A2Z सभी खबर सभी जिले कीअन्य खबरेताज़ा खबर

ਫਰੈਡਜ਼ ਫੋਰਐਵਰ ਵੈੱਲਫੇਅਰ ਸੁਸਾਇਟੀ ਰਜਿ. ਖਰੜ ਵਲੋਂ ਦੀਵਾਲੀ ਦਾ ਤਿਉਹਾਰ 4 ਸਰਕਾਰੀ ਸਕੂਲਾਂ ਦੇ ਬੱਚਿਆਂ ਨਾਲ਼ ਮਨਾਇਆ ਗਿਆ

ਫਰੈਡਜ਼ ਫੋਰਐਵਰ ਵੈੱਲਫੇਅਰ ਸੁਸਾਇਟੀ ਰਜਿ. ਖਰੜ ਵਲੋਂ ਦੀਵਾਲੀ ਦਾ ਤਿਉਹਾਰ 4 ਸਰਕਾਰੀ ਸਕੂਲਾਂ ਦੇ ਬੱਚਿਆਂ ਨਾਲ਼ ਮਨਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਸ. ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਹਰ ਸਾਲ ਦੀਵਾਲੀ ਨੂੰ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਨਵੇਂ ਗਰਮ ਕੱਪੜੇ, ਫਲ ਫਰੂਟ, ਮਠਿਆਈ ਅਤੇ ਬੇਕਰੀ ਦਾ ਸਮਾਨ ਵੰਡਿਆ ਜਾਂਦਾ ਹੈ।
ਅੱਜ ਮੁਹਾਲੀ ਜ਼ਿਲ੍ਹੇ ਦੇ 4 ਪਿੰਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਰੌਲੀ, ਸਰਕਾਰੀ ਮਿਡਲ ਸਕੂਲ ਬਰੌਲੀ, ਸਰਕਾਰੀ ਪ੍ਰਾਇਮਰੀ ਸਕੂਲ ਢਕੋਰਾਂ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ, ਕਰਤਾਰਪੁਰ ਦੇ 185 ਬੱਚਿਆ ਨੂੰ ਨਵੇਂ ਕੱਪੜੇ ਤੇ ਖਾਣ ਪੀਣ ਦਾ ਸਮਾਨ ਵੰਡਿਆ ਗਿਆ ਹੈ।
ਇਸ ਮੌਕੇ ਤੇ ਸ਼੍ਰੀ ਸਤੀਸ਼ ਕੁਮਾਰ, ਹਿਤੇਂਦਰ ਸਿੰਘ ਬੇਦੀ, ਰਾਜੇਸ਼ ਖੰਨਾ, ਤਰਨਜੋਤ ਸਿੰਘ ਬੇਦੀ, ਪੂਜਾ ਆਜ਼ਾਦ, ਚੰਦਰ ਮਨੀ ਪ੍ਰਭਾਕਰ , ਸੁਸ਼ਮਾ ਸੇਠੀ, ਕਿਰਨ ਰਾਬਰਾ, ਤੋਂ ਇਲਾਵਾ ਸਾਰੇ ਸਕੂਲਾਂ ਦਾ ਸਟਾਫ਼ ਹਾਜ਼ਰ ਸੀ| ਸਕੂਲਾਂ ਦੇ ਅਧਿਆਪਕਾਂ ਵੱਲੋਂ ਸੰਸਥਾ ਦੇ ਨੇਕ ਕੰਮਾ ਲਈ ਸੁਸਾਇਟੀ ਦਾ ਧੰਨਵਾਦ ਕੀਤਾ ਗਿਆ|

Check Also
Close
Back to top button
error: Content is protected !!