
ਮਾਲੇਰਕੋਟਲਾ(ਕਿਮੀ ਅਰੋੜਾ.ਅਸਲਮ ਨਾਜ਼*ਸਰਕਾਰੀ ਹਾਈ ਸਕੂਲ ਜੰਡਾਲੀ ਖੁਰਦ ਦੇ 8ਵੀਂ ਅਤੇ 10ਵੀਂ ਬੋਰਡ ਪ੍ਰੀਖਿਆਵਾਂ
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੁਆਰਾ ਐਲਾਨੇ ਗਏ ਬੋਰਡ ਪ੍ਰੀਖਿਆਵਾਂ 8ਵੀਂ ਅਤੇ 10ਵੀਂ ਦੇ ਸਰਕਾਰੀ ਹਾਈ ਸਕੂਲ ਜੰਡਾਲੀ ਖੁਰਦ ਦੇ ਨਤੀਜੇ 100% ਰਹੇ। 10ਵੀਂ ਜਮਾਤ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ 83.38% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ, ਮੁਹੰਮਦ ਹੁਸੈਨ ਨੇ 82.76% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਨਾਜ਼ੀਆ ਨੇ 82.46% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। 8ਵੀਂ ਜਮਾਤ ਜਿਸ ਦਾ ਨਤੀਜਾ ਬੋਰਡ ਵੱਲੋਂ 30 ਅਪ੍ਰੈਲ 2024 ਨੂੰ ਐਲਾਨਿਆ ਗਿਆ। ਇਸ ਵਿੱਚ 8ਵੀਂ ਜਮਾਤ ਦੀ ਵਿਦਿਆਰਥਣ ਰੁਕਸਾਨਾ ਡਾਲੀਆ ਨੇ 95% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ, ਜਸ਼ਨਪ੍ਰੀਤ ਸਿੰਘ ਨੇ 93.3% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਜਸਮੀਨ ਕੌਰ ਨੇ 91.5% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਸਕੂਲ ਮੁਖੀ ਸ੍ਰੀਮਤੀ ਵਾਣੀ ਮਲਹੋਤਰਾ ਨੇ ਵਿਦਿਆਰਥੀ, ਉਨਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਸਮੂਹ ਸਟਾਫ਼ ਅਤੇ ਸਕੂਲ ਮੁਖੀ ਵੱਲੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।




