A2Z सभी खबर सभी जिले कीअन्य खबरेपंजाब

ਕੈਬਨਿਟ ਮੰਤਰੀ ਨੇ ਸ੍ਰੀ ਗੁਰੂ ਰਵਿਦਾਸ ਮੰਦਰ ਮਲੋਟ ਵਿਖੇ ਟੇਕਿਆਂ ਮੱਥਾ ਅਤੇ ਗੁਰੂ ਜੀ ਦਾ ਪ੍ਰਾਪਤ ਕੀਤਾ ਅਸ਼ੀਰਵਾਦ

ਕੈਬਨਿਟ ਮੰਤਰੀ ਨੇ ਸ੍ਰੀ ਗੁਰੂ ਰਵਿਦਾਸ ਮੰਦਰ ਮਲੋਟ ਵਿਖੇ ਟੇਕਿਆਂ ਮੱਥਾ ਅਤੇ ਗੁਰੂ ਜੀ ਦਾ ਪ੍ਰਾਪਤ ਕੀਤਾ ਅਸ਼ੀਰਵਾਦ
— 3.20 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾਣਗੇ ਹੋਰ ਵਿਕਾਸ ਦੇ ਕੰਮ
ਮਲੋਟ / ਸ੍ਰੀ ਮੁਕਤਸਰ ਸਾਹਿਬ 12 ਫਰਵਰੀ(ਗਿਆਨ ਸਾਹਨੀ)
ਡਾ.ਬਲਜੀਤ ਕੌਰ ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ,ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਪੰਜਾਬ ਨੇ ਅੱਜ ਮਲੋਟ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 648ਵੇਂ ਗੁਰਪੂਰਬ ਮੌਕੇ ਰਵਿਦਾਸ ਮੰਦਰ ਵਿਖੇ ਮੱਥਾ ਟੇਕਿਆ ਅਤੇ ਗੁਰੂ ਜੀ ਦਾ ਅਸੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਉਹਨਾਂ ਕਿਹਾ ਕਿ ਮਲੋਟ ਦੇ ਵਿਕਾਸ ਲਈ ਸਰਕਾਰ ਵਲੋਂ ਪਹਿਲ ਦੇ ਅਧਾਰ ਤੇ ਕੰਮ ਕਰਵਾਏ ਜਾ ਰਹੇ ਹਨ ਅਤੇ ਇਲਾਕਾ ਨਿਵਾਸੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਉਹਨਾਂ ਅੱਗੇ ਦੱਸਿਆ ਕਿ ਰਵੀਦਾਸ ਨਗਰ ਮਲੋਟ ਦੇ ਸੀਵਰੇਜ਼ ਦੀ ਸਮੱਸਿਆਂ ਦੇ ਹੱਲ ਲਈ 2.5 ਕਰੋੜ ਰੁਪਏ, 30 ਲੱਖ ਰੁਪਏ ਵਾਰਡ ਨੰ. 20 ਦੀ ਧਰਮਸ਼ਾਲਾ ਬਨਾਉਣ ਲਈ, 10 ਲੱਖ ਰੁਪਏ ਲਾਇਬ੍ਰੇਰੀ ਲਈ ਅਤੇ 10 ਲੱਖ ਰੁਪਏ ਖਟੀਕ ਧਰਮਸ਼ਾਲਾ ਦੇ ਨਵ ਨਿਰਮਾਣ ਲਈ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਤੇ ਸ੍ਰੀ ਜਸ਼ਨ ਬਰਾੜ ਵਾਇਸ ਚੇਅਰਮੈਨ, ਰਵਿਦਾਸ ਮੰਦਰ ਕਮੇਟੀ, ਸ੍ਰੀ ਸਤਿਗੁਰਦੇਵ ਪੱਪੀ, ਸ੍ਰੀ ਕਰਮਜੀਤ ਸ਼ਰਮਾ, ਜੋਹਨੀ ਗਰਗ ਅਤੇ ਰਵਿਦਾਸ ਨਗਰ ਦੇ ਪਤਵੰਤੇ ਵਿਅਕਤੀ ਮੌਜੂਦ ਸਨ।

Back to top button
error: Content is protected !!