Vande Bharat Live TV News
देश • राज्य • जिला — खबरें तेज़, साफ और विश्वसनीय तरीके से
Jalandhar

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਜਲੰਧਰ ਵਲੋਂ ਦਸੰਬਰ 2026 ਤੱਕ ਬਲਾਕ ਪੱਧਰੀ ਚੋਣਾਂ ਕਰਵਾਉਣ ਦਾ ਫੈਸਲਾ : ਬਾਸੀ

31 Oct 2026, 01:30 PM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਜਲੰਧਰ ਵਲੋਂ ਦਸੰਬਰ 2026 ਤੱਕ ਬਲਾਕ ਪੱਧਰੀ ਚੋਣਾਂ ਕਰਵਾਉਣ ਦਾ ਫੈਸਲਾ : ਬਾਸੀ - JALANDHAR, पंजाब

ਜਲੰਧਰ:31 ਅਕਤੂਬਰ ( ਪਰਮਿੰਦਰ ਸਿੰਘ ) ਪੰਜਾਬ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਫੈਡਰਲ ਕੌਂਸਲ ਦੇ ਫੈਸਲੇ ਅਨੁਸਾਰ ਪ ਸ ਸ ਫ ਜ਼ਿਲ੍ਹਾ ਜਲੰਧਰ ਵਲੋਂ ਬਲਾਕ ਪੱਧਰੀ ਚੋਣਾਂ ਦਸੰਬਰ 2026 ਤੱਕ ਕਰਵਾਉਣ ਦਾ ਫੈਸਲਾ ਕੀਤਾ ਗਿਆ।ਇਸ ਸਬੰਧੀ ਪ ਸ ਸ ਫ ਜ਼ਿਲ੍ਹਾ ਕਮੇਟੀ ਜਲੰਧਰ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਮੀਟਿੰਗ ਦੀ ਕਾਰਵਾਈ ਦੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਮਨੋਜ ਕੁਮਾਰ ਸਰੋਏ ਨੇ ਦੱਸਿਆ ਕਿ ਮੀਟਿੰਗ ਵਿੱਚ ਪ ਸ ਸ ਫ ਜ਼ਿਲ੍ਹਾ ਜਲੰਧਰ ਦੇ ਸਾਬਕਾ ਮੀਤ ਪ੍ਰਧਾਨ ਰਹੇ ਦਰਸ਼ਨ ਰਾਮ ਬਿਲਗਾ ਅਤੇ ਸੂਬਾ ਕਮੇਟੀ ਮੈਂਬਰ ਸਾਥੀ ਨਿਰਮੋਲਕ ਸਿੰਘ ਹੀਰਾ ਦੀ ਸੱਸ ਮਾਂ ਗੁਰਮੀਤ ਕੌਰ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਸੂਬਾਈ ਆਗੂ ਜਰਮਨਜੀਤ ਸਿੰਘ ਬਾਠ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿਗ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਪ ਸ ਸ ਫ ਦੀਆਂ ਜਥੇਬੰਦਕ ਚੋਣਾਂ  ਕਰਵਾਉਣ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।

ਇਸ ਮੀਟਿੰਗ ਵਿੱਚ 13 ਨਵੰਬਰ ਨੂੰ ਬਲਾਕ ਰੁੜਕਾ ਕਲਾਂ,20 ਨਵੰਬਰ ਨੂੰ ਬਲਾਕ ਨੂਰਮਹਿਲ ,26 ਨਵੰਬਰ ਨੂੰ ਬਲਾਕ ਆਦਮਪੁਰ,29 ਨਵੰਬਰ  ਨੂੰ  ਤਹਿਸੀਲ ਨਕੋਦਰ, 04 ਦਸੰਬਰ ਨੂੰ ਬਲਾਕ ਭੋਗਪੁਰ,08ਦਸੰਬਰ ਗੁਰਾਇਆਂ,09 ਦਸੰਬਰ ਨੂੰ ਬਲਾਕ ਫਿਲੌਰ ਅਤੇ 20 ਦਸੰਬਰ ਨੂੰ ਜਲੰਧਰ ਸ਼ਹਿਰੀ ਬਲਾਕ ਪੱਧਰੀ ਅਜਲਾਸ ਕਰਕੇ  ਬਲਾਕ ਪੱਧਰੀ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਸਾਂਝੀ ਮੁਲਾਜ਼ਮ ਤਾਲਮੇਲ ਕਮੇਟੀ ਵੱਲੋਂ ਬਣਾਏ ਗਏ ਪ੍ਰੋਗਰਾਮ ਤਹਿਤ 18 ਨਵੰਬਰ ਨੂੰ ਚੰਡੀਗੜ੍ਹ ਵਿਖੇ ਪੱਕੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਬਲਾਕ ਵਾਈਜ਼ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ।ਇਹ ਗੱਡੀਆਂ ਨਕੋਦਰ ਨੂਰਮਹਿਲ, ਫਿਲੌਰ, ਗੁਰਾਇਆ, ਭੋਗਪੁਰ, ਆਦਮਪੁਰ, ਰੁੜਕਾ ਕਲਾਂ ਅਤੇ ਜਲੰਧਰ ਸ਼ਹਿਰ ਤੋਂ ਸਵੇਰੇ 8.30 ਵਜੇ ਚੰਡੀਗੜ੍ਹ ਲਈ ਰਵਾਨਾ ਹੋਣਗੀਆਂ।

ਮੀਟਿੰਗ ਵਿੱਚ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇ ਸੱਦੇ 'ਤੇ 12 ਦਸੰਬਰ ਨੂੰ ਨਵੀਂ ਦਿੱਲੀ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਜ਼ਿਲ੍ਹਾ ਜਲੰਧਰ ਤੋਂ 100 ਸਾਥੀ ਸ਼ਾਮਿਲ ਕਰਵਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਤਰਸੇਮ ਮਾਧੋਪੁਰੀ,ਜਾਗੀਰ ਸਿੰਘ ਸਹੋਤਾ, ਸੰਜੀਵ ਕੁਮਾਰ ਕੌਡਲ, ਕਰਨੈਲ ਫਿਲੌਰ, ਨਿਰਮੋਲਕ ਸਿੰਘ ਹੀਰਾ,ਓਮ ਪ੍ਰਕਾਸ਼, ਕਰਮਜੀਤ ਸਿੰਘ ਸੋਨੂ, ਕੁਲਦੀਪ ਵਾਲੀਆ, ਸੰਦੀਪ ਰਾਜੋਵਾਲ, ਕੁਲਦੀਪ ਸਿੰਘ ਕੌੜਾ, ਰਤਨ ਸਿੰਘ, ਬਲਬੀਰ ਸਿੰਘ ਗੁਰਾਇਆ,ਤਾਰਾ ਸਿੰਘ, ਬੀਕਾ, ਕੁਲਵੰਤ ਰੁੜਕਾ,ਅਕਲ ਚੰਦ ਸਿੰਘ, ਸੁਖਵਿੰਦਰ ਰਾਮ, ਰਾਜਿੰਦਰ ਮਹਿਤਪੁਰ, ਕੁਲਵੀਰ ਸਿੰਘ ਸ਼ਾਹਕੋਟ, ਰਾਜਿੰਦਰ ਸਿੰਘ ਭੋਗਪੁਰ ਬਲਵਿੰਦਰ ਕੁਮਾਰ ਤੋਂ ਇਲਾਵਾ ਪ ਸ ਸ ਫ ਪੰਜਾਬ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਹਾਜ਼ਰ ਸਨ ।

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

अहेरी तालुका के लकड़ी शिल्पकार कौशव मित्र ने बनाई प्रधानमंत्री नरेंद्र मोदी की हूबहू प्रतिमा
Gadchiroli31 Oct

अहेरी तालुका के लकड़ी शिल्पकार कौशव मित्र ने बनाई प्रधानमंत्री नरेंद्र मोदी की हूबहू प्रतिमा

अहेरी तालुका के लकड़ी शिल्पकार कौशव मित्र ने बनाई प्रधानमंत्री नरेंद्र मोदी की हूबहू प्रतिमा अहेरी, जिला गढ़चिरौली…

पूरी खबर पढ़ें →
जिला रिपोर्ट सुरेश चौहान आगर मालवा मध्य प्रदेश एकता के रंग में रंगा आगर-मालवा, सड़कों पर उमड़ा जनसैलाब सरदार पटेल की जयंती पर निकली भव्य ‘रन फॉर यूनिटी’, कदम से कदम मिलाकर दिया राष
*महिला एवं बाल विकास मंत्री सुश्री निर्मला भूरिया ने हरी झंडी दिखाकर एकता दौड़ को किया रवाना
Jhabua31 Oct

*महिला एवं बाल विकास मंत्री सुश्री निर्मला भूरिया ने हरी झंडी दिखाकर एकता दौड़ को किया रवाना

*महिला एवं बाल विकास मंत्री सुश्री निर्मला भूरिया ने हरी झंडी दिखाकर एकता दौड़ को किया रवाना* वन्दे…

पूरी खबर पढ़ें →
नहाते समय कपड़े पसारने के दौरान करंट की चपेट में आए कोटेदार, इलाज के दौरान मौत; परिवार में मचा कोहराम.
Ghazipur31 Oct

नहाते समय कपड़े पसारने के दौरान करंट की चपेट में आए कोटेदार, इलाज के दौरान मौत; परिवार में मचा कोहराम.

खबर रेवतीपुर से गाजीपुर। रेवतीपुर थाना क्षेत्र के नवली गांव में शनिवार, 31 अक्टूबर 2026 की सुबह बिजली…

पूरी खबर पढ़ें →
error: Content is protected !!