Vande Bharat Live TV News
देश • राज्य • जिला — खबरें तेज़, साफ और विश्वसनीय तरीके से
Jalandhar

ਮੋਦੀ-ਮਾਨ ਸਰਕਾਰਾਂ ਦੇ ਕਿਰਤੀ ਮਾਰੂ ਹੱਲਿਆਂ ਖ਼ਿਲਾਫ਼ ਜ਼ੋਰਦਾਰ ਘੋਲ ਵਿੱਢੋ: ਰੰਧਾਵਾ

06 Sep 2026, 07:28 PM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
ਮੋਦੀ-ਮਾਨ ਸਰਕਾਰਾਂ ਦੇ ਕਿਰਤੀ ਮਾਰੂ ਹੱਲਿਆਂ ਖ਼ਿਲਾਫ਼ ਜ਼ੋਰਦਾਰ ਘੋਲ ਵਿੱਢੋ: ਰੰਧਾਵਾ - JALANDHAR, पंजाब

ਜਲੰਧਰ:06 ਸਤੰਬਰ (ਪਰਮਿੰਦਰ ਸਿੰਘ ) ‘‘ਸੀ.ਟੀ.ਯੂ. ਪੰਜਾਬ, ਸੈਂਕੜੇ ਸਾਲਾਂ ਦੇ ਲਹੂ ਵੀਟਵੇਂ ਘੋਲਾਂ ਸਦਕਾ ਹਾਸਲ ਕੀਤੇ ਕਿਰਤ ਕਾਨੂੰਨ ਖਤਮ ਕਰਕੇ ਕਾਰਪੋਰੇਟਾਂ ਦੇ ਵਾਰੇ-ਨਿਆਰੇ ਕਰਨ ਲਈ ਘੜੇ ਕਿਰਤੀ ਮਾਰੂ ਕਿਰਤ ਕੋਡ ਲਾਗੂ ਕੀਤੇ ਜਾਣ, ਕੰਮ ਦਿਹਾੜੀ 8 ਤੋਂ ਵਧਾ ਕੇ 12 ਘੰਟੇ ਕਰਨ ਰਾਹੀਂ ਕਿਰਤੀਆਂ ਦੀ ਬੇਕਿਰਕ ਲੁੱਟ ਹੋਰ ਤਿੱਖੀ ਕੀਤੇ ਜਾਣ, ਅੱਤ ਦੀ ਮਹਿੰਗਾਈ ਦੇ ਬਾਵਜੂਦ ਜੀਉਣ ਯੋਗ ਉਜ਼ਰਤਾਂ-ਤਨਖਾਹਾਂ ਦੇਣ ਤੋਂ ਪੂਰੀ ਤਰ੍ਹਾਂ ਇਨਕਾਰੀ ਹੋਣ, ਪੇਂਡੂ ਕਿਰਤੀ ਪਰਿਵਾਰਾਂ ਨੂੰ ਸੀਮਤ ਦਿਨਾਂ ਲਈ ਗਰੰਟੀ ਸ਼ੂਦਾ ਰੁਜ਼ਗਾਰ ਦੇਣ ਵਾਲੇ ਮਨਰੇਗਾ ਕਾਨੂੰਨ ਦਾ ਖਾਤਮਾ ਕੀਤੇ ਜਾਣ ਦੀ ਮੋਦੀ ਸਰਕਾਰ ਦੀ ਜ਼ਾਲਮਾਨਾ ਪਹੁੰਚ ਵਿਰੁੱਧ ਮਜ਼ਦੂਰ ਜਮਾਤ ਦੇ ਜ਼ੋਰਦਾਰ ਘੋਲ ਵਿੱਢੇਗੀ।

ਉਕਤ ਘੋਲ ਦੇ ਪਹਿਲੇ ਪੜਾਅ ’ਚ 25 ਸਤੰਬਰ ਤੱਕ ਸੂਬੇ ਦੇ ਸਾਰੇ ਮਜ਼ਦੂਰ ਕੇਂਦਰਾਂ ਤੇ ਰੈਲੀਆਂ ਤੇ ਭਰਵੀਆਂ ਮਜ਼ਦੂਰ ਮੀਟਿੰਗਾਂ ਕੀਤੀਆਂ ਜਾਣਗੀਆਂ।’’ ਇਹ ਜਾਣਕਾਰੀ, ਸੂਬਾ ਪ੍ਰਧਾਨ ਸਾਥੀ ਜਗਦੀਸ਼ ਚੰਦਰ ਦੀ ਪ੍ਰਧਾਨਗੀ ਹੇਠ ਹੋਈ ਸੀ.ਟੀ.ਯੂ. ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ, ਸੂਬਾਈ ਜਨਰਲ ਸਕੱਤਰ ਸਾਥੀ ਹਰਿੰਦਰ ਸਿੰਘ ਰੰਧਾਵਾ ਨੇ ਦਿੱਤੀ ਹੈ।

ਰੰਧਾਵਾ ਨੇ ਕਿਹਾ ਕਿ ਆਪਣੀਆਂ ਫਰਜੀ ਪ੍ਰਾਪਤੀਆਂ ਦਾ ਝੂਠਾ ਢਿੰਡੋਰਾ ਪਿੱਟ ਰਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਮਜ਼ਦੂਰਾਂ ਦੀ ਘੱਟੋ-ਘੱਟ ਤਨਖਾਹ 'ਚ ਵਾਧਾ ਕੀਤੇ ਜਾਣ, ਮਹਿੰਗਾਈ ਭੱਤਾ ਦੀ ਅਦਾਇਗੀ ਕਰਨ ਤੇ ਹੋਰ ਕਾਨੂੰਨੀ ਸਹੂਲਤਾਂ ਦੇਣ ਤੋਂ ਸਾਜਸ਼ੀ ਘੇਸਲ ਮਾਰੀ ਹੋਈ ਹੈ। ਰੁਜ਼ਗਾਰ , ਡੀ.ਏ., ਪੱਕੇ ਕੰਮ ਲਈ ਪੱਕੀ ਨੌਕਰੀ, ਠੇਕਾ ਪ੍ਰਣਾਲੀ ਦੇ ਖਾਤਮੇ ਆਦਿ ਬੁਨਿਆਦੀ ਮੰਗਾਂ ਪੂਰੀਆਂ ਕਰਾਉਣ ਲਈ ਘੋਲ ਲੜ ਰਹੇ ਲੋਕਾਂ ਤੇ ਪੰਜਾਬ ਪੁਲਸ ਤੇ ‘ਆਪ’ ਦੇ ਗੁੰਡਾ ਗੈਂਗ ਹਰ ਰੋਜ਼ ਬੇਰਹਿਮੀ ਨਾਲ ਜ਼ੁਲਮ ਢਾਹ ਰਹੇ ਹਨ।

ਮੀਟਿੰਗ ਨੇ ਫੈਸਲਾ ਕੀਤਾ ਹੈ ਕਿ ਉਪਰੋਕਤ ਮੰਗਾਂ ਦੀ ਪ੍ਰਾਪਤੀ ਲਈ ਜਦੋਜਹਿਦ ਤੇਜ਼ ਕਰਨ ਹਿੱਤ 15 ਅਕਤੂਬਰ 2026 ਨੂੰ ਜਲੰਧਰ ਵਿਖੇ ਮਜ਼ਦੂਰਾਂ ਦੀ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ। ਉਚੇਚੇ ਪੁੱਜੇ ਜਮਹੂਰੀ ਲਹਿਰ ਦੇ ਕੌਮੀ ਆਗੂ, ਸੀ.ਟੀ.ਯੂ.

ਪੰਜਾਬ ਦੇ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਅਤੇ ਸੂਬੇ ਦੇ ਮਜ਼ਦੂਰਾਂ-ਮੁਲਾਜ਼ਮਾਂ ਦੇ ਮਹਿਬੂਬ ਆਗੂ ਸਾਥੀ ਨੱਥਾ ਸਿੰਘ ਨੇ ਮੌਜੂਦਾ ਕੌਮਾਂਤਰੀ, ਕੌਮੀ ਹਾਲਤ ਬਾਰੇ ਬੋਲਦਿਆਂ ਕਿਹਾ ਕਿ, ‘‘ਮੋਦੀ ਸਰਕਾਰ ਇਕ ਪਾਸੇ ਸਾਮਰਾਜੀ ਸ਼ਹਿ ਨਾਲ ਦੇਸੀ-ਵਿਦੇਸ਼ੀ ਕਾਰਪੋਰੇਟ ਲੋਟੂਆਂ ਤੇ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਮਾਲਾਮਾਲ ਕਰ ਰਹੀ ਹੈ, ਜਦਕਿ ਦੂਜੇ ਪਾਸੇ ਮਿਹਨਤੀ ਵਰਗਾਂ ਸਿਰ ਬੇਰੋਕ ਵੱਧ ਰਹੀ ਮਹਿੰਗਾਈ-ਬੇਰੁਜ਼ਗਾਰੀ, ਤੇ ਟੈਕਸਾਂ ਦਾ ਭਾਰ ਲੱਦ ਕੇ ਅਤੇ ਆਮ ਲੋਕਾਂ ਤੋਂ ਸਮਾਜਿਕ ਸਹੂਲਤਾਂ ਖੋਹ ਕੇ ਆਵਾਮ ਨੂੰ ਗੁਰਬਤ, ਕੰਗਾਲੀ-ਭੁੱਖਮਰੀ, ਕੁਪੋਸ਼ਨ ਆਦਿ ਮੁਸੀਬਤਾਂ ਵੱਲ ਧੱਕ ਰਹੀ ਹੈ। ਉਨ੍ਹਾਂ ਕਿਹਾ ਕਿ ਆਰ.ਐਸ.ਐਸ.ਦੀ ਵਿਚਾਰਧਾਰਾ ਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਜ-ਭਾਗ ਚਲਾ ਰਹੀ ਮੋਦੀ ਸਰਕਾਰ ਦੇਸ਼ ਦੇ ਸੰਵਿਧਾਨ ਅਤੇ ਧਰਮ ਨਿਰਪੱਖ, ਜਮਹੂਰੀ, ਫੈਡਰਲ ਢਾਂਚੇ ਦਾ ਖਾਤਮਾ ਕਰਕੇ ਭਾਰਤ ਅੰਦਰ ਧਰਮ ਅਧਾਰਤ, ਕੱਟੜ-ਪਿਛਾਖੜੀ, ਹਿੰਦੂਤਵੀ-ਮਨੂੰਵਾਦੀ ਰਾਜ ਦੀ ਸਥਾਪਨਾ ਦੇ ਆਪਣੇ ਕੋਝੇ ਯਤਨਾਂ ਰਾਹੀਂ ਮਜ਼ਦੂਰ ਲਹਿਰ ਨੂੰ ਫਿਰਕੂ ਲੀਹਾਂ ’ਤੇ ਵੰਡ ਰਹੀ ਹੈ।

ਇਨ੍ਹਾਂ ਫਿਰਕੂ-ਫਾਸ਼ੀ ਤਾਕਤਾਂ ਨੂੰ ਫੈਸਲਾਕੁੰਨ ਹਾਰ ਦੇਣ ਲਈ ਮਜ਼ਦੂਰ ਜਮਾਤ ਨੂੰ ਇਕਜੁੱਟ ਹੋ ਕੇ ਤਿੱਖੇ ਤੇ ਬੱਝਵੇਂ ਜਨਤਕ ਘੋਲ ਵਿੱਢਣੇ ਹੋਣਗੇ।"ਮੀਟਿੰਗ ਵਲੋਂ ਮੰਗ ਕੀਤੀ ਗਈ ਹੈ ਕਿ ਨਿਰਮਾਣ ਕਾਮਿਆਂ ਨੂੰ ਰਜਿਸਟਰਡ ਕਰਨ ਲਈ 'ਆਨਲਾਈਨ' ਦੇ ਨਾਲ-ਨਾਲ 'ਆਫਲਾਈਨ' ਵਿਧੀ ਵੀ ਲਾਗੂ ਕੀਤੀ ਜਾਵੇ ਅਤੇ ਕਿਰਤੀਆਂ ਨੂੰ ਬਣਦੀਆਂ ਸਹੂਲਤਾਂ ਦੇਣ 'ਚ ਡਾਹੇ ਜਾ ਰਹੇ ਬੇਲੋੜੇ ਅੜਿੱਕੇ ਤੇ ਖੱਜਲ-ਖੁਆਰੀ ਬੰਦੀ ਕੀਤੀ ਜਾਵੇ। ਮੀਟਿੰਗ ਵਲੋਂ ਐਸਕੇਐਮ, ਮੁਲਾਜ਼ਮਾਂ-ਪੈਨਸ਼ਨਰਾਂ ਦੇ ਸਾਂਝੇ ਮੰਚਾਂ ਤੇ ਹੋਰ ਸੰਗਠਨਾਂ ਵਲੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਲੜੇ ਜਾ ਰਹੇ ਘੋਲਾਂ ਦੀ ਪੁਰਜ਼ੋਰ ਹਿਮਾਇਤ ਕਰਨ ਦਾ ਨਿਰਣਾ ਲਿਆ ਗਿਆ ਹੈ।

'ਕੁਲ ਹਿੰਦ ਕਿਸਾਨ ਮਹਾਸਭਾ' ਵਲੋਂ ਆਉਣ ਵਾਲੀ 20 ਸਤੰਬਰ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ 'ਕਿਸਾਨ-ਮਜ਼ਦੂਰ ਏਕਤਾ ਰੈਲੀ' 'ਚ ਵੀ ਵਧ-ਚੜ੍ਹ ਕੇ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ ਹੈ। ਆਰੰਭ 'ਚ ਸਦੀਵੀ ਵਿਛੋੜਾ ਦੇ ਗਏ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਤੇ ਉੱਘੇ ਲੋਕ ਆਗੂ ਸਾਥੀ ਅਜਮੇਰ ਸਿੰਘ ਸਮਰਾ ਨੂੰ ਦੋ ਮਿੰਟ ਮੋਨ ਖੜੋ ਕੇ ਸ਼ਰਧਾਂਲੀ ਭੇਂਟ ਕੀਤੀ ਗਈ।

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

भारत देश में क्या सरकार द्वारा लोकतंत्र मूल्यों का हनन किया जा रहा है।
A2Z सभी खबर सभी जिले की07 Sep

भारत देश में क्या सरकार द्वारा लोकतंत्र मूल्यों का हनन किया जा रहा है।

सरकार द्वारा सहारनपुर जाने से रोका जाना असवैधानिक है , सहारनपुर में सैकड़ो साल पुरानी मस्जिद को तोड़े…

पूरी खबर पढ़ें →
कैमूर में अधिकारियों ने सुनी जनता की फरियाद, समय-सीमा में समाधान का आदेश
A2Z सभी खबर सभी जिले की07 Sep

कैमूर में अधिकारियों ने सुनी जनता की फरियाद, समय-सीमा में समाधान का आदेश

कैमूर में जन-संवाद कार्यक्रमों का आयोजन, जनता दरबार में 52 आवेदन प्राप्त समस्याओं के त्वरित निष्पादन के लिए…

पूरी खबर पढ़ें →
खाद की कालाबाजारी पर प्रशासन सख्त, भीड़ वाले केंद्रों पर CCTV और टोकन व्यवस्था
A2Z सभी खबर सभी जिले की07 Sep

खाद की कालाबाजारी पर प्रशासन सख्त, भीड़ वाले केंद्रों पर CCTV और टोकन व्यवस्था

खाद की कालाबाजारी पर प्रशासन सख्त, भीड़ वाले केंद्रों पर CCTV और टोकन व्यवस्था किसानों को निर्धारित दर…

पूरी खबर पढ़ें →
राज्यपाल के नाम डीएम को सौंपा ज्ञापन, UGC फैसले को वापस लेने की मांग
A2Z सभी खबर सभी जिले की07 Sep

राज्यपाल के नाम डीएम को सौंपा ज्ञापन, UGC फैसले को वापस लेने की मांग

भभुआ में सवर्ण समाज का महा आक्रोश मार्च, आरक्षण और SC/ST एक्ट में संशोधन की मांग पटेल कॉलेज…

पूरी खबर पढ़ें →
कल सांय राव बंशी सिंह पार्क मे UGC, आरक्षण व scst जैसे काले कानून के विरोध मे एक सर्व समाज की बैठक का आयोजन किया गया।
A2Z सभी खबर सभी जिले की07 Sep

कल सांय राव बंशी सिंह पार्क मे UGC, आरक्षण व scst जैसे काले कानून के विरोध मे एक सर्व समाज की बैठक का आयोजन किया गया।

कल सांय राव बंशी सिंह पार्क मे UGC, आरक्षण व scst जैसे काले कानून के विरोध मे एक…

पूरी खबर पढ़ें →
error: Content is protected !!