ਗੁਰੂ ਘਰ ਵਿਖੇ ਨਮਸਤਕ ਹੋ ਕੇ ਪ੍ਰੈਸ ਕਲੱਬ ਨੇ ਕੀਤੀ ਸ਼ੁਰੂਆਤ
🔔 Vande Bharat News Alerts
नई प्रमुख खबरों की browser notification पाने के लिए Subscribe करें।


-ਗੁਰੂ ਘਰ ਵਿਖੇ ਨਤਮਸਤਕ ਹੋ ਕੇ ਸ਼ੇਖ ਫ਼ਰੀਦ ਪ੍ਰਿੰਟ ਐਂਡ ਇਲੈਕਟ੍ਰੋਨਿਕ ਮੀਡੀਆ ਪ੍ਰੈੱਸ ਕਲੱਬ ਨੇ ਕੀਤੀ ਸ਼ੁਰੂਆਤ
-ਅਕਾਲ ਪੁਰਖ ਦਾ ਓਟ-ਆਸਰਾ ਲੈ ਕੇ ਸ਼ੇਖ ਫ਼ਰੀਦ ਪ੍ਰਿੰਟ ਐਂਡ ਇਲੈਕਟ੍ਰੋਨਿਕ ਮੀਡੀਆ ਪ੍ਰੈੱਸ ਕਲੱਬ ਦੀ ਰਸਮੀ ਸ਼ੁਰੂਆਤ
– ਸ਼ਿਵਨਾਥ ਦਰਦੀ ਪ੍ਰਤੀਕ ਸੇਠੀ ਵੰਦੇ ਭਾਰਤ ਨਿਊਜ਼ ਫਰੀਦਕੋਟ: 08 ਅਕਤੂਬਰ
ਸ਼ੇਖ ਫ਼ਰੀਦ ਪ੍ਰਿੰਟ ਐਂਡ ਇਲੈਕਟ੍ਰੋਨਿਕ ਮੀਡੀਆ ਪ੍ਰੈੱਸ ਕਲੱਬ ਫਰੀਦਕੋਟ ਵੱਲੋਂ ਅਕਾਲ ਪੁਰਖ ਦਾ ਓਟ-ਆਸਰਾ ਲੈਂਦਿਆਂ ਆਪਣੀਆਂ ਸਰਗਰਮੀਆਂ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਕਲੱਬ ਦੇ ਮੈਂਬਰਾਂ ਵੱਲੋਂ ਸਥਾਨਕ ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫ਼ਰੀਦ ਜੀ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।
ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਕੇ.ਪੀ. ਸਿੰਘ ਸਰਾਂ ਦੀ ਰਹਿਨੁਮਾਈ ਹੇਠ ਸਮੂਹ ਮੈਂਬਰ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਏ ਅਤੇ ਗੁਰੂ ਸਾਹਿਬ ਅੱਗੇ ਮੱਥਾ ਟੇਕ ਕੇ ਕਲੱਬ ਦੀ ਚੜ੍ਹਦੀ ਕਲਾ ਅਤੇ ਸਫ਼ਲਤਾ ਲਈ ਅਰਦਾਸ ਕੀਤੀ।ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ/ਗ੍ਰੰਥੀ ਸਿੰਘ ਵੱਲੋਂ ਪ੍ਰਧਾਨ ਕੇ.ਪੀ. ਸਿੰਘ ਸਰਾਂ ਨੂੰ ਸਿਰੋਪਾਓ ਦੀ ਬਖ਼ਸ਼ਿਸ਼ ਕੀਤੀ ਗਈ।
ਇਸ ਮੌਕੇ ਕਲੱਬ ਦੇ ਗੌਤਮ ਬਾਂਸਲ, ਸੀਨੀਅਰ ਮੀਤ ਪ੍ਰਧਾਨ ਅਤੇ ਪੱਤਰ ਪ੍ਰੇਰਕ ਜੱਗਬਾਣੀ ਗਰੁੱਪ, ਸ਼ਿਵਨਾਥ ਦਰਦੀ ਜਨਰਲ ਸਕੱਤਰ ਅਤੇ ਪੱਤਰ ਪ੍ਰੇਰਕ ਰੋਜ਼ਾਨਾ ਪੰਜਾਬੀ ਅਖ਼ਬਾਰ ਸੱਚ ਟਾਈਮਜ਼, ਦੀਪੂ ਸਿੰਗਲਾ, ਕੈਸ਼ੀਅਰ ਅਤੇ ਸੰਪਾਦਕ ਫਰੀਦਕੋਟ ਪੀਬੀ04 ਨਿਊਜ਼ ਚੈਨਲ ਅਤੇ ਪ੍ਰਤੀਕ ਸੇਠੀ ਪੀ.ਆਰ.ਓ. ਅਤੇ ਪੱਤਰ ਪ੍ਰੇਰਕ ਵੰਦੇ ਭਾਰਤ ਸਮੇਤ ਹੋਰ ਮੈਂਬਰ ਮੌਜੂਦ ਸਨ।
ਗੁਰਦੁਆਰਾ ਸਾਹਿਬ ਵਿਖੇ ਅਰਦਾਸ ਉਪਰੰਤ ਕਲੱਬ ਦੇ ਮੈਂਬਰਾਂ ਵੱਲੋਂ ਸਥਾਨਕ ਮੰਦਰ ਕਿਲਾ ਮੁਬਾਰਕ ਚੌਕ, ਫਰੀਦਕੋਟ ਵਿਖੇ ਵੀ ਨਤਮਸਤਕ ਹੋ ਕੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਕੇ.ਪੀ. ਸਿੰਘ ਸਰਾਂ ਨੇ ਕਲੱਬ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਕਲੱਬ ਦੀਆਂ ਮੀਟਿੰਗਾਂ ਅਤੇ ਹੋਰ ਗਤੀਵਿਧੀਆਂ ਵਿੱਚ ਨਿਰਧਾਰਤ ਸਮੇਂ ’ਤੇ ਪਹੁੰਚਣ ਨੂੰ ਯਕੀਨੀ ਬਣਾਉਣ ਅਤੇ ਕਲੱਬ ਦੀ ਮਜ਼ਬੂਤੀ ਲਈ ਆਪਸੀ ਸਹਿਯੋਗ ਨਾਲ ਕੰਮ ਕਰਨ।
नई प्रमुख खबरों की browser notification पाने के लिए Subscribe करें।

अलवर शहर के तिलक मार्केट में कपड़े की दुकान के ऊपर बनाया अवैध रूप से पटाखा गोदाम में…
पूरी खबर पढ़ें →
कांठ में बरेली-मुरादाबाद खंड शिक्षक निर्वाचन क्षेत्र से विधान परिषद सदस्य (एमएलसी) के चुनाव के लिए शुक्रवार को…
पूरी खबर पढ़ें →
सिद्धार्थनगर में खंड शिक्षक एमएलसी चुनाव के लिए मतदान शुरू जिले के 8 मतदान केंद्रों पर 2787 मतदाता…
पूरी खबर पढ़ें →
कटनी शहर के वार्डों में आवागमन को सुगम बनाने और सड़कों की स्थिति सुधारने की दिशा में महापौर…
पूरी खबर पढ़ें →
कटनी कटनी के वार्डों में आवागमन को सुगम बनाने और सड़कों की स्थिति सुधारने की दिशा में महापौर…
पूरी खबर पढ़ें →
समथर, झांसी। आगामी मूर्ति विसर्जन एवं दशहरा पर्व को शांतिपूर्ण और सौहार्दपूर्ण वातावरण में संपन्न कराने के उद्देश्य…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।