ਦਫਤਰ ਇੰਸਪੈਕਟਰ ਜਨਰਲ ਪੁਲਿਸ ਫਰੀਦਕੋਟ ਵੱਲੋਂ ਅੱਜ ਪ੍ਰੈਸ ਨੋਟ ਜਾਰੀ ਕੀਤਾ ਗਿਆ

*ਦਫਤਰ ਇੰਸਪੈਕਟਰ ਜਨਰਲ ਪੁਲਿਸ, ਫਰੀਦਕੋਟ ਰੇਂਜ, ਫਰੀਦਕੋਟ।*
*ਪ੍ਰੈਸ ਨੋਟ*
ਪ੍ਰਤੀਕ ਸੇਠੀ….. ਵੰਦੇ ਭਾਰਤ ਨਿਊਜ਼…. ਫਰੀਦਕੋਟ ਤੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਈ ਰੱਖਣ, ਤਰੱਕੀ ਦੀਆਂ ਉਚਾਈਆਂ ਤੇ ਲੈ ਜਾਣ ਅਤੇ ਰੰਗਲਾ ਪੰਜਾਬ ਬਣਾਉਣ ਸਬੰਧੀ ਕੀਤੇ ਜਾ ਰਹੇ ਪੁਰਜੋਰ ਯਤਨਾਂ ਅਤੇ ਸ਼੍ਰੀ ਗੌਰਵ ਯਾਦਵ, ਆਈ.ਪੀ.ਐਸ. ਡੀ.ਜੀ.ਪੀ ਪੰਜਾਬ ਜੀ ਦੀ ਸੁਚੱਜੀ ਅਗਵਾਈ ਅਤੇ ਮਾੜੇ ਅਨਸਰਾਂ ਦੇ ਖਿਲਾਫ ਅਪਨਾਈ ਜਾ ਰਹੀ ਜੀਰੋ-ਟਾਲਰੈਂਸ ਦੀ ਨੀਤੀ ਤਹਿਤ ਟਰੈਫਿਕ ਵਿਵਸਥਾ ਨੂੰ ਸੰਚਾਰੂ ਬਣਾਉਣ ਅਤੇ ਟਰੈਫਿਕ ਨਿਯਮਾਂ ਨੂੰ ਲਾਗੂ ਕਰਨ, ਮਾੜੇ ਅਨਸਰਾਂ ਵੱਲੋਂ ਕੀਤੀਆਂ ਜਾ ਰਹੀਆਂ ਅਪਰਾਧਿਕ ਕਾਰਵਾਈਆਂ ਨੂੰ ਰੋਕਣ ਅਤੇ ਕਾਨੂੰਨ ਦਾ ਖਿਲਵਾੜ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਤੇ ਨਕੇਲ ਕੱਸਣ ਲਈ ਫਰੀਦਕੋਟ ਰੇਂਜ ਫਰੀਦਕੋਟ ਅਧੀਨ ਆਉਦੇ ਜਿਲ੍ਹਾ ਮੋਗਾ, ਸ਼੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਵਿੱਚ ਮਿਤੀ 01.07.2026 ਤੋਂ ਲਗਾਤਾਰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਮੁਹਿੰਮ ਦਾ ਮੁੱਖ ਮਕਸਦ ਪੰਜਾਬ ਵਿੱਚ ਰੋਜਾਨਾ ਟਰੈਫਿਕ ਦੀਆਂ ਬੇ-ਨਿਯਮੀਆਂ ਕਾਰਨ ਵਾਪਰ ਰਹੇ ਹਾਦਸਿਆਂ ਨੂੰ ਰੋਕਣਾ, ਆਮ ਨਾਗਰਿਕਾਂ ਦੀਆਂ ਬੇਸ਼ਕੀਮਤੀ ਜਾਨਾਂ ਨੂੰ ਬਚਾਉਣਾ ਹੈ ਅਤੇ ਸੜਕੀ ਆਵਾਜਾਈ ਰਾਂਹੀ ਸਮਾਜ ਵਿਰੋਧੀ ਮਾੜੇ ਅਨਸਰਾਂ ਵੱਲੋਂ ਕੀਤੀਆਂ ਜਾ ਰਹੀਆਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣਾ ਹੈ। ਇਸ ਮੁਹਿੰਮ ਦਾ ਮਕਸਦ ਸਿਰਫ ਵਹੀਕਲਾਂ ਦੇ ਚਲਾਨ ਕਰਨਾ ਹੀ ਨਹੀਂ ਸਗੋਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਸਬੰਧੀ ਜਿਲਿਆਂ ਦੇ ਟਰੈਫਿਕ ਵਿੰਗ ਵੱਲੋਂ ਲਗਾਤਾਰ ਵਿਸ਼ੇਸ਼ ਸੈਮੀਨਾਰ/ਕੈਂਪ ਲਗਾ ਕੇ ਆਮ ਲੋਕਾਂ, ਸਕੂਲੀ ਬੱਚਿਆਂ ਅਤੇ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਇਹ ਵੀ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਇਨਸਾਨੀ ਜਿੰਦਗੀ ਬਹੁਤ ਕੀਮਤੀ ਹੈ, ਟਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਇਸਨੂੰ ਬੇ-ਵਜ੍ਹਾ ਅਜਾਈਂ ਨਾਂ ਗਵਾਓ।
ਇਸ ਮੁਹਿੰਮ ਤਹਿਤ ਫਰੀਦਕੋਟ ਰੇਂਜ ਫਰੀਦਕੋਟ ਦੇ ਜਿਲ੍ਹਾ ਮੋਗਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ ਵਿਖੇ ਕਾਨੂੰਨ ਦਾ ਖਿਲਵਾੜ ਕਰਨ ਵਾਲੇ ਸ਼ਰਾਰਤੀ ਅਨਸਰਾਂ ਵੱਲੋਂ ਆਪਣੀਆਂ ਗੱਡੀਆਂ ਪਰ ਅਣ-ਅਧਿਕਾਰਿਤ ਕਾਲੇ ਸ਼ੀਸ਼ੇ, Red/Blue Blinker lights, Police Siron, Extra Lights, LED Bars, ਮੋਟਰਸਾਈਕਲਾਂ ਪਰ ਪਟਾਖ਼ੇ ਪਾਉਣ ਵਾਲੇ ਸਾਈਲੈਂਸਰ ਆਦਿ ਲਾਉਣ ਕਾਰਨ ਉਹਨਾਂ ਵਹੀਕਲਾਂ ਦੇ ਚਲਾਨ ਕੀਤੇ ਗਏ ਅਤੇ ਇਹਨਾਂ ਵਹੀਕਲਾਂ ਦੇ ਗੈਰਕਾਨੂੰਨੀ ਲੱਗੇ ਸਮਾਨ ਨੂੰ ਮੌਕਾ ਪਰ ਉਤਰਵਾਇਆ ਗਿਆ। ਇਸਤੋਂ ਇਲਾਵਾ ਬਿਨ੍ਹਾ ਹਾਈ-ਸਕਿਊਰਿਟੀ ਨੰਬਰ ਪਲੇਟਾਂ, ਬਿਨ੍ਹਾ ਨੰਬਰੀ ਵਹੀਕਲਾਂ, ਟੁੱਟੀਆਂ ਨੰਬਰ ਪਲੇਟਾਂ, ਤੇਜ ਰਫਤਾਰੀ, ਬਿਨ੍ਹਾ ਹੈਲਮਿਟ, ਬਿਨ੍ਹਾ ਸੀਟ ਬੈਲਟ, ਓਵਰਲੋਡ ਵਹੀਕਲਾਂ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖਿਲਾਫ ਟਰੈਫਿਕ ਨਿਯਮਾਂ ਤਹਿਤ ਕਾਰਵਾਈ ਕੀਤੀ ਗਈ ਅਤੇ ਹਰ ਗੱਡੀ ਚਾਲਕ ਨੂੰ ਟਰੈਫਿਕ ਨਿਯਮਾਂ ਅਨੁਸਾਰ ਆਪਣੇ ਕਾਗਜਾਤ ਪੂਰੇ ਕਰਨ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ।
🔔 Vande Bharat News Alerts
नई प्रमुख खबरों की browser notification पाने के लिए Subscribe करें।






