
ਭੀਖੀ ਤੋਂ ਬਿਉਰੋ ਚੀਫ ਪਰਮਜੀਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ।
ਅੱਜ ਸਿਲਵਰ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਸਮਾਓਂ ਵਿਖੇ ਸਕੂਲ ਦੀ 25ਵੀਂ ਵਰੇਗੰਢ ਮਨਾਈ ਗਈ।ਇਸ ਖੂਸ਼ੀ ਦੇ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਸਟਾਫ ਅਤੇ ਬੱਚਿਆਂ ਨੇ ਗੁਰਬਾਣੀ ਪਾਠ ਸਰਬਣ ਕੀਤਾ। ਅਰਦਾਸ ਉਪਰੰਤ ਭੰਡਾਰਾ ਅਤੁੱਟ ਵਰਤਾਇਆ ਗਿਆ।ਇਸ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਸ੍ਰੀ ਰਿਸ਼ਵ ਸਿੰਗਲਾ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਸਵ ਸ੍ਰੀਮਤੀ ਮੰਜੂ ਰਾਣੀ ਤੇ ਪਿਤਾ ਸਵ ਸ੍ਰੀ ਸੁਰਿੰਦਰ ਕੁਮਾਰ ਜੀ ਦੀ ਅਣਥੱਕ ਮਿਹਨਤ ਸਦਕਾ ਹੀ ਇਹ ਸਕੂਲ ਮੌਹਰੀ ਸਕੂਲਾਂ ਵਿਚੋਂ ਪਹਿਲੇ ਨੰਬਰ ਤੇ ਆ ਰਿਹਾ ਹੈ।