ਫਰੀਦਕੋਟ ਵਿੱਚ ਆਪਣਾ ਘਰ ਆਸ਼ਰਮ ਵੱਲੋਂ ਨਵੀਂ ਖਰੀਦੀ ਜਮੀਨ ਦਾ ਭੂਮੀ ਪੂਜਣ ਕਲ
🔔 Vande Bharat News Alerts
नई प्रमुख खबरों की browser notification पाने के लिए Subscribe करें।


ਪ੍ਰਤੀਕ ਸੇਠੀ ਵੰਦੇ ਭਾਰਤ ਨਿਊਜ਼ ਫਰੀਦਕੋਟ:10, ਅਕਤੂਬਰ ਘਰ ਆਸ਼ਰਮ ਫਰੀਦਕੋਟ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਸ਼ੁਭ ਆਰੰਭ 11 ਅਕਤੂਬਰ, 2026 ਨੂੰ ਭੂਮੀ ਪੂਜਨ ਦਾ ਸਮਾਂ ਸਵੇਰ 11.00 ਵਜੇ ਹੋਵੇਗਾ ਇਸ ਸਬੰਧੀ ਜਾਣਕਾਰੀ ਆਸ਼ਰਮਦੇ ਮੁੱਖ ਸੇਵਾਦਾਰ ਕੇਵਲ ਕ੍ਰਿਸ਼ਨ ਕਟਾਰੀਆ ਵੱਲੋ ਦਿੱਤੀ ਗਈ ਹੈ। ਇਹ ਆਸ਼ਰਮ ਰਾਧਾ ਕ੍ਰਿਸ਼ਨ ਧਾਮ ਫਰੀਦਕੋਟ ਦੇ ਨਜ਼ਦੀਕ ਬਣਾਇਆ ਜਾਵੇਗਾ।
ਇਸ ਸਮਾਗਮ ਨੂੰ ਲੈ ਕੇ ਆਸ਼ਰਮ ਨਾਲ ਜੁੜੇ ਸੇਵਾਦਾਰਾਂ ਅਤੇ ਸ਼ਰਧਾਲੂਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਸਮਾਰੋਹ ਵਿੱਚ ਸ਼ਾਮਲ ਹੋਣ ਲਈ ਭਰਤਪੁਰ, ਰਾਜਸਥਾਨ ਤੋਂ ਵੀ ਆਗੂ ਪਹੁੰਚ ਰਹੇ ਹਨ।
ਆਸ਼ਰਮ ਦੇ ਮੁੱਖ ਸੇਵਾਦਾਰ ਸ੍ਰੀ ਕੇਵਲ ਕ੍ਰਿਸ਼ਨ ਕਟਾਰੀਆ ਜੀ ਇਸ ਸੇਵਾ ਕਾਰਜ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਅੱਗੇ ਵਧਾ ਰਹੇ ਹਨ। ਉਨ੍ਹਾਂ ਦਾ ਉਦੇਸ਼ ਆਸ਼ਰਮ ਰਾਹੀਂ ਲੋੜਵੰਦਾਂ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਦੇ ਕਾਰਜਾਂ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਉਣਾ ਹੈ।
ਆਸ਼ਰਮ ਦੀ ਇਮਾਰਤ ਦੀ ਉਸਾਰੀ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।ਇਸ ਮੌਕੇ ਸ਼ਹਿਰ ਫਰੀਦਕੋਟ ਦੇ ਸਮੂਹ ਨਿਵਾਸੀਆਂ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਨੇਕ ਕਾਰਜ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ। ਲੋਕ ਆਪਣੀ ਸਮਰੱਥਾ ਅਨੁਸਾਰ ਸੇਵਾ, ਸਹਿਯੋਗ ਅਤੇ ਦਾਨ ਰਾਹੀਂ ਆਸ਼ਰਮ ਦੀ ਇਮਾਰਤ ਦੀ ਉਸਾਰੀ ਵਿੱਚ ਭਾਗੀਦਾਰ ਬਣ ਸਕਦੇ ਹਨ।
ਆਸ਼ਰਮ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਹ ਸੇਵਾ ਕਾਰਜ ਸਫਲਤਾਪੂਰਵਕ ਨੇਪਰੇ ਚੜ੍ਹੇਗਾ ਅਤੇ ਆਸ਼ਰਮ ਲੋੜਵੰਦਾਂ ਦੀ ਸੇਵਾ ਲਈ ਇੱਕ ਮਹੱਤਵਪੂਰਨ ਕੇਂਦਰ ਬਣੇਗਾ। ਆਸ਼ਰਮ ਦੇ ਸੇਵਾਦਾਰ ਵਜਿੰਦਰ ਵਿਨਾਇਕ ਸੇਵਾਮੁਕਤ ਐਕਸੀਅਨ ਨੇ ਸਾਰਿਆ ਨੂੰ ਅਪੀਲ ਕਰਦਿਆ ਕਿਹਾ ਕਿ ਇਹ ਆਸ਼ਰਮ ਆਪ ਸਭ ਦੇ ਸਹਿਯੋਗ ਨਾਲ ਹੀ ਬਣਾਇਆ ਜਾ ਰਿਹਾ ਹੈ।
ਭੂਮੀ ਪੂਜਨ ਦਾ ਸਮਾਂ 11 ਵਜੇ ਰੱਖਿਆ ਗਿਆ ਹੈ। ਆਪ ਸਾਰੇ ਇਸ ਸਮਾਰੋਹ ਦਾ ਹਿੱਸਾ ਬਣੋ ਤੇ ਇਸ ਵਿਚ ਆਪਣਾ ਸਹਿਯੋਗ ਦਿਉ।
नई प्रमुख खबरों की browser notification पाने के लिए Subscribe करें।

सिद्धार्थनगर में खंड शिक्षक एमएलसी चुनाव के लिए मतदान शुरू जिले के 8 मतदान केंद्रों पर 2787 मतदाता…
पूरी खबर पढ़ें →
कटनी शहर के वार्डों में आवागमन को सुगम बनाने और सड़कों की स्थिति सुधारने की दिशा में महापौर…
पूरी खबर पढ़ें →
कटनी कटनी के वार्डों में आवागमन को सुगम बनाने और सड़कों की स्थिति सुधारने की दिशा में महापौर…
पूरी खबर पढ़ें →
समथर, झांसी। आगामी मूर्ति विसर्जन एवं दशहरा पर्व को शांतिपूर्ण और सौहार्दपूर्ण वातावरण में संपन्न कराने के उद्देश्य…
पूरी खबर पढ़ें →
सिद्धार्थनगर में महिला सशक्तीकरण और आत्मनिर्भरता के दावों के बीच राष्ट्रीय ग्रामीण आजीविका मिशन से जुड़ी समूह सखियों…
पूरी खबर पढ़ें →
गोरखपुर-फैजाबाद खण्ड शिक्षक निर्वाचन-2026 की मतदान प्रक्रिया के दौरान आज दिनांक 23.10.2026 को श्री शिवशरणप्पा जी०एन० जिलाधिकारी सिद्धार्थनगर…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।