ਪ੍ਰਤੀਕ ਸੇਠੀ ਰਿਪੋਰਟਰ…. ਵੰਦੇ ਭਾਰਤ ਨਿਊਜ਼ ਫਰੀਦਕੋਟ……- ਐਕਸ਼ਨ ਮੋਡ ਆਏ ਐਸਐਸਪੀ ਗੁਰਬੰਸ ਸਿੰਘ ਬੈਂਸ।
ਜ਼ਿਲ੍ਹੇ ਅੰਦਰ ਚੋਰਾਂ ਅਤੇ ਝਪਟਮਾਰਾਂ `ਤੇ ਪੁਲੀਸ ਦੀ ਤਿੱਖੀ ਨਜ਼ਰ, ਵਪਾਰੀਆਂ ਨੂੰ ਦਿੱਤਾ ਭਰੋਸਾ, ਤਿਉਹਾਰਾਂ ਦੇ ਮੱਦੇਨਜਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਂਣ ਦਿੱਤੀ ਜਾਵੇਗੀ
ਪਰਮਿੰਦਰ ਸਿੰਘ ਝੋਟਾ ਦੀ ਇੱਕ ਕੈਮਿਸਟ ਵੱਲੋਂ ਹੱਤਿਆ ਕਰਨ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਵਿੱਚ ਐਸਐਸਪੀ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਹਨ ਅਤੇ ਲਗਾਤਾਰ ਕਾਰਵਾਈਆਂ ਕਰ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਤਿਉਹਾਰਾਂ ਦੇ ਮੱਦੇਨਜਰ ਪੁਲੀਸ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ ਅਤੇ ਲਗਾਤਾਰ ਵੱਖ ਵੱਖ ਵਰਗਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰ ਰਹੀ ਹੈ।
ਫਰੀਦਕੋਟ ਦੇ ਐਸਐਸਪੀ ਗੁਰਬੰਸ ਸਿੰਘ ਬੈਂਸ ਨੇ ਆਪਣੀ ਪੂਰੀ ਟੀਮ ਨੂੰ ਨਾਲ ਲੈਕੇ ਕੋਟਕਪੂਰਾ ਵਿਖੇ ਚੈੈਂਬਰ ਆਫ ਕਾਮਰਸ ਦੇ ਆਗੂਆਂ ਨਾਲ ਮੁਲਾਜਮਾਂ ਕੀਤੀ ਅਤੇ ਸ਼ਹਿਰ ਵਿੱਚ ਟ੍ਰੈਫਿਕ, ਆਵਾਜਾਈ, ਪਾਰਕਿੰਗ ਸਮੇਤ ਹੋਰ ਸਮੱਸਿਆਵਾਂ `ਤੇ ਵਿਚਾਰ ਵਟਾਦਰਾਂ ਕੀਤਾ ਗਿਆ। ਪ੍ਰਧਾਨ ਉਮਕਾਰ ਨਾਥ ਗੋਇਲ ਨੇ ਐਸਐਸਪੀ ਦੇ ਧਿਆਨ ਵਿੱਚ ਲਿਆਂਦਾ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਭੀੜ ਵੱਧਣ ਕਰਕੇ ਝਪਟਮਾਰ ਅਤੇ ਚੋਰ ਸਰਗਰਮ ਹੋ ਜਾਂਦੇ ਹਨ।
ਇਸ ਤੋਂ ਇਲਾਵਾ ਸ਼ਹਿਰ ਵਿੱਚ ਟ੍ਰੈਫਿਕ ਦੀ ਵੱਡੀ ਸਮੱਸਿਆ ਆਉਂਦੀ ਹੈ। ਐਸਐਸਪੀ ਨੇ ਇਸ ਸਬੰਧੀ ਤਰੁੰਤ ਐਕਸ਼ਨ ਲੈਂਦਿਆਂ ਪੁਲੀਸ ਨੂੰ ਗਸ਼ਤ ਵਧਾਉਣ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਤੇਜ਼ ਕਰਨ ਦੀਆਂ ਹਦਾਇਤਾਂ ਕੀਤੀਆਂ।
ਉਨ੍ਹਾਂ ਟ੍ਰੈਫਿਕ ਪੁਲੀਸ ਨੂੰ ਵੀ ਹਦਾਇਤ ਕੀਤੀ ਕਿ ਉਹ ਟ੍ਰੈਫਿਕ ਨੂੰ ਲਗਾਤਾਰ ਨਿਰਵਿਘਨ ਚਲਾਉਣ ਵੱਲ ਧਿਆਨ ਦੇਣ।