ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਸਵ: ਵੇਦ ਪ੍ਰਕਾਸ਼ ਜੀ ਦੀ ਦੂਸਰੀ ਬਰਸੀ 23 ਅਗੱਸਤ ਨੂੰ ਨੂਰਪੁਰ ਬੇਦੀ ਵਿਖੇ
🔔 Vande Bharat News Alerts
नई प्रमुख खबरों की browser notification पाने के लिए Subscribe करें।


ਜਲੰਧਰ:13 ਅਗੱਸਤ (ਪਰਮਿੰਦਰ ਸਿੰਘ ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਗਈ। ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਪ ਸ ਸ ਫ ਦੇ ਜ਼ਿਲ੍ਹਾ ਜਨਰਲ ਸਕੱਤਰ ਮਨੋਜ ਕੁਮਾਰ ਸਰੋਏ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵੱਲੋਂ 7 ਅਗੱਸਤ ਦੀ ਕੀਤੀ ਗਈ ਚੰਡੀਗੜ੍ਹ ਰੈਲੀ ਦਾ ਰਿਵਿਊ ਕੀਤਾ ਗਿਆ।ਮੀਟਿੰਗ ਦੇ ਵਿੱਚ 17 ਅਤੇ 18 ਅਗੱਸਤ ਨੂੰ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਭਾਗ ਲੈਣ ਦਾ ਫੈਸਲਾ ਕੀਤਾ ਗਿਆ।ਇਸ ਦੇ ਨਾਲ ਹੀ ਪ ਸ ਸ ਫ ਦੇ ਸਾਬਕਾ ਸੂਬਾ ਜਨਰਲ ਸਕੱਤਰ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੇ ਲੰਬਾ ਸਮਾਂ ਰਹੇ ਕੌਮੀ ਵਾਈਸ ਚੇਅਰਮੈਨ ਸਾਥੀ ਸਵ:ਵੇਦ ਪ੍ਰਕਾਸ਼ ਜੀ ਦੀ ਦੂਸਰੀ ਬਰਸੀ ਜੋ ਕਿ 23 ਅਗੱਸਤ 2026 ਦਿਨ ਐਤਵਾਰ ਨੂੰ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ ਵਿਖੇ ਮਨਾਈ ਜਾ ਰਹੀ ਹੈ,ਉਸ ਵਿੱਚ ਭਾਗ ਲੈਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ 23 ਅਗੱਸਤ ਨੂੰ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਨੂੰ ਕਾਮਯਾਬ ਬਣਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਸਾਥੀ ਵੇਦ ਪ੍ਰਕਾਸ਼ ਦੀ ਇਸ ਦੂਸਰੀ ਬਰਸੀ ਮੌਕੇ ਜਿੱਥੇ ਪ ਸ ਸ ਫ ਦੇ ਸੂਬਾਈ ਆਗੂ ਅਤੇ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਸੂਬਾਈ ਆਗੂ ਸਾਥੀ ਵੇਦ ਪ੍ਰਕਾਸ਼ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ, ਉੱਥੇ ਖਾਸ ਤੌਰ ਤੇ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸਾਥੀ ਸੁਭਾਸ਼ ਲਾਂਬਾ ਜੀ ਵਿਸ਼ੇਸ਼ ਤੌਰ ਤੇ ਇਸ ਸ਼ਰਧਾਂਜਲੀ ਸਮਾਗਮ ਮੌਕੇ ਹਾਜ਼ਰ ਹੋ ਕੇ ਆਪਣੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਮੀਟਿੰਗ ਵਿੱਚ ਸੰਜੀਵ ਕੌਂਡਲ, ਤਰਸੇਮ ਮਾਧੋਪੁਰੀ,ਅਮਰੀਕ ਸਿੰਘ ਸੇਖੋਂ,ਕਰਨੈਲ ਫਿਲੌਰ, ਜਗੀਰ ਸਿੰਘ ਸਹੋਤਾ,ਬਲਜੀਤ ਸਿੰਘ ਕੁਲਾਰ, ਸੁਖਵਿੰਦਰ ਸਿੰਘ ਮੱਕੜ,ਓਮ ਪ੍ਰਕਾਸ਼,ਵੇਦ ਰਾਜ ਗੜ੍ਹਾ,ਹਰੀ ਰਾਮ, ਕੁਲਦੀਪ ਵਾਲੀਆ, ਸੁਖਵਿੰਦਰ ਰਾਮ, ਰਜਿੰਦਰ ਮਹਿਤਪੁਰ, ਰਜਿੰਦਰ ਸਿੰਘ ਭੋਗਪੁਰ, ਕਰਮਜੀਤ ਸੋਨੂ, ਕੁਲਵੰਤ ਰਾਮ, ਮਨੋਹਰ ਲਾਲ, ਸੰਦੀਪ ਰਾਜੋਵਾਲ, ਪ੍ਰੇਮ ਖਲਵਾੜਾ, ਅਮਰਜੀਤ ਭਗਤ, ਸਰਬਜੀਤ ਸਿੰਘ,ਤਾਰਾ ਸਿੰਘ ਬੀਕਾ, ਬਲਵੀਰ ਸਿੰਘ ਗੁਰਾਇਆ,ਰਤਨ ਸਿੰਘ, ਕੁਲਦੀਪ ਸਿੰਘ ਕੌੜਾ ਆਦਿ ਸਾਥੀ ਸ਼ਾਮਲ ਹੋਏ।
नई प्रमुख खबरों की browser notification पाने के लिए Subscribe करें।
Vande Bharat Live TV Newsराधा अष्टमी पर श्री बंशीधर मंदिर में भव्य दधीकादो उत्सव व महा भंडारा हरि कीर्तन पर झूमे श्रद्धालु,…
पूरी खबर पढ़ें →
ਅੱਜ ਫਰੀਦਕੋਟ ਵਿੱਚ ਬਾਬਾ ਫਰੀਦ ਜੀ ਦਾ ਆਗਮਨ ਪੂਰਬ ਜੋ ਮਿਤੀ 19-9-26 ਤੋਂ ਲੈ ਕੇ 23 -9-26 ਤੱਕ…
पूरी खबर पढ़ें →
Vande Bharat Live TV Newsकधवन पंचायत में गरीब, असहाय व दिव्यांग 30 जरूरतमंदों के बीच खाद्य सामग्री वितरित श्री बंशीधर नगर। कधवन…
पूरी खबर पढ़ें →
Vande Bharat Live TV Newsकवलदाग जंगल से लूटी बाइक से सोनभद्र में डकैती, मुठभेड़ में आरोपी गिरफ्तार भवनाथपुर में हथियार के बल…
पूरी खबर पढ़ें →
Vande Bharat Live TV Newsसड़क हादसे ने छीन ली एक और जिंदगी, पत्रकार रजनीश कुमार उर्फ बंटी का निधन रमना (गढ़वा)। रमना…
पूरी खबर पढ़ें →
Vande Bharat Live TV Newsरांची में हर्षोल्लास के साथ संपन्न हुई विश्वकर्मा पूजा, श्रद्धालुओं ने की भगवान विश्वकर्मा की पूजा-अर्चना रांची। श्री…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।