Vande Bharat Live TV News
देश • राज्य • जिला — खबरें तेज़, साफ और विश्वसनीय तरीके से
Ludhiana

ਭੀਮ ਕ੍ਰਾਂਤੀ ਦਲ ਵਿੱਚ ਸੰਗਠਨਾਤਮਕ ਵਿਸਥਾਰ, ਅਮਰ ਜੌਨੀ ਸਰਪੰਚ ਨੂੰ ਪੰਜਾਬ ਪ੍ਰਧਾਨ ਅਤੇ ਵਿਵੇਕ ਪੀਵਾਲ ਜੀ ਨੂੰ ਹਲਕਾ ਸਾਹਨੇਵਾਲ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ |

04 Oct 2026, 09:53 AM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
ਭੀਮ ਕ੍ਰਾਂਤੀ ਦਲ ਵਿੱਚ ਸੰਗਠਨਾਤਮਕ ਵਿਸਥਾਰ, ਅਮਰ ਜੌਨੀ ਸਰਪੰਚ ਨੂੰ ਪੰਜਾਬ ਪ੍ਰਧਾਨ ਅਤੇ ਵਿਵੇਕ ਪੀਵਾਲ ਜੀ ਨੂੰ ਹਲਕਾ ਸਾਹਨੇਵਾਲ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | - ਲੂਿਧਆਣਾ, पंजाब

ਲੁਧਿਆਣਾ, 2 ਅਕਤੂਬਰ (ਰਵੀ ਕਾਲੜਾ): ਭੀਮ ਕ੍ਰਾਂਤੀ ਦਲ ਵੱਲੋਂ
ਸੰਗਠਨ ਨੂੰ ਮਜ਼ਬੂਤ ਕਰਨ ਅਤੇ ਨਵੀਆਂ ਜ਼ਿੰਮੇਵਾਰੀਆਂ ਸੌਂਪਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਵਿੱਚ ਭੀਮ ਕ੍ਰਾਂਤੀ ਦਲ ਦੇ ਸਟੇਟ ਚੇਅਰਮੈਨ ਸ੍ਰੀ ਰੂਪੇਸ਼ ਚੌਟਾਲਾ ਜੀ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ
ਇਸ ਮੌਕੇ ਸੰਗਠਨ ਵੱਲੋਂ ਮਹੱਤਵਪੂਰਨ ਨਿਯੁਕਤੀਆਂ ਕਰਦਿਆਂ ਸ੍ਰੀ ਅਮਰ ਜੌਨੀ ਸਰਪੰਚ ਜੀ ਨੂੰ ਭੀਮ ਕ੍ਰਾਂਤੀ ਦਲ, ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਇਸੇ ਤਰ੍ਹਾਂ ਸ੍ਰੀ ਵਿਵੇਕ ਪੀਵਾਲ ਜੀ ਨੂੰ ਭੀਮ ਕ੍ਰਾਂਤੀ ਦਲ, ਹਲਕਾ ਸਾਹਨੇਵਾਲ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ
ਦੋਵੇਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਭੀਮ ਕ੍ਰਾਂਤੀ ਦਲ ਦੇ ਸਟੇਟ ਚੇਅਰਮੈਨ ਸ੍ਰੀ ਰੂਪੇਸ਼ ਚੌਟਾਲਾ ਜੀ ਵੱਲੋਂ ਨਿਯੁਕਤੀ
ਪੱਤਰ ਪ੍ਰਦਾਨ ਕੀਤੇ ਗਏ
ਮੀਟਿੰਗ ਦੌਰਾਨ ਸ੍ਰੀ ਅਮਰ ਜੌਨੀ ਸਰਪੰਚ ਜੀ ਵੱਲੋਂ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਇਸ ਮੌਕੇ ਸੰਗਠਨ ਦੇ ਵਿਸਥਾਰ, ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਅਤੇ ਸਮਾਜਿਕ ਏਕਤਾ, ਭਾਈਚਾਰੇ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ
ਸਟੇਟ ਚੇਅਰਮੈਨ ਸ੍ਰੀ ਰੂਪੇਸ਼ ਚੌਟਾਲਾ ਜੀ ਨੇ ਨਵ-ਨਿਯੁਕਤ ਪੰਜਾਬ ਪ੍ਰਧਾਨ ਸ੍ਰੀ ਅਮਰ ਜੌਨੀ ਸਰਪੰਚ ਜੀ ਅਤੇ ਹਲਕਾ ਸਾਹਨੇਵਾਲ ਯੂਧ ਵਿੰਗ ਦੇ ਪ੍ਰਧਾਨ ਸ੍ਰੀ ਵਿਵੇਕ ਪੀਵਾਲ ਜੀ ਨੂੰ ਨਵੀਆਂ ਜ਼ਿੰਮੇਵਾਰੀਆਂ ਲਈ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਉਨ੍ਹਾਂ ਕਿਹਾ ਕਿ ਸੰਗਠਨ ਵਿੱਚ ਮਿਲਣ ਵਾਲੀ ਹਰ ਜ਼ਿੰਮੇਵਾਰੀ ਵਿਸ਼ਵਾਸ ਦੇ ਨਾਲ-ਨਾਲ ਸਮਾਜ ਅਤੇ ਸੰਗਠਨ ਪ੍ਰਤੀ ਇੱਕ ਮਹੱਤਵਪੂਰਨ ਫਰਜ਼ ਵੀਹੁੰਦੀ ਹੈ
ਉਨ੍ਹਾਂ ਦੋਵੇਂ ਅਹੁਦੇਦਾਰਾਂ ਨੂੰ ਪੂਰੀ ਨਿਸ਼ਠਾ, ਮਿਹਨਤ ਅਤੇ ਜ਼ਿੰਮੇਵਾਰੀ ਨਾਲ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸੰਗਠਨ ਨਾਲ ਜੋੜਨ ਲਈ ਕੰਮ ਕਰਨ ਦੀ ਅਪੀਲ ਕੀਤੀ
ਇਸ ਮੌਕੇ ਹਾਜ਼ਰ ਵਰਕਰਾਂ ਅਤੇ ਸਮਰਥਕਾਂ ਵੱਲੋਂ ਦੋਵੇਂ ਨਵ ਨਿਯੁਕਤ ਅਹੁਦੇਦਾਰਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਭੀਮ ਕ੍ਰਾਂਤੀ ਦਲ ਵੱਲੋਂ
ਸ੍ਰੀ ਅਮਰ ਜੌਨੀ ਸਰਪੰਚ ਜੀ ਅਤੇ ਸ੍ਰੀ ਵਿਵੇਕ ਪੀਵਾਲ ਜੀ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ
ਏਕਤਾ ਭਾਈਚਾਰਾ ਸੰਗਠਨ ਸਨਮਾਨ
ਭੀਮ ਕ੍ਰਾਂਤੀ ਦਲ (ਰਜਿ.), ਪੰਜਾਬ

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

Vande Bharat Live TV NewsVande Bharat Live TV News
Kaushambi04 Oct

कौशांबी। सराय अकिल थाना क्षेत्र के चौपुरवा गांव के पास बाइक की टक्कर से पांच वर्षीय मासूम बच्चे की दर्दनाक मौत हो गई

कौशांबी में दर्दनाक हादसा: बाइक की टक्कर से 5 वर्षीय मासूम की मौत, चालक हिरासत में चौपुरवा गांव…

पूरी खबर पढ़ें →
जिला रिपोर्टर सुरेश चौहान आगर मालवा ज्वेलरी व्यापारी लूटकांड में आगर पुलिस का बड़ा शिकंजा* 8 आरोपी गिरफ्तार, 14 किलो 125 ग्राम चांदी और दो बोलेरो जब्त; राजस्थान तक पहुंची पुलिस, ग
error: Content is protected !!