A2Z सभी खबर सभी जिले कीUncategorizedअन्य खबरेकपूरथलापंजाबलुधियाना

ਹੁਣ ਐੱਨ. ਆਰ. ਆਈ. ਪੰਜਾਬੀਆਂ ਨੂੰ ਕਾਂਊਟਰ ਸਾਈਨਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਨਹੀਂ ਹੋਵੇਗੀ ਜ਼ਰੂਰਤ

ਕਾਂਊਟਰ ਸਾਈਨ ਹੋਣ ਉਪਰੰਤ ਈਮੇਲ ਅਤੇ ਹੋਰ ਮਾਧਿਅਮਾਂ ਰਾਹੀਂ ਅਰਜ਼ੀਕਰਤਾ ਨੂੰ ਮਿਲ ਜਾਇਆ ਕਰੇਗਾ ਦਸਤਾਵੇਜ਼

ਐੱਨ. ਆਰ. ਆਈ. ਆਪਣੇ ਦਸਤਾਵੇਜ਼ ਕਾਊਂਟਰ ਸਾਈਨ ਕਰਵਾਉਣ ਲਈ 25 ਅਗਸਤ ਤੋਂ ਈ-ਸਨਦ ਪੋਰਟਲ http://esanad.nic.in ਉੱਤੇ ਕਰ ਸਕਦੇ ਹਨ ਅਪਲਾਈ-ਡਿਪਟੀ ਕਮਿਸ਼ਨਰ

-ਕਾਂਊਟਰ ਸਾਈਨ ਹੋਣ ਉਪਰੰਤ ਈਮੇਲ ਅਤੇ ਹੋਰ ਮਾਧਿਅਮਾਂ ਰਾਹੀਂ ਅਰਜ਼ੀਕਰਤਾ ਨੂੰ ਮਿਲ ਜਾਇਆ ਕਰੇਗਾ ਦਸਤਾਵੇਜ਼

-ਹੁਣ ਐੱਨ. ਆਰ. ਆਈ. ਪੰਜਾਬੀਆਂ ਨੂੰ ਕਾਂਊਟਰ ਸਾਈਨਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਨਹੀਂ ਹੋਵੇਗੀ ਜ਼ਰੂਰਤ

ਫਾਜਿਲ਼ਕਾ, 22 ਅਗਸਤ :(ਗਿਆਨ ਸਾਹਨੀ)
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਨ. ਆਰ. ਆਈ. ਪੰਜਾਬੀਆਂ ਨੂੰ ਹੁਣ ਆਪਣੇ ਜ਼ਰੂਰੀ ਦਸਤਾਵੇਜ਼ਾਂ ਨੂੰ ਕਾਊਂਟਰ ਸਾਈਨ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਉਹਨਾਂ ਦੱਸਿਆ ਕਿ ਐੱਨ. ਆਰ. ਆਈ ਲੋਕਾਂ ਦੀ ਇਸ ਖੱਜਲ ਖ਼ੁਆਰੀ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਇੱਕ ਆਨਲਾਈਨ ਈ-ਸਨਦ ਪੋਰਟਲ http://esanad.nic.in ਬਣਾ ਦਿੱਤਾ ਗਿਆ ਹੈ, ਜਿਸ ਰਾਹੀਂ ਇਹ ਕੰਮ ਹੁਣ ਘਰ ਬੈਠੇ ਹੀ ਹੋ ਜਾਇਆ ਕਰੇਗਾ।

ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ 25 ਅਗਸਤ, 2024 ਤੋਂ ਐੱਨ. ਆਰ. ਆਈ. ਪੰਜਾਬੀ ਆਪਣੇ ਜਨਮ ਸਰਟੀਫਿਕੇਟ, ਵਿਆਹ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਸਮੇਤ ਵੱਖ ਵੱਖ ਦਸਤਾਵੇਜ਼ ਕਾਊਂਟਰ ਸਾਈਨ ਕਰਵਾਉਣ ਲਈ ਈ-ਸਨਦ ਪੋਰਟਲ http://esanad.nic.in ਉੱਤੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਉਹਨਾਂ ਕਿਹਾ ਕਿ ਅਜਿਹੀਆਂ ਅਰਜੀਆਂ ਹੁਣ ਸੇਵਾ ਕੇਂਦਰਾਂ ਵਿੱਚ ਨਹੀਂ ਲਈਆਂ ਜਾਣਗੀਆਂ। ਆਨਲਾਈਨ ਅਪਲਾਈ ਕਰਨ ਉੱਤੇ ਅਰਜ਼ੀਕਰਤਾ ਨੂੰ ਇਕ ਰਸੀਦ ਨੰਬਰ ਮਿਲ ਜਾਇਆ ਕਰੇਗਾ। ਹਰੇਕ ਪੱਧਰ ਦੀ ਕਾਰਵਾਈ ਆਨਲਾਈਨ ਹੋਇਆ ਕਰੇਗੀ। ਇਥੋਂ ਤੱਕ ਕਿ ਅਰਜ਼ੀਕਰਤਾ ਨੂੰ ਚੰਡੀਗੜ੍ਹ ਜਾਂ ਦਿੱਲੀ ਵੀ ਨਹੀਂ ਜਾਣਾ ਪਵੇਗਾ। ਕਾਊਂਟਰ ਸਾਈਨ ਹੋਣ ਉਪਰੰਤ ਦਸਤਾਵੇਜ਼ ਈਮੇਲ ਅਤੇ ਹੋਰ ਮਾਧਿਅਮਾਂ ਰਾਹੀਂ ਅਰਜ਼ੀਕਰਤਾ ਨੂੰ ਮਿਲ ਜਾਇਆ ਕਰੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਅਰਜ਼ੀਕਰਤਾ ਸੇਵਾ ਕੇਂਦਰ ਵਿੱਚ ਜਾ ਕੇ ਖੁਦ ਅਪਲਾਈ ਕਰਦਾ ਸੀ। ਉਸ ਤੋਂ ਬਾਅਦ ਉਸਨੂੰ ਆਪਣੀ ਅਰਜ਼ੀ ਲੈ ਕੇ ਚੰਡੀਗੜ੍ਹ ਅਤੇ ਪਟਿਆਲਾ ਹਾਊਸ, ਦਿੱਲੀ ਵੀ ਖੁਦ ਹੀ ਜਾਣਾ ਪੈਂਦਾ ਸੀ। ਇਸ ਨਾਲ ਉਹਨਾਂ ਦਾ ਸਮਾਂ ਅਤੇ ਪੈਸੇ ਦੀ ਬਰਬਾਦੀ ਦੇ ਨਾਲ-ਨਾਲ ਕਾਫੀ ਖੱਜਲ ਖ਼ੁਆਰੀ ਹੁੰਦੀ ਸੀ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਸਮੂਹ ਐੱਨ. ਆਰ. ਆਈ. ਪੰਜਾਬੀਆਂ ਨੂੰ ਇਸ ਸਹੂਲਤ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।

Vande Bharat Live Tv News
Back to top button
error: Content is protected !!