ਫਰੀਦਕੋਟ :ਪੀ ਬੀ 04 ਸਾਈਕਲਿੰਗ ਲਵਰਜ਼ ਸੋਸਾਇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਗਰੁੱਪ ਰਾਈਡ
🔔 Vande Bharat News Alerts
नई प्रमुख खबरों की browser notification पाने के लिए Subscribe करें।


ਪ੍ਰਤੀਕ ਸੇਠੀ ਵੰਦੇ ਭਾਰਤ ਨਿਊਜ਼ ਫਰੀਦਕੋਟ :ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਪੀ ਬੀ 04 ਸਾਈਕਲਿੰਗ ਲਵਰਜ਼ ਸੋਸਾਇਟੀ ਦੇ ਮੈਂਬਰਾਂ ਨੇ ਮੰਗਲਵਾਰ ਤੜਕੇ 30 ਕਿਲੋਮੀਟਰ ਦੀ ਗਰੁੱਪ ਰਾਈਡ ਲਗਾਈ। ਰਾਈਡ ਵਿੱਚ 25 ਮੈਂਬਰ ਅਤੇ ਬੀ ਐਸ ਐਫ ਹੈਡਕੁਆਰਟਰ ਫ਼ਰੀਦਕੋਟ ਦੇ 4 ਰਾਈਡਰ ਸ਼ਾਮਿਲ ਹੋਏ ਤੇ ਇਹ ਰਾਈਡ ਫ਼ਰੀਦਕੋਟ ਤੋਂ ਸ਼ੁਰੂ ਹੋ ਕੇ ਚੰਦਬਾਜਾ ਤੋਂ ਵਾਪਿਸ ਫ਼ਰੀਦਕੋਟ ਆ ਕੇ ਸਮਾਪਤ ਹੋਈ।
ਰਾਈਡ ਦੌਰਾਨ ਸੋਸਾਇਟੀ ਪ੍ਰਧਾਨ ਰਾਜਿੰਦਰ ਸਿੰਘ ਮਹਿਮੂਆਣਾ ਨੇ ਸਮੁੱਚੇ ਸਿੱਖ ਜਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਅਤੇ ਆਖਿਆ ਕਿ ਗੁਰੂ ਸਾਹਿਬ ਵੱਲੋਂ ਦਿੱਤੇ ਉਪਦੇਸ਼ ਕਿਰਤ ਕਰਨ ਨਾਮ ਜਪਣ ਅਤੇ ਵੰਡ ਛਕਣ ਨੂੰ ਜ਼ਿੰਦਗੀ ‘ਚ ਲਾਗੂ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਨੇ ਚਾਰ ਉਦਾਸੀਆਂ ਦੌਰਾਨ ਲਗਪਗ 28000 ਕਿਲੋਮੀਟਰ ਦਾ ਸਫ਼ਰ ਪੈਦਲ ਕੀਤਾ ਸੀ।
ਗੁਰੂ ਸਾਹਿਬ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਸੀ। ਪਰ ਅੱਜ ਦੇ ਸਮੇਂ ਚ ਸਾਧਨਾਂ ਦੀ ਭਰਮਾਰ ਹੋਣ ਕਾਰਨ ਹਵਾ ਤੇ ਪਾਣੀ ਵੀ ਗੰਧਲੇ ਹੋ ਗਏ ਤੇ ਧਰਤੀ ਤੋਂ ਰੁੱਖਾਂ ਦੀ ਕਟਾਈ ਕਰਕੇ ਪੰਛੀਆਂ ਦੇ ਘਰ ਵੀ ਖੋਹ ਲਏ।
ਓਹਨਾਂ ਅਪੀਲ ਕੀਤੀ ਕਿ ਹਾਲੇ ਵੀ ਜੇਕਰ ਅਸੀਂ ਆਪਣੀ ਜੀਵਨ ਸ਼ੈਲੀ ਨੂੰ ਬਦਲ ਕੇ ਸਾਦਗੀ ਤੇ ਸਾਈਕਲਿੰਗ ਨੂੰ ਅਪਣਾਵਾਂਗੇ ਤਾਂ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਬੇਹਤਰ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਰਾਈਡ ਸਮੇਂ ਮੰਚ ਸੰਚਾਲਨ ਦੀ ਭੂਮਿਕਾ ਐਂਕਰ ਜੋਨੀ ਵੱਲੋ ਨਿਭਾਈ ਗਈ ਅਤੇ ਰਾਈਡਰਾਂ ਲਈ ਚਾਹ ਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਲੱਕੀ ਚੋਪੜਾ (ਲੱਕੀ ਅਪਟੀਕਲਜ਼ )ਫ਼ਰੀਦਕੋਟ ਵੱਲੋਂ ਕੀਤਾ ਗਿਆ।
नई प्रमुख खबरों की browser notification पाने के लिए Subscribe करें।

#वैर: खेत में अचानक आसमान से गिरी बर्फ की सिल्ली, गांव में मचा कौतूहल; देखने के लिए जुटी…
पूरी खबर पढ़ें →
#बयाना-भरतपुर स्टेट हाईवे पर दर्दनाक हादसा: ट्रैक्टर की टक्कर से बाइक सवार महिला की मौत, चालक फरार बयाना…
पूरी खबर पढ़ें →
शिवनाथ की महाआरती और दीपदान से जगमगाया मदकू द्वीप, 26 वर्षों से जीवंत है नदी संरक्षण की परंपरा…
पूरी खबर पढ़ें →
*राजस्थान शिक्षक संघ सियाराम भरतपुर की ब्लाक कार्यकारिणी के चुनाव संपन्न* भरतपुर 24.11.26। राजस्थान शिक्षक संघ सियाराम की…
पूरी खबर पढ़ें →
सागर, वन्दे भारत लाइव टीवी न्यूज रिपोर्टर सुशील द्विवेदी,8225072664* मध्यप्रदेश में पुलिस आरक्षक (जीडी) सीधी भर्ती परीक्षा 2026…
पूरी खबर पढ़ें →
कांशीराम कॉलोनी गेट पर जनरल स्टोर में भीषण आग, दुकान संचालक विशाल गुप्ता झुलसे रात 11:30 बजे दुकान…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।