Vande Bharat Live TV News
देश • राज्य • जिला — खबरें तेज़, साफ और विश्वसनीय तरीके से
Faridkot

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਲਗਾਤਾਰ ਕਾਰਵਾਈ

03 Oct 2026, 03:37 PM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਲਗਾਤਾਰ ਕਾਰਵਾਈ - FARIDKOT, पंजाब

ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਫਰੀਦਕੋਟ ਪੁਲਿਸ ਵੱਲੋ ਨਸ਼ਾ ਤਸਕਰਾ ਤੇ ਲਗਾਤਾਰ ਤਾਬੜਤੋੜ ਕਾਰਵਾਈ,…. ਪ੍ਰਤੀਕ ਸੇਠੀ ਵੰਦੇ ਭਾਰਤ ਨਿਊਜ਼ ਫਰੀਦਕੋਟ ,ਜੁਲਾਈ,ਅਗਸਤ,ਸਤੰਬਰ ਮਹੀਨੇ ਦੌਰਾਨ 495 ਮੁਕੱਦਮੇ ਦਰਜ ਕਰਕੇ 706ਦੋਸ਼ੀ ਕੀਤੇ ਗ੍ਰਿਫਤਾਰ

— ਕੁੱਲ 81 ਕਿਲੋ 493 ਗ੍ਰਾਮ ਹੈਰੋਇਨ, 79 ਕਿਲੋ ਪੋਸਤ, 8282 ਨਸ਼ੀਲੀਆ ਗੋਲੀਆ, 2 ਕਿਲੋ 287 ਗ੍ਰਾਮ ਅਫੀਮ ਅਤੇ 76000 ਹਜਾਰ ਦੇ ਕਰੀਬ ਡਰੱਗ ਮਨੀ ਬਰਮਦ ਕੀਤੀ
— ਸਾਲ-2026 ਦੌਰਾਨ ਕੁੱਲ 541 ਨਸ਼ਾ ਪੀੜਤ ਵਿਅਕਤੀਆਂ ਨੂੰ ਪ੍ਰੇਰਿਤ ਕਰਕੇ ਦਾਖਲ ਕਰਾਇਆ ਗਿਆ
— ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾ ਦੀ 09 ਕਰੋੜ ਤੋ ਜਿਆਦਾ ਕੀਮਤ ਦੀ ਜਾਇਦਾਤ ਸਬੰਧਿਤ ਅਥਾਰਟੀ ਪਾਸੋ ਮੰਨਜੂਰੀ ਹਾਸਿਲ ਕਰਨ ਉਪਰੰਤ ਫਰੀਜ
— ਸਾਲ-2026 ਦੌਰਾਨ 280 ਤੋ ਵੀ ਵੱਧ ਮੀਟਿੰਗਾਂ ਕਰਕੇ ਨਸ਼ਿਆ ਦੇ ਮਾੜੇ ਪ੍ਰਭਾਵਾ ਬਾਰੇ ਕਰਵਾਇਆ ਗਿਆ ਜਾਣੂ
— ਫਰੀਦਕੋਟ ਪੁਲਿਸ ਵੱਲੋ ਪਿਛਲੇ ਤਿੰਨ ਮਹੀਨਿਆ ਦੌਰਾਨ 19 ਪਿਸਟਲ ਅਤੇ 01 ਪਾਇਪ ਗੰਨ ਬਰਾਮਦ ਕੀਤੇ ਗਏ
— ਨਸ਼ਿਆਂ ਨੂੰ ਜੜ੍ਹ ਤੋ ਖਤਮ ਕਰਨ ਲਈ ਫਰੀਦਕੋਟ ਪੁਲਿਸ ਪੂਰੀ ਤਰ੍ਹਾ ਵਚਨਬੱਧ

ਮਾਨਯੋਗ ਸ੍ਰੀ ਗੌਰਵ ਯਾਦਵ, ਆਈ.ਪੀ.ਐਸ, ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਰਾਜ ਅੰਦਰ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਨਸ਼ਿਆਂ ਖਿਲਾਫ ਇੱਕ ਨਿਰਨਾਇਕ ਮੁਹਿੰਮ ਆਰੰਭ ਕੀਤੀ ਗਈ ਹੈ। ਜਿਸ ਤਹਿਤ ਫਰੀਦਕੋਟ ਜਿਲ੍ਹੇ ਅੰਦਰ ਸ਼੍ਰੀਮਤੀ ਨਿਲਾਂਬਰੀ ਜਗਦਲੇ ਆਈ.ਜੀ ਫਰੀਦਕੋਟ ਰੇਂਜ ਜੀ ਦੀ ਅਗਵਾਈ ਹੇਠ ਨਸ਼ੇ ਨੂੰ ਜੜ੍ਹ ਤੇ ਖਤਮ ਕਰਨ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਫਰੀਦਕੋਟ ਪੁਲਿਸ ਵੱਲੋਂ ਪਿਛਲੇ ਚਾਰ ਮਹੀਨੇ ਦੌਰਾਨ ਨਸ਼ਿਆ ਖਿਲਾਫ ਕੀਤੀ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ 120 ਦਿਨਾ ਦੌਰਾਨ ਫਰੀਦਕੋਟ ਪੁਲਿਸ ਵੱਲੋਂ ਨਸ਼ਿਆ ਖਿਲਾਫ ਕੁੱਲ 495 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਹਨ। ਜਿਸ ਦੌਰਾਨ 706 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾ ਪਾਸੋ ਕੁੱਲ 81 ਕਿਲੋ 493 ਗ੍ਰਾਮ ਹੈਰੋਇਨ, 79 ਕਿਲੋ ਪੋਸਤ, 8282 ਨਸ਼ੀਲੀਆ ਗੋਲੀਆ, 2 ਕਿਲੋ 287 ਗ੍ਰਾਮ ਅਫੀਮ ਅਤੇ 76000 ਦੇ ਕਰੀਬ ਡਰੱਗ ਮਨੀ ਬਰਮਦ ਕੀਤੀ ਗਈ ਹੈ।
ਦਰਜ ਮੁਕੱਦਮੇ ਗ੍ਰਿਫਤਾਰ ਦੋਸ਼ੀ ਹੈਰੋਇਨ ਪੋਸਤ ਨਸ਼ੀਲੀਆ ਗੋਲੀਆਂ ਅਫੀਮ ਡਰੱਗ ਮਨੀ ਅਸਲਾ
495 706 81 ਕਿਲੋ 493 ਗ੍ਰਾਮ 79 ਕਿਲੋ 8282 2 ਕਿਲੋ 287 ਗ੍ਰਾਮ 76,000 19 (ਪਿਸਟਲ)
01 (ਪਾਇਪ ਗੰਨ)

ਥਾਣਾ ਸਿਟੀ ਕੋਟਕਪੂਰਾ ਅੰਦਰ ਇਕ ਅਣ ਅਧਿਕਾਰਤ ਨਸ਼ਾ ਛਡਾਊ ਕੇਦਰ ਕੀਤਾ ਸੀਲ
ਇਸੇ ਦੌਰਾਨ ਫਰੀਦਕੋਟ ਪੁਲਿਸ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਵੱਲੋਂ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਨਸ਼ਾ ਛਡਾਊ ਕੇਦਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਥਾਣਾ ਸਿਟੀ ਕੋਟਕਪੂਰਾ ਅੰਦਰ ਪੈਦੇ ਇਕ ਅਣ ਅਧਿਕਾਰਤ ਨਸ਼ਾ ਛਡਾਊ ਕੇਦਰ ਨੂੰ ਸੀਲ ਕੀਤਾ ਗਿਆ ਹੈ।
ਸੇਫ ਪੰਜਾਬ ਹੈਲਪਲਾਈਨ
ਪੰਜਾਬ ਸਰਕਾਰ ਵੱਲੋਂ ਨਸ਼ਿਆ ਦੀ ਸਪਲਾਈ ਚੇਨ ਨੂੰ ਤੋੜਨ ਅਤੇ ਨਸ਼ਾ ਤਸਕਰੀ ਕਰਨ ਵਾਲਿਆ ਦੀ ਸੂਚਨਾ ਦੇਣ ਲਈ Safe Punjab Helpline No.97791-00200 ਜਾਰੀ ਕੀਤਾ ਗਿਆ ਹੈ, ਜਿਸ ਪਰ ਕੋਈ ਵੀ ਵਿਅਕਤੀ ਵਟਸਐਪ ਰਾਂਹੀ ਨਸ਼ਾ ਤਸਕਰੀ ਕਰਨ ਵਾਲੇ ਤਸਕਰਾਂ ਦੀ ਸੂਚਨਾ ਦੇ ਸਕਦਾ ਹੈ, ਸੂਚਨਾ ਦੇਣ ਵਾਲਿਆਂ ਦਾ ਨਾਮ, ਪਤਾ ਗੁਪਤ ਰੱਖਿਆ ਜਾਵੇਗਾ।ਜੋ ਇਸ Safe Punjab Helpline ਪ੍ਰੋਜੈਕਟ ਤਹਿਤ ਫਰੀਦਕੋਟ ਜਿਲ੍ਹੇ ਅੰਦਰ ਕੁੱਲ 899 ਦਰਖਾਸਤਾ ਮੌਸੂਲ ਹੋਈਆਂ ਹਨ, ਜਿੰਨ੍ਹਾਂ ਨੂੰ ਵੈਰੀਫਾਈ ਕਰਨ ਉਪਰੰਤ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਖਿਲ਼ਾਫ ਫਰੀਦਕੋਟ ਪੁਲਿਸ ਵੱਲੋਂ ਸਖਤ ਰੁੱਖ ਅਪਣਾਉਣਦੇ ਹੋਏ 415 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਹਨ।
ਨਸ਼ਾ ਛੁਡਾਊ ਕੇਦਰਾ ਵਿੱਚ ਦਾਖਲ ਕਰਵਾਏ ਗਏ ਵਿਅਕਤੀ:-
ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲ਼ਾਫ ਚਲਾਈ ਗਈ ਮੁਹਿੰਮ ਤਹਿਤ ਸੰਪਰਕ ਮੀਟਿੰਗਾਂ ਅਤੇ ਖੇਡ ਟੂਰਨਾਮੈਂਟ/ਸਪੋਰਟਸ ਈਵੈਂਟਸ ਤੋਂ ਪ੍ਰਭਾਵਿਤ ਹੋ ਕੇ ਕਈ ਨੋਜਵਾਨਾਂ ਵੱਲੋਂ ਸਵੈ ਇੱਛਾ ਨਾਲ ਨਸ਼ਾ ਛੱਡਣ ਦਾ ਪ੍ਰਣ ਕੀਤਾ, ਜਿਸ ਤਹਿਤ ਸਾਲ-2026 ਦੌਰਾਨ ਕੁੱਲ 91 ਨਸ਼ਾ ਪੀੜਤ ਵਿਅਕਤੀਆਂ ਨੂੰ ਪ੍ਰੇਰਿਤ ਕਰਕੇ ਦਾਖਲ ਕਰਾਇਆ ਗਿਆ ਹੈ। ਇਸਤੋਂ ਇਲਾਵਾ ਲਗਾਤਾਰ ਜੋ ਵਿਅਕਤੀ ਨਸ਼ੇ ਦਾ ਸੇਵਨ ਕਰ ਰਹੇ ਹਨ ਉਹਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਫਰੀਦਕੋਟ ਪੁਲਿਸ ਵੱਲੋਂ ਹਰ ਯੋਗ ਉਪਰਾਲਾ ਕੀਤਾ ਜਾ ਰਿਹਾ ਹੈ।
ਨਸ਼ੇ ਦੇ ਸੌਦਾਗਰਾਂ ਦੀ ਜਬਤ ਕੀਤੀ ਪ੍ਰਾਪਰਟੀ:-
ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੇ ਸੋਦਾਗਰਾਂ/ਸਮੱਗਲਰਾਂ ਵੱਲੋਂ ਨਸ਼ਿਆਂ ਦੀ ਕਮਾਈ ਨਾਲ ਬਣਾਈ ਗਈ ਚੱਲ/ਅਚੱਲ ਪ੍ਰਾਪਰਟੀ ਨੂੰ ਵੈਰੀਫਾਈ ਕਰਨ ਉਪਰੰਤ ਫਰੀਦਕੋਟ ਜਿਲ੍ਹੇ ਅੰਦਰ ਪਿਛਲੇ 19 ਮਹੀਨਿਆ ਦੌਰਾਨ ਨਸ਼ਾ ਤਸਕਰਾ ਦੀ 09 ਕਰੋੜ ਤੋ ਜਿਆਦਾ ਕੀਮਤ ਦੀ ਜਾਇਦਾਤ ਸਬੰਧਿਤ ਅਥਾਰਟੀ ਪਾਸੋ ਮੰਨਜੂਰੀ ਹਾਸਿਲ ਕਰਨ ਉਪਰੰਤ ਫਰੀਜ ਕਰਵਾਈ ਗਈ ਹੈ।
ਪ੍ਰੋਜੈਕਟ ਸੰਪਰਕ:-
ਆਮ ਪਬਲਿਕ ਨੂੰ ਨਸ਼ਿਆਂ ਦੇ ਭੈੜੇ ਨਤੀਜਿਆਂ ਤੋਂ ਜਾਗਰੂਕ ਕਰਨ ਲਈ ਮਾਨਯੋਗ ਡੀ.ਜੀ.ਪੀ ਪੰਜਾਬ ਜੀ ਵੱਲੋਂ ਚਲਾਈ ਗਈ "ਪ੍ਰੋਜੈਕਟ ਸੰਪਰਕ" ਮੁਹਿੰਮ ਤਹਿਤ ਆਮ ਪਬਲਿਕ, ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਅਤੇ ਵੱਖ-2 ਪੇਸ਼ੇ ਨਾਲ ਸਬੰਧਿਤ ਵਿਅਕਤੀਆਂ ਨਾਲ ਹੁਣ ਤੱਕ ਫਰੀਦਕੋਟ ਜਿਲ੍ਹੇ ਵੱਲੋ ਸਾਲ-2026 ਦੌਰਾਨ ਕੁੱਲ 105 ਮੀਟਿੰਗਾਂ ਕੀਤੀਆਂ ਗਈਆਂ ਹਨ। "ਪ੍ਰੋਜੈਕਟ ਸੰਪਰਕ" ਤਹਿਤ ਕੀਤੀਆਂ ਗਈਆਂ ਮੀਟਿੰਗਾਂ ਦਾ ਆਮ ਪਬਲਿਕ ਵਿੱਚ ਬਹੁਤ ਅੱਛਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ।

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

नूह जेल मे बंदियो को कौशल विकास के महत्व एवं रोजगार की संभावना के बारे में दी जानकारी
Nuh03 Oct

नूह जेल मे बंदियो को कौशल विकास के महत्व एवं रोजगार की संभावना के बारे में दी जानकारी

जेल मंत्री के निर्देशानुसार जेलों में बंदियों के पुनर्वास एवं सुधार की दिशा में नई पहल जिला जेल…

पूरी खबर पढ़ें →
सई नदी में गिरा चीनी लदा ट्रक, पुल की रेलिंग टूटी सुबह नदी से गुजर रहे लोगों ने देखा हादसा, मौके पर जुटी भारी भीड़
Rae Bareli03 Oct

सई नदी में गिरा चीनी लदा ट्रक, पुल की रेलिंग टूटी सुबह नदी से गुजर रहे लोगों ने देखा हादसा, मौके पर जुटी भारी भीड़

परशदेपुर चौकी क्षेत्र के अंतर्गत सई नदी पर बने पुल पर शुक्रवार की रात करीब दो बजे एक…

पूरी खबर पढ़ें →
भागीरथपुरा कांड: 8 इंजीनियरों व अफसरों पर तय हुई जिम्मेदारी, कांग्रेस लड़ेगी आर-पार की लड़ाई
Indore03 Oct

भागीरथपुरा कांड: 8 इंजीनियरों व अफसरों पर तय हुई जिम्मेदारी, कांग्रेस लड़ेगी आर-पार की लड़ाई

🔴 तेजकुमार जारवाल जिला रिपोर्टर | इंदौर वंदे भारत LIVE TV NEWS इंदौर (विशेष संवाददाता): स्वच्छता में देश…

पूरी खबर पढ़ें →
लंबित एवं न्यायोचित मांगों को लेकर लेखपाल संघ ने मुख्यमंत्री को भेजा पत्र, 2800 ग्रेड पे की मांग प्रमुख
Ghazipur03 Oct

लंबित एवं न्यायोचित मांगों को लेकर लेखपाल संघ ने मुख्यमंत्री को भेजा पत्र, 2800 ग्रेड पे की मांग प्रमुख

खबर सेवराई, गाजीपुर से सेवराई तहसील क्षेत्र में उत्तर प्रदेश लेखपाल संघ की लंबित एवं न्यायोचित मांगों को…

पूरी खबर पढ़ें →
error: Content is protected !!