Vande Bharat Live TV News
देश • राज्य • जिला — खबरें तेज़, साफ और विश्वसनीय तरीके से
A2Z सभी खबर सभी जिले की

ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਵਲੋਂ 15 ਅਗਸਤ ਨੂੰ ਰੋਸ ਮਾਰਚ ਕਰਨ ਦਾ ਐਲਾਨ

30 Jul 2026, 09:42 PM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
WhatsApp Image 2026 07 30 at 2.09.51 PM

ਜਲੰਧਰ 30 ਜੁਲਾਈ (ਪਰਮਿੰਦਰ ਸਿੰਘ ) ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਿਗੂਣੇ ਜਿਹੇ ਮਾਣ ਭੱਤੇ ‘ਤੇ ਕੰਮ ਕਰਦੀਆਂ ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਬਿਮਲਾ ਦੇਵੀ ਫਾਜਿਲਕਾ ਦੀ ਪ੍ਰਧਾਨਗੀ ਹੇਠ ਕੀਤੀ ਗਈ‌। ਇਸ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਜਥੇਬੰਦੀ ਦੀ ਸੂਬਾ ਜਨਰਲ ਸਕੱਤਰ ਕਮਲਜੀਤ ਕੌਰ ਹੁਸ਼ਿਆਰਪੁਰ ਨੇ ਜਥੇਬੰਦੀ ਵਲੋਂ ਪਿਛਲੇ ਸਮੇਂ ਵਿੱਚ ਕੀਤੇ ਗਏ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ। ਮੀਟਿੰਗ ਵਿੱਚ ਅਗਲੇ ਸੰਘਰਸ਼ ਦੀ ਕੜੀ ਵਜੋਂ ਆਜ਼ਾਦੀ ਦਿਵਸ ਪ੍ਰੋਗਰਾਮਾ ਤੇ ਮੰਤਰੀਆਂ ਵੱਲੋਂ ਕੀਤੀ ਜਾ ਰਹੇ ਸਮਾਗਮਾ ਵਲ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ 1 ਮੀਟਿੰਗ ਵਿੱਚ ਆਗੂਆਂ ਨੇ ਸਾਂਝੇ ਤੌਰ ਤੇ ਮੰਗ ਕੀਤੀ ਕਿ ਕੀਤੇ ਗਏ ਚੋਣ ਵਾਅਦੇ ਅਨੁਸਾਰ ਮਾਣ ਭੱਤਾ ਤੁਰੰਤ ਦੁੱਗਣਾ ਕੀਤਾ ਜਾਵੇ। ਜਦੋਂ ਤੱਕ ਰੈਗੂਲਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਘੱਟੋ ਘੱਟ ਉਜਰਤ ਨੂੰ ਲਾਗੂ ਕਰਦੇ ਹੋਏ 26000/- ਰੁਪਏ ਮਿਹਨਤਾਨਾ ਦਿੱਤਾ ਜਾਵੇ।ਮਿੱਡ ਡੇ ਮੀਲ ਵਰਕਰ ਦੇ ਅਚਨਚੇਤ ਛੁੱਟੀ ਲੈਣ ਸਮੇਂ ਖਾਣਾ ਬਣਾਉਣ ਲਈ ਬਦਲਵਾਂ ਪ੍ਰਬੰਧ ਸਕੂਲ ਮੁਖੀ ਕਰੇ, ਵਰਕਰਾਂ ਨੂੰ ਸਾਲ ਦੌਰਾਨ ਦੋ ਵਰਦੀਆਂ ਦਿੱਤੀਆਂ ਜਾਣ ‌ਆਦਿ ਮੰਗ ਪੱਤਰ ਵਿੱਚ ਦਰਜ਼ ਮੰਗਾਂ ਲਈ ਲਗਾਤਾਰ ਸੰਘਰਸ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਅਤੇ ਯੂ.ਟੀ. ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ 07 ਅਗਸਤ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਸ਼ਮੂਲੀਅਤ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਬਾਲਾ ਫ਼ਤਿਹਗੜ੍ਹ ਸਾਹਿਬ,ਮੀਤ ਪ੍ਰਧਾਨ ਮਮਤਾ ਸੈਦਪੁਰ ਕਪੂਰਥਲਾ, ਕਰਮਜੀਤ ਕੌਰ ਬਰਨਾਲਾ, ਜਨਰਲ ਸਕੱਤਰ ਕਮਲਜੀਤ ਕੌਰ ਹੁਸ਼ਿਆਰਪੁਰ,ਜੁਆਇੰਟ ਸਕੱਤਰ ਚਰਨਜੀਤ ਕੌਰ ਮਾਹਲ,ਕੈਸ਼ੀਅਰ ਕਮਲੇਸ ਕੌਰ ਰੋਪੜ,ਸਹਾਇਕ ਕੈਸ਼ੀਅਰ ਸੁਖਵਿੰਦਰ ਕੌਰ ਤਰਨਤਾਰਨ,ਪ੍ਰੈੱਸ ਸਕੱਤਰ ਸਿਮਰਨਜੀਤ ਕੌਰ ਪਾਸਲਾ- ਜਲੰਧਰ, ਕੁਲਵਿੰਦਰ ਕੌਰ ਮੋਹਾਲੀ,ਸਿਬਲਜੀਤ ਕੌਰ ਫਰੀਦਕੋਟ, ਕਰਮਜੀਤ ਕੌਰ,ਆਸਾ ਰਾਣੀ,ਮਹਿੰਦਰ ਕੌਰ,ਹਰਮੇਸ ਕੌਰ ਰੋਪੜ,ਮਨਜੀਤ ਕੌਰ, ਕੁਲਵਿੰਦਰ ਕੌਰ ਅੰਦਹੇੜੀ,ਗੁਰਜੀਤ ਕੌਰ ਮੌਹਾਲੀ, ਜਸਵੀਰ ਕੌਰ ,ਨਿਰਮਲਜੀਤ ਕੌਰ ਗੁਰਦਾਸਪੁਰ ਅਤੇ ਮਨਜੀਤ ਕੌਰ, ਆਦਿ ਹਾਜ਼ਰ ਸਨ।

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

बड़ी खबर | लखनऊ डायोसेसन ट्रस्ट के प्रबंधन विवाद में NCLT का बड़ा अंतरिम आदेश, पूर्व न्यायमूर्ति लोकपाल सिंह बने प्रशासक
A2Z सभी खबर सभी जिले की21 Sep

बड़ी खबर | लखनऊ डायोसेसन ट्रस्ट के प्रबंधन विवाद में NCLT का बड़ा अंतरिम आदेश, पूर्व न्यायमूर्ति लोकपाल सिंह बने प्रशासक

# 🚨🔥 बड़ी खबर | लखनऊ डायोसेसन ट्रस्ट के प्रबंधन विवाद में NCLT का बड़ा अंतरिम आदेश, पूर्व…

पूरी खबर पढ़ें →
ਸੀ ਸੋਸਾਇਟੀ ਦੇ ਸੇਵਾਦਾਰ ਸੰਦੀਪ ਅਰੋੜਾ ਅਤੇ ਆਪਣਾ ਘਰ ਆਸ਼ਰਮ ਤੋਂ ਕੇਵਲ ਕ੍ਰਿਸ਼ਨ ਕਟਾਰੀਆ ਨੂੰ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ
Faridkot20 Sep

ਸੀ ਸੋਸਾਇਟੀ ਦੇ ਸੇਵਾਦਾਰ ਸੰਦੀਪ ਅਰੋੜਾ ਅਤੇ ਆਪਣਾ ਘਰ ਆਸ਼ਰਮ ਤੋਂ ਕੇਵਲ ਕ੍ਰਿਸ਼ਨ ਕਟਾਰੀਆ ਨੂੰ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ

ਫਰੀਦਕੋਟ ਪ੍ਰਤੀਕ ਸੇਠੀ ਮਿਤੀ 20-9-26 ਫਰੀਦਕੋਟ ਦੀਆਂ ਸੰਸਥਾਵਾਂ ਸੀਰ ਸੁਸਾਇਟੀ ਤੋਂ ਸੰਦੀਪ ਅਰੋੜਾ ਅਤੇ ਆਪਣਾ ਘਰ ਆਸ਼ਰਮ ਤੋਂ…

पूरी खबर पढ़ें →
Vande Bharat Live TV NewsVande Bharat Live TV News
A2Z सभी खबर सभी जिले की20 Sep

मोटरसाइकिल लूट और ज्वेलरी दुकान डकैती का पुलिस ने किया उद्भेदन, एक गिरफ्तार

मोटरसाइकिल लूट और ज्वेलरी दुकान डकैती का पुलिस ने किया उद्भेदन, एक गिरफ्तार गढ़वा। गढ़वा पुलिस ने मोटरसाइकिल…

पूरी खबर पढ़ें →
error: Content is protected !!