
ਮਾਲੇਰਕੋਟਲਾ 18 ਅਪ੍ਰੈਲ (ਅਸਲਮ ਨਾਜ਼, ਕਿੰਮੀ ਅਰੋੜਾ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਦਸਵੀਂ ਜਮਾਤ ਦੇ ਨਤੀਜੇ ਐਲਾਣੇ ਗਏ ਹਨ ਜਿਸ ਵਿੱਚੋ ਪੰਜਾਬ ਭਰ ਚੋ ਕੁੜੀਆਂ ਮੋਹਰੀ ਰਹੀਆਂ ਹਨ ਉੱਥੇ ਹੀ ਮਾਲੇਰਕੋਟਲਾ ਦੇ ਅਲ ਫਲਾਹ ਪਬਲਿਕ ਸਕੂਲ ਦੀ ਵਿਦਿਆਰਥਣ ਸੋਫੀਆ ਪੁੱਤਰੀ ਮੁਹੰਮਦ ਮੁਸ਼ਤਾਕ਼ ਪਿੰਡ ਬਿੰਜੋਕੀ ਕਲਾਂ ਨੇ 650 ਚੋ 627 ਨੰਬਰ ਪ੍ਰਾਪਤ ਕਰਕੇ ਸਕੂਲ ਚੋ ਪਹਿਲਾ ਅਤੇ ਪੰਜਾਬ ਚੋ 19 ਵਾਂ ਸਥਾਨ ਹਾਸਿਲ ਕਰਕੇ ਅਪਣੇ ਸਕੂਲ, ਅਪਣੇ ਮਾਪਿਆਂ ਅਤੇ ਅਪਣੇ ਇਲਾਕੇ ਅਤੇ ਮਾਲੇਰਕੋਟਲਾ ਦਾ ਨਾਂ ਰੌਸ਼ਨ ਕੀਤਾ ਹੈ ਪੂਰੇ ਇਲਾਕੇ ਵਿੱਚ ਇਸ ਦੀ ਖੁਸ਼ੀ ਪਾਈ ਜਾ ਰਹੀ ਹੈ ਅਤੇ ਉਹਨਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਪਿਤਾ ਮੁਹੰਮਦ ਮੁਸ਼ਤਾਕ ਅਤੇ ਮਾਤਾ ਸ਼ਾਹਿਦਾ ਬੇਗਮ ਨੇ ਇਸ ਮੌਕੇ ਖੁਸ਼ੀ ਜ਼ਾਹਿਰ ਕਰਦਿਆਂ ਅਪਣੀ ਧੀ ਨੂੰ ਬਹੁਤ ਹੀ ਮਿਹਨਤੀ ਦੱਸਿਆ ਅਤੇ ਮੁਹੰਮਦ ਅਰਸ਼ਦ ਨੇ ਵੀ ਇਸ ਮੌਕੇ ਸਾਡੇ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ




