A2Z सभी खबर सभी जिले कीअन्य खबरेदेशपंजाब

ਦਿਵਿਆਂਗਜਨ ਵਿਅਕਤੀਆਂ ਲਈ ਸਾਲ 2024 ਲਈ ਨੈਸ਼ਨਲ ਅਵਾਰਡ ਲਈ ਵੱਖ-ਵੱਖ ਕੈਟਾਗਰੀ ਦੀਆਂ ਅਰਜੀਆਂ ਦੀ ਮੰਗ, ਆਖਰੀ ਮਿਤੀ 30 ਅਕਤੂਬਰ 2024

ਦਿਵਿਆਂਗਜਨ ਵਿਅਕਤੀਆਂ ਲਈ ਸਾਲ 2024 ਲਈ ਨੈਸ਼ਨਲ ਅਵਾਰਡ ਲਈ ਵੱਖ-ਵੱਖ ਕੈਟਾਗਰੀ ਦੀਆਂ ਅਰਜੀਆਂ ਦੀ ਮੰਗ, ਆਖਰੀ ਮਿਤੀ 30 ਅਕਤੂਬਰ 2024
ਫਾਜ਼ਿਲਕਾ 8 ਅਕਤੂਬਰ (ਗਿਆਨ ਸਾਹਨੀ)
ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਦਿਵਿਆਂਗਜਨ ਵਿਅਕਤੀਆਂ ਲਈ ਸਾਲ 2024 ਲਈ ਨੈਸ਼ਨਲ ਅਵਾਰਡ ਲਈ ਵੱਖ-ਵੱਖ ਕੈਟਾਗਰੀ ਦੀਆਂ ਅਰਜੀਆਂ ਦੀ ਮੰਗ ਕੀਤੀ ਗਈ ਹੈ ਜਿਸ ਦੀ ਆਖਰੀ ਮਿਤੀ 30 ਅਕਤੂਬਰ 2024 ਹੈ। ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਵੀਨ ਗੜਵਾਲ ਨੇ ਦਿੱਤੀ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੇ ਦੱਸਿਆ ਕਿ ਦਿਵਿਆਂਗਜਨ ਵਿਅਕਤੀਆਂ ਲਈ ਸਾਲ 2024 ਲਈ ਨੈਸ਼ਨਲ ਅਵਾਰਡ ਦੀਆਂ ਅਰਜੀਆਂ ਸਬੰਧੀ ਗਾਈਡਲਾਈਨਜ ਅਤੇ ਪ੍ਰੋਫਾਰਮਾ ਵੈਬਸਾਈਟ www.disabilityaffairs.gov.in *ਤੇ ਉਪਲਬਧ ਹੈ। ਇਸ ਲਈ ਯੋਗ ਉਮੀਦਵਾਰ ਸਿੱਧੇ ਤੌਰ *ਤੇ www.awards.gov.in ਆਨਲਾਈਨ ਅਪਲਾਈ ਕਰ ਸਕਦੇ ਹਨ।
*ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿਵਿਆਂਗਜਨ ਵਿਅਕਤੀਆਂ ਦੀ ਹੌਸਲਾਅਫਜਾਈ, ਹੋਰ ਆਤਮ ਨਿਰਭਰ ਬਣਾਉਣ ਅਤੇ ਕਿਸੇ ਨਾਲੋਂ ਵੀ ਘੱਟ ਨਾ ਸਮਝਣ ਪ੍ਰਤੀ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗਾਈਡਲਾਈਨਜ ਦੀ ਪਾਲਣਾ ਕਰਦਿਆਂ ਵੱਧ ਤੋਂ ਵੱਧ ਦਿਵਿਆਂਗਜਨ ਵਿਅਕਤੀ ਇਸ ਨੈਸ਼ਨਲ ਵਾਰਡ ਲਈ ਅਪਲਾਈ ਕਰਨ ਅਤੇ ਅਵਾਰਡ ਹਾਸਲ ਕਰਕੇ ਆਪਣਾ, ਆਪਣੇ ਪਰਿਵਾਰ ਅਤੇ ਆਪਣੇ ਸੂਬੇ ਦਾ ਨਾਮ ਰੋਸ਼ਨ ਕਰਨ।
ਉਨ੍ਹਾਂ ਕਿਹਾ ਕਿ ਪ੍ਰਫੋਰਮਾ ਦਫਤਰ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਫਾਜ਼ਿਲਕਾ ਤੋਂ ਪ੍ਰਾਪਤ ਕੀਤਾ ਜਾਂ ਸਕਦਾ ਹੈ ਅਤੇ ਵੱਧੇਰੀ ਜਾਣਕਾਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖ਼ੇ ਸਥਾਪਿਤ ਦਫਤਰ ਦੇ ਕਮਰਾ ਨੰਬਰ 202 ਵਿਖ਼ੇ ਸੰਪਰਕ ਕੀਤਾ ਜਾਂ ਸਕਦਾ ਹੈ |

Show More
Back to top button
error: Content is protected !!