ਫਾਰਮੇਸੀ ਪੇਪਰ ਲੀਕ ਮਾਮਲਾ

ਪੇਪਰ ਲੀਕ ਮਾਮਲੇ ਵਿੱਚ ਫ਼ਰੀਦਕੋਟ ਪੁਲਿਸ ਵੱਲੋਂ 5 ਕਰੋੜ ਦੇ ਲੈਣ ਦੇਣ ਦਾ ਮਾਮਲਾ ਆਇਆ ਸਾਹਮਣੇ
ਪੈਸੇ ਲੈਣ ਵਾਲੇ ਫਰੀਦਕੋਟ ਪੁਲਿਸ ਦੇ ਅਧਿਕਾਰੀਆਂ ਦੇ ਨਾਵਾਂ ਦਾ ਪੱਤਰਕਾਰ ਕੱਲ ਕਰਨਗੇ ਪਰਦਾਫਾਸ਼
… ਵੰਦੇ ਭਾਰਤ ਨਿਊਜ ਪ੍ਰਤੀਕ ਸੇਠੀ ਰਿਪੋਰਟਰ …
70 ਦਿਨ ਪਹਿਲਾਂ ਫਰੀਦਕੋਟ ਵਿੱਚ ਲੀਕ ਹੋਏ ਬਾਬਾ ਫਰੀਦ ਯੂਨੀਵਰਸਿਟੀ ਦੇ ਫਾਰਮੇਸੀ ਅਫਸਰ ਭਰਤੀ ਸਬੰਧੀ ਪੇਪਰ ਲੀਕ ਵਿੱਚ ਫਰੀਦਕੋਟ ਪੁਲਿਸ ਵੱਲੋਂ ਲਗਭਗ 5 ਕਰੋੜ ਰੁਪਏ ਦੇ ਕਰੀਬ ਕਥਿਤ ਤੌਰ ਤੇ ਲੈਣ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੱਤਰਕਾਰ ਅਤੇ ਵਕੀਲ ਜਸਵੰਤ ਜਸ ਅਤੇ ਜਗਮੀਤ ਸਿੰਘ ਸੁੱਖਣਵਾਲਾ ਨੇ ਦੱਸਿਆ ਕਿ ਉਹਨਾਂ ਨੇ ਅਦਾਲਤ ਵਿੱਚੋਂ ਅਤੇ ਬਾਹਰੀ ਲੋਕਾਂ ਤੋਂ ਸਾਰੇ ਤੱਥ ਹਾਸਿਲ ਕਰ ਲਏ ਹਨ, ਜਿੰਨਾ ਤੋਂ ਸਾਬਤ ਹੋਇਆ ਹੈ ਕਿ ਫਰੀਦਕੋਟ ਪੁਲਿਸ ਨੇ ਇਸ ਪੇਪਰ ਲੀਕ ਮਾਮਲੇ ਨੂੰ ਜਾਣਬੁਝ ਕੇ ਹੋਰ ਰੰਗਤ ਦਿੱਤੀ ਅਤੇ ਪੇਪਰ ਦੇਣ ਵਾਲੇ ਉਮੀਦਵਾਰਾਂ ਅਤੇ ਲੀਕ ਕਰਨ ਵਾਲਿਆਂ ਸਮੇਤ ਪੇਪਰ ਲੀਕ ਕਰਨ ਵਾਲੇ ਗਰੋਹ ਦੇ ਮੈਂਬਰਾਂ ਅਤੇ ਯੂਨੀਵਰਸਿਟੀ ਦੇ ਕਥਿੱਤ ਜਿੰਮੇਵਾਰ ਅਧਿਕਾਰੀਆਂ ਨੂੰ ਬਚਾਉਣ ਲਈ ਲੱਖਾਂ ਰੁਪਏ ਵਿੱਚ ਸੌਦਾ ਹੋਇਆ ਅਤੇ ਕੁੱਲ ਮਿਲਾ ਕੇ 5 ਕਰੋੜ ਰੁਪਏ ਦੇ ਕਰੀਬ ਦਾ ਇਸ ਮਾਮਲੇ ਵਿੱਚ ਲੈਣ ਦੇਣ ਹੋਇਆ।
ਇਸ ਮਾਮਲੇ ਵਿੱਚ ਇਕ ਪੁਲਿਸ ਅਫ਼ਸਰ ਨੇ ਵੱਡੇ ਪੁਲਿਸ ਅਫ਼ਸਰਾਂ ਤੱਕ ਪੈਸੇ ਇੱਕਠੇ ਕਰਕੇ ਪਹੁੰਚਾਉਣ ਵਿੱਚ ਭੂਮਿਕਾ ਨਿਭਾਈ ਅਤੇ ਇਹ ਸਾਰੇ ਅਫ਼ਸਰ ਹਾਲੇ ਤਕ ਫਰੀਦਕੋਟ ਤਾਇਨਾਤ ਹਨ। ਉਹਨਾਂ ਦੱਸਿਆ ਕਿ ਇਸ ਕਾਰਨ ਹੁਣ ਹਾਲਾਤ ਇਸ ਕੇਸ ਵਿੱਚ ਇਹ ਬਣੇ ਆ ਕਿ ਹਾਲੇ ਤੱਕ ਪੁਲਿਸ ਨੇ ਅਦਾਲਤ ਵਿੱਚ ਚਲਾਣ ਹੀ ਪੇਸ਼ ਨਹੀਂ ਕੀਤਾ ਅਤੇ ਜੋ ਕੁਛ ਪਹਿਲੇ ਦਿਨ ਪ੍ਰੈਸ ਨੋਟ ਵਿੱਚ ਐਲਾਨ ਕੀਤਾ ਸੀ ਉਸ ਵਿੱਚੋਂ ਕੁਝ ਵੀ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਿਸ ਕਾਰਨ ਪੁਲਿਸ ਦੀ ਸਾਰੀ ਕਾਰਵਾਈ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ।
ਪੱਤਰਕਾਰਾਂ ਨੇ ਦੱਸਿਆ ਕਿ ਕੱਲ ਮੰਗਲਵਾਰ ਨੂੰ ਸਵੇਰੇ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਕੀਤਾ ਜਾਵੇਗਾ।
🔔 Vande Bharat News Alerts
नई प्रमुख खबरों की browser notification पाने के लिए Subscribe करें।







