Vande Bharat Live TV News
देश • राज्य • जिला — खबरें तेज़, साफ और विश्वसनीय तरीके से
Faridkot

ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਦਰਵਾਜੇ ਤੇ ਬਣਿਆ ਧਾਰਮਿਕ ਢਾਂਚਾ ਹਟਾਇਆ

02 Oct 2026, 09:32 PM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਦਰਵਾਜੇ ਤੇ ਬਣਿਆ ਧਾਰਮਿਕ ਢਾਂਚਾ ਹਟਾਇਆ - FARIDKOT, पंजाब

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਮੁੱਖ ਦਰਵਾਜ਼ੇ ਨੇੜੇ ਸਰਕਾਰੀ ਜ਼ਮੀਨ ’ਤੇ ਬਣਿਆ ਧਾਰਮਿਕ ਢਾਂਚਾ ਹਟਾਇਆ
ਪ੍ਰਤੀਕ ਸੇਠੀ…. (ਵੰਦੇ ਭਾਰਤ ਨਿਊਜ਼ ) ਫਰੀਦਕੋਟ, 2 ਅਕਤੂਬਰ: ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਮੁੱਖ ਦਰਵਾਜ਼ੇ ਦੇ ਬਿਲਕੁਲ ਨਾਲ ਲੱਗਦੀ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਕੇ ਬਣਾਏ ਗਏ ਇੱਕ ਪੱਕੇ ਢਾਂਚੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਵੱਲੋਂ ਫਰੀਦਕੋਟ ਦੀਆਂ ਹਿੰਦੂ-ਸਿੱਖ ਜਥੇਬੰਦੀਆਂ ਦੇ ਨੌਜਵਾਨਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ।

ਦੱਸਿਆ ਜਾ ਰਿਹਾ ਸੀ ਕਿ ਉਕਤ ਥਾਂ ’ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਰੱਖ ਕੇ ਚਿਰਾਗ ਆਦਿ ਜਗਾਏ ਜਾਂਦੇ ਸਨ, ਪਰ ਉਸ ਸਥਾਨ ਦੀ ਸਫ਼ਾਈ ਅਤੇ ਪਵਿੱਤਰਤਾ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਵਾਲੀ ਸਥਿਤੀ ਬਣੀ ਹੋਈ ਸੀ। ਦੋ ਦਿਨ ਪਹਿਲਾਂ ਜਦੋਂ ਹਿੰਦੂ-ਸਿੱਖ ਜਥੇਬੰਦੀਆਂ ਦੇ ਨੌਜਵਾਨਾਂ ਵੱਲੋਂ ਮੌਕੇ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਸਿਗਰਟਾਂ ਅਤੇ ਬੀੜੀਆਂ ਦੇ ਟੋਟੇ ਪਏ ਹੋਏ ਮਿਲੇ ਅਤੇ ਥੜ੍ਹੇ ’ਤੇ ਕੁੱਤੇ ਬੈਠੇ ਹੋਏ ਸਨ।

ਇਸ ਸਥਿਤੀ ਨੂੰ ਦੇਖਦਿਆਂ ਨੌਜਵਾਨਾਂ ਨੇ ਉੱਥੇ ਮੌਜੂਦ ਟੈਕਸੀ ਸਟੈਂਡ ਨਾਲ ਸਬੰਧਤ ਵਿਅਕਤੀਆਂ ਨਾਲ ਗੱਲਬਾਤ ਕਰਕੇ ਉਕਤ ਢਾਂਚਾ ਹਟਵਾ ਦਿੱਤਾ ਸੀ। ਪਰ ਵੀਰਵਾਰ ਦੇਰ ਸ਼ਾਮ ਨੌਜਵਾਨ ਜਥੇਬੰਦੀਆਂ ਨੂੰ ਜਾਣਕਾਰੀ ਮਿਲੀ ਕਿ ਉਕਤ ਥਾਂ ’ਤੇ ਦੁਬਾਰਾ ਉਹੀ ਢਾਂਚਾ ਤਿਆਰ ਕਰ ਦਿੱਤਾ ਗਿਆ ਹੈ।

ਇਸ ’ਤੇ ਅੱਜ, 2 ਅਕਤੂਬਰ ਨੂੰ, ਹਿੰਦੂ-ਸਿੱਖ ਜਥੇਬੰਦੀਆਂ ਦੇ ਨੌਜਵਾਨ ਮੌਕੇ ’ਤੇ ਪਹੁੰਚੇ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਪ੍ਰਸ਼ਾਸਨ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਸਿਟੀ-2 ਦੇ ਐਸ.ਐਚ.ਓ.

ਅਤੇ ਨਗਰ ਕੌਂਸਲ ਦੇ ਪ੍ਰਧਾਨ ਬੱਬੂ ਅਹੂਜਾ ਨੂੰ ਮੌਕੇ ’ਤੇ ਭੇਜਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਟੈਕਸੀ ਸਟੈਂਡ ਨਾਲ ਸਬੰਧਤ ਵਿਅਕਤੀਆਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸ਼ਾਂਤੀਪੂਰਵਕ ਹੱਲ ਕਰਵਾਇਆ ਅਤੇ ਉਕਤ ਢਾਂਚਾ ਦੁਬਾਰਾ ਹਟਾ ਦਿੱਤਾ ਗਿਆ।

ਮੌਕੇ ’ਤੇ ਨੌਜਵਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਧਰਮ ਦੇ ਨਾਮ ’ਤੇ ਕਿਸੇ ਵੀ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨਾ ਜਾਂ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਨਾਲ ਖਿਲਵਾੜ ਕਰਨਾ ਕਿਸੇ ਵੀ ਕੀਮਤ ’ਤੇ ਸਵੀਕਾਰਯੋਗ ਨਹੀਂ ਹੋਣਾ ਚਾਹੀਦਾ। ਉਨ੍ਹਾਂ ਹੋਰ ਸਰਕਾਰੀ ਜ਼ਮੀਨਾਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਤੁਰੰਤ ਹਟਾਉਣ ਦੀ ਅਪੀਲ ਵੀ ਕੀਤੀ।

ਆਗੂਆਂ ਨੇ ਇਹ ਵੀ ਕਿਹਾ ਕਿ ਧਾਰਮਿਕ ਆਸਥਾ ਦੇ ਨਾਮ ’ਤੇ ਦਰੱਖਤਾਂ ’ਤੇ ਕੱਪੜੇ ਬੰਨ੍ਹ ਕੇ ਜਾਂ ਹੋਰ ਸਮੱਗਰੀ ਲਗਾ ਕੇ ਕੁਦਰਤ ਅਤੇ ਦਰੱਖਤਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। ਧਾਰਮਿਕ ਆਸਥਾ ਦੇ ਨਾਲ-ਨਾਲ ਸਫ਼ਾਈ, ਵਾਤਾਵਰਣ ਅਤੇ ਜਨਤਕ ਸੰਪਤੀ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਸਾਰਿਆਂ ਦੀ ਹੈ।

ਪੂਰਾ ਮਾਮਲਾ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਸ਼ਾਂਤੀਪੂਰਵਕ ਢੰਗ ਨਾਲ ਹੱਲ ਕਰ ਲਿਆ ਗਿਆ। ਇਸ ਪਹਿਲ ਦੌਰਾਨ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ।

ਸ਼ਹਿਰ ਵਾਸੀਆਂ ਵੱਲੋਂ ਵੀ ਨੌਜਵਾਨਾਂ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਗਿਆ ਕਿ ਧਾਰਮਿਕ ਸਥਾਨਾਂ ਦੀ ਮਰਿਆਦਾ, ਸਰਕਾਰੀ ਜ਼ਮੀਨਾਂ ਦੀ ਸੁਰੱਖਿਆ ਅਤੇ ਸ਼ਹਿਰ ਦੀ ਸਫ਼ਾਈ ਲਈ ਸਾਰੀਆਂ ਧਿਰਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ।

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

*राष्ट्रवादी कांग्रेस पार्टी ने मनाई गांधी जयंती*
Nagpur02 Oct

*राष्ट्रवादी कांग्रेस पार्टी ने मनाई गांधी जयंती*

*राष्ट्रवादी कांग्रेस पार्टी ने मनाई गांधी जयंती* राष्ट्रवादी कांग्रेस पार्टी, शरद चंद्र पवार, 2 अक्टूबर 2026। राष्ट्रपिता महात्मा…

पूरी खबर पढ़ें →
मानधन झाले कालबाह्य; ग्रामीण वार्ताहरांची पत्रकारिता मात्र अजूनही जिवंत! बातमीच्या प्रत्येक ओळीमागे असते एका ग्रामीण वार्ताहराची धडपड; मात्र त्याच्या श्रमाचे मोल कुठे?
Yavatmal02 Oct

मानधन झाले कालबाह्य; ग्रामीण वार्ताहरांची पत्रकारिता मात्र अजूनही जिवंत! बातमीच्या प्रत्येक ओळीमागे असते एका ग्रामीण वार्ताहराची धडपड; मात्र त्याच्या श्रमाचे मोल कुठे?

मानधन झाले कालबाह्य; ग्रामीण वार्ताहरांची पत्रकारिता मात्र अजूनही जिवंत! बातमीच्या प्रत्येक ओळीमागे असते एका ग्रामीण वार्ताहराची धडपड; मात्र…

पूरी खबर पढ़ें →
खादी वस्त्रों के प्रति जागरूकता को लेकर अनुभव शिक्षा निकेतन छतोह में साइकिल रैली का आयोजन
Rae Bareli02 Oct

खादी वस्त्रों के प्रति जागरूकता को लेकर अनुभव शिक्षा निकेतन छतोह में साइकिल रैली का आयोजन

रायबरेली। मेरा युवा भारत, रायबरेली के तत्वावधान में जिला युवा अधिकारी के निर्देशन में अनुभव शिक्षा निकेतन, छतोह…

पूरी खबर पढ़ें →
*ग्राम पंचायत बाछीखेड़ा की ग्राम सभा में शामिल हुए कलेक्टर एवं पुलिस अधीक्षक*
Jhabua02 Oct

*ग्राम पंचायत बाछीखेड़ा की ग्राम सभा में शामिल हुए कलेक्टर एवं पुलिस अधीक्षक*

*ग्राम पंचायत बाछीखेड़ा की ग्राम सभा में शामिल हुए कलेक्टर एवं पुलिस अधीक्षक* वंदे भारत न्यूज जिला ब्यूरो…

पूरी खबर पढ़ें →
ग्राम पंचायत डोडियाना के सभागार कक्ष में 2 अक्टूबर को राष्ट्रपिता महात्मा गांधी एवं पूर्व प्रधानमंत्री लाल बहादुर शास्त्री की जयंती श्रद्धापूर्वक मनाई गई
Nagaur02 Oct

ग्राम पंचायत डोडियाना के सभागार कक्ष में 2 अक्टूबर को राष्ट्रपिता महात्मा गांधी एवं पूर्व प्रधानमंत्री लाल बहादुर शास्त्री की जयंती श्रद्धापूर्वक मनाई गई

ग्राम पंचायत डोडियाना के सभागार कक्ष में 2 अक्टूबर को राष्ट्रपिता महात्मा गांधी एवं पूर्व प्रधानमंत्री लाल बहादुर…

पूरी खबर पढ़ें →
error: Content is protected !!