A2Z सभी खबर सभी जिले कीअन्य खबरेपंजाब

ਡਾਕਟਰ ਸੁਨੀਲ ਕੁਮਾਰ ਅਰੋੜਾ ਜੀ ਵੱਲੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ

ਮਲੋਟ 17 ਸੰਤਬਰ,ਸਿਵਲ ਹਸਪਤਾਲ ਮਲੋਟ ਵਿਖੇ ਸੇਵਾਵਾਂ ਦੇ ਰਹੇ ਡਾਕਟਰ ਸੁਨੀਲ ਕੁਮਾਰ ਅਰੋੜਾ ਜੀ ਵੱਲੋਂ ਸਰਕਾਰੀ ਹਸਪਤਾਲ ਤੋਂ ਅਸਤੀਫਾ ਦੇਣ ਉਪਰਾਂਤ ਆਪਣੀਆਂ ਸੇਵਾਵਾਂ ਹੇਠਾਂ ਲਿਖੇ ਪਤੇ ਤੇ ਸ਼ੁਰੂ ਕਰ ਦਿੱਤੀਆਂ ਹਨ ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਦੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਪਿਆਰ ਅਤੇ ਸਤਿਕਾਰ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ l ਆਉਣ ਵਾਲੇ ਸਮੇਂ ਵਿੱਚ ਵੀ ਹਮੇਸ਼ਾ ਮੇਰੀ ਇਹੀ ਕੋਸ਼ਿਸ਼ ਰਹੇਗੀ ਕਿ ਮੈਂ ਉਸੇ ਤਰ੍ਹਾਂ ਤਨੋ ਮਨੋ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਾਂ l ਮਿਤੀ 08-09-2025 (ਸੋਮਵਾਰ) ਤੋਂ ਸਵੇਰੇ 9 ਵਜੇ ਤੋਂ 2 ਵਜੇ ਤੱਕ ਸਰਾਂ ਹਸਪਤਾਲ, ਨੇੜੇ ਬੱਸ ਸਟੈਂਡ ਮਲੋਟ ਅਤੇ ਸ਼ਾਮ 4.30 ਤੋਂ 7.30 ਵਜੇ ਤੱਕ ਦਸ਼ਮੇਸ਼ ਕਲੋਨੀ,ਗਲੀ ਨੰਬਰ 6,ਵਿਖੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਾਂਗਾ l ਉਮੀਦ ਕਰਦਾ ਹਾਂ ਕਿ ਪਹਿਲਾਂ ਦੀ ਤਰ੍ਹਾਂ ਹੀ ਆਪ ਸਭ ਦਾ ਸਾਥ ਮੈਨੂੰ ਮਿਲਦਾ ਰਹੇਗਾ l ਧੰਨਵਾਦ।

Back to top button
error: Content is protected !!