3 ਲੱਖ 30 ਹਜ਼ਾਰ ਦੀਆਂ ਦਵਾਈਆਂ ਜਬਤ ਫਰੀਦਕੋਟ ਵਿੱਚ ਸਿਹਤ ਵਿਭਾਗ ਦੀ ਟੀਮ ਨਾਲ ਸਾਂਝੀ ਅਤੇ ਵੱਡੀ ਕਾਰਵਾਈ
🔔 Vande Bharat News Alerts
नई प्रमुख खबरों की browser notification पाने के लिए Subscribe करें।


Breaking News – 3 ਲੱਖ 30 ਹਜਾਰ ਦੀਆਂ ਦਵਾਈਆਂ ਜਬਤ। ਫਰੀਦਕੋਟ ਵਿੱਚ ਸਿਹਤ ਵਿਭਾਗ ਦੀ ਪੁਲੀਸ ਟੀਮ ਨਾਲ ਸਾਂਝੀ ਅਤੇ ਵੱਡੀ ਕਾਰਵਾਈ।
ਮੈਡੀਕਲ ਸਟੋਰਾਂ ਦੀ ਜਾਂਚ ਦੌਰਾਨ ਬੇਨਿਯਮੀਆਂ ਸਾਹਮਣੇ ਆਉਂਣ ਦੇ ਕੀਤੀ ਕਾਰਵਾਈ-ਪੁਲੀਸ ਵੱਖਰੇ ਤੌਰ `ਤੇ ਕਾਰਵਾਈ ਕਰੇਗੀ ਪ੍ਰਤੀਕ ਸੇਠੀ ਰਿਪੋਰਟ …….. ਵੰਦੇ ਭਾਰਤ ਨਿਊਜ਼ ਫਰੀਦਕੋਟ……….ਫਰੀਦਕੋਟ ਦੇ ਵੱਖ ਵੱਖ ਮੁਹੱਲਿਆਂ ਵਿੱਚ ਚੱਲ ਰਹੇ ਮੈਡੀਕਲ ਸਟੋਰਾਂ `ਤੇ ਸਿਹਤ ਵਿਭਾਗ ਅਤੇ ਪੁਲੀਸ ਦੀਆਂ ਸਾਂਝੀਆਂ ਟੀਮਾਂ ਨੇ ਚੈਕਿੰਗ ਕੀਤੀ ਅਤੇ ਭਾਨ ਸਿੰਘ ਕਲੌਨੀ ਅਤੇ ਡੋਗਰ ਬਸਤੀ ਵਿਚ ਦੋ ਦਵਾਈ ਵਿਕਰੇਤਾ ਦੀ ਦੁਕਾਨ `ਤੇ ਬੇਨਿਯਮੀਆਂ ਸਾਹਮਣੇ ਆਈਆਂ।
ਡਰੱਗ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਸਿਟੀ ਟੂ ਦੇ ਐਸਐਚਓ ਅਕਲਪ੍ਰੀਤ ਸਿੰਘ ਨੇ ਦੱਸਿਆ ਕਿ ਭਾਨ ਸਿੰਘ ਕਲੋਨੀ ਤੋਂ ਦਵਾਈਆਂ ਦੀ ਦੁਕਾਨ ਵੱਲੋਂ ਹੱਥੀਂ ਦਰਜ ਕੀਤੇ ਵਿਕਰੀ ਰਿਕਾਰਡ ਪੇਸ਼ ਨਹੀਂ ਕੀਤੇ ਗਏ। ਇਸ ਤੋਂ ਇਲਾਵਾ 28 ਫਰਵਰੀ 2025 ਦੀ ਨੋਟੀਫਿਕੇਸ਼ਨ ਅਨੁਸਾਰ ਇਨ੍ਹਾਂ ਦਵਾਈਆਂ ਸਬੰਧੀ ਲਾਜ਼ਮੀ ਮਹੀਨਾਵਾਰ ਰਿਪੋਰਟ ਵੀ ਜਮ੍ਹਾਂ ਨਹੀਂ ਕਰਵਾਈ ਗਈ ਸੀ।
ਇਸ `ਤੇ ਕਾਰਵਾਈ ਕਰਦਿਆਂ ਵਿਭਾਗ ਵੱਲੋਂ ਫਾਰਮ-16 ਤਹਿਤ ਦੋ ਕਿਸਮਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੀਆਂ ਦਵਾਈਆਂ ਦੀ ਮਾਤਰਾ 48990 ਗੋਲੀਆਂ ਹੈ ਜਿਨ੍ਹਾਂ ਦੀ ਅੰਦਾਜ਼ਨ ਕੀਮਤ 3,30,687 ਰੁਪਏ ਬਣਦੀ ਹੈ।
ਡਰੱਗ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਸਿਟੀ ਟੂ ਦੇ ਐਸਐਚਓ ਅਕਲਪ੍ਰੀਤ ਸਿੰਘ ਨੇ ਦੱਸਿਆ ਰਿਕਾਰਡ ਨਾ ਹੋਣ ਕਾਰਨ ਇਹ ਸ਼ੱਕ ਜਾਹਰ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਦੀ ਦੁਰਵਰਤੋ ਹੋ ਸਕਦੀ ਹੈ। ਇਸੇ ਕਰਕੇ ਦਵਾਈਆਂ ਜਬਤ ਕਰਕੇ ਵਿਕਰੀ ਅਤੇ ਰਿਕਾਰਡ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਫਰਮਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਜਿਹੀ ਜਾਂਚ ਜਾਰੀ ਰਹੇਗੀ।
नई प्रमुख खबरों की browser notification पाने के लिए Subscribe करें।

ਪ੍ਰਤੀਕ ਸੇਠੀ ਰਿਪੋਰਟ..... ਵੰਦੇ ਭਾਰਤ ਨਿਊਜ਼ ਫਰੀਦਕੋਟ ਜ਼ਿਲ੍ਹੇ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਅਤੇ…
पूरी खबर पढ़ें →
Vande Bharat Live TV Newsनिर्धारित स्थलो पर ग्रीन आतिशबाजी के अस्थाई विक्रय की मिलेगी अनुमति-जिला कलक्टर बिना अनुज्ञापत्र एवं निर्धारित स्थलों के…
पूरी खबर पढ़ें →
*विधिक माप विज्ञान विभाग ने मिठाई की दुकानों का किया निरीक्षण* *दो फर्मों पर लगाया 6 हजार रुपये…
पूरी खबर पढ़ें →
जिला कलेक्टर कमर चौधरी एवं जिला पुलिस अधीक्षक राजेश मीणा नदबई के ग्राम कटारा में मतदान केंद्र का…
पूरी खबर पढ़ें →
उदयपुर (राजस्थान) से निशांत पंडित की रिपोर्ट देबारी में ट्रक की चपेट में आने से बुजुर्ग की दर्दनाक…
पूरी खबर पढ़ें →
उदयपुर (राजस्थान) से निशांत पंडित की रिपोर्ट देबारी में ट्रक की चपेट में आने से बुजुर्ग की दर्दनाक…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।