੇ ਖੇਡ ਪ੍ਰਤੀ ਪਿਆਰ ਸੱਚਮੁੱਚ ਕਾਬਿਲ-ਏ-ਤਾਰੀਫ਼ ਹੈ। ਇਨ੍ਹਾਂ ਮਾਹਰਾਂ ਨਾਲ ਗੱਲਬਾਤ ਦੌਰਾਨ ਇੱਕ ਖਿਡਾਰਨ ਸਿਮਰਨਜੋਤ ਕੌਰ ਦਾ ਨਾਮ ਵਿਸ਼ੇਸ਼ ਤੌਰ ’ਤੇ ਸਾਹਮਣੇ ਆਇਆ।
ਜਿਸ ਨੇ ਸਟੇਟ ਪੱਧਰ ਤੇ ਅਤੇ ਰਾਸ਼ਟਰੀ ਪੱਧਰ ਤੇ ਮੱਲਾਂ ਮਾਰੀਆ। ਉਸ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਸਟੇਟ ਪੱਧਰੀ ਸ਼ਤਰੰਜ ਮੁਕਾਬਲੇ ਵਿੱਚ ਭਾਗ ਲੈਣ ਗਈ ਤਾਂ ਕੁਝ ਲੋਕ ਉਸ ਵੱਲ ਦੇਖ ਕੇ ਹੱਸਦੇ ਹੋਏ ਕਹਿ ਰਹੇ ਸਨ—
“ਫਰੀਦਕੋਟ ਵਿੱਚ ਵੀ Chess ਆ ਗਈ ਹੈ?
ਮੈਂ ਸ਼ਤਰੰਜ ਨੂੰ ਫਰੀਦਕੋਟ ਵਿੱਚ ਉਤਸ਼ਾਹਿਤ ਕਰਨ ਲਈ ਆਪਣਾ ਸਮਾਂ ਅਤੇ ਮਿਹਨਤ ਦੇ ਰਹੇ ਸਾਰੇ ਮਾਪਿਆਂ, ਮਾਹਰਾਂ ਅਤੇ ਵਲੰਟੀਅਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਵਸੇਸ਼ ਧੰਨਵਾਦ
ਹੈੱਡ ਮਾਸਟਰ ਵਿਕਾਸ ਪਾਲ ਘੰਡ ਲੈਕ ਅਮਨਦੀਪ ਦਿਉੜਾ ਮਾਸਟਰ ਭਾਰਤ ਭੂਸ਼ਣ ਸਿੰਦਰਪਾਲ ਕੌਰ ਜੈਪ੍ਰੀਤ ਸਿੰਘ ਮਾਸਟਰ ਗੁਰਵਿੰਦਰ ਸਿੰਘ ਖਾਰਾ ਮਾਸਟਰ ਲਵਪ੍ਰੀਤ ਸਿੰਘ ਗੁਰਵਿੰਦਰ ਸਿੰਘ ਸੰਦੀਪ ਸ਼ਰਮਾ ਮੁਕੇਸ਼ ਕੁਮਾਰ ਸੁਰਿੰਦਰ ਸਿੰਘ
🔔 Vande Bharat News Alerts
नई प्रमुख खबरों की browser notification पाने के लिए Subscribe करें।







