- ਲਿਬਰਲ ਪਾਰਟੀ ਇੰਡੀਆ ਵਲੋਂ ਕਿਸਾਨਾਂ ਤੇ ਕੀਤੇ ਜਬਰ ਦੀ ਜੋਰਦਾਰ ਨਿਖੇਧੀ
ਲਿਬਰਲ ਪਾਰਟੀ ਇੰਡੀਆ ਦੇ ਰਾਸ਼ਟਰੀ ਉਪ ਪ੍ਰਧਾਨ ਸੋਨੀ ਵਰਮਾ ਨੇ ਹਰਿਆਣਾ ਦੀ ਬੀਜੇਪੀ ਸਰਕਾਰ ਵਲੋਂ ਕਿਸਾਨਾਂ ਤੇ ਹੰਝੂ ਗੈਸ ਦੇ ਗੋਲੇ, ਰਬੜ ਦੀਆ ਗੋਲੀਆਂ ਅਤੇ ਵਾਟਰ ਕੈਨਨ ਰਾਹੀਂ ਛਿੜਕਾਅ ਜਿਹੇ ਤਰੀਕਿਆਂ ਰਾਹੀਂ ਕੀਤੇ ਜਬਰ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪੰਜ਼ਾਬ ਦੀਆ ਹਰਿਆਣੇ ਨਾਲ ਲਗਦੀਆਂ ਸੀਮਾਵਾਂ ਤੇ ਸੜਕਾਂ ਵਿੱਚ ਲੋਹੇ ਦੀਆਂ ਕਿੱਲਾ, ਕੰਡਿਆਲੀ ਤਾਰਾਂ ਸੜਕਾਂ ਪੁੱਟਣ ਅਤੇ ਕੰਕਰੀਟ ਦੀਆਂ ਕੰਧਾਂ ਬਨਾਣ ਅਤੇ ਇੰਟਰਨੱਟ ਪਾਬੰਦੀਆਂ ਵਿਰੁੱਧ ਸਖ਼ਤ ਗੁੱਸਾ ਜ਼ਹਿਰ ਕਰਦਿਆਂ ਕਿਹਾ ਹੈ ਕਿ ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਸਿਰਜ ਕੇ ਪੰਜ਼ਾਬ ਦੇ ਲੋਕਾਂ ਨਾਲ ਦੁਸ਼ਮਣ ਦੇਸ਼ ਦੇ ਨਾਗਰਿਕਾਂ ਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ। ਲਿਬਰਲ ਪਾਰਟੀ ਇੰਡੀਆ ਵਲੋਂ ਜਾਰੀ ਬਿਆਨ ਵਿੱਚ ਪ੍ਰਦਰਸ਼ਨ ਕਰਨ ਦੇ ਜਮਹੂਰੀ ਢੰਗ ਨੂੰ ਤਾਨਾਸ਼ਾਹੀ ਢੰਗ ਨਾਲ ਨਜਿੱਠੇ ਜਾਣ ਤੇ ਅੰਸਤੁਸ਼ਟੀ ਪ੍ਰਗਟ ਕਰਦਿਆਂ ਸੋਨੀ ਵਰਮਾ ਨੇ ਕਿਹਾ ਕਿ ਪ੍ਰਸ਼ਾਸਨ ਦਿੱਲੀ ਅਤੇ ਹਰਿਆਣਾ ਦੇ ਆਸਪਾਸ ਧਾਰਾ 144 ਲਾਗੂ ਕਰ ਰਿਹਾ ਹੈ। ਲੋਕਾਂ ਨੂੰ ਬਿਨਾਂ ਕੋਈ ਆਗਾਉ ਸੂਚਨਾ ਦਿੱਤੇ ਆਵਾਜਾਈ ਨੂੰ ਬੰਦ ਕਰ ਰਿਹਾ ਹੈ। ਮੋਦੀ ਸਰਕਾਰ ਪ੍ਰਦਰਸ਼ਨਕਾਰੀਆਂ ਨਾਲ ਦੇਸ਼ ਦੇ ਦੁਸ਼ਮਣਾਂ ਵਾਂਗੂ ਪੇਸ਼ ਆ ਰਹੀ ਹੈ। ਲਿਬਰਲ ਪਾਰਟੀ ਇੰਡੀਆ ਨੇ ਸਰਕਾਰ ਵਲੋਂ ਸੂਬੇ ਦੇ ਵਖ ਵਖ ਕਿਸਾਨ ਆਗੂਆਂ ਨੂੰ ਗਿਰਫ਼ਤਾਰ ਕਰਨ ਦੀ ਨਿਖੇਧੀ ਕੀਤੀ ਹੈ। ਵਰਮਾ ਨੇ ਕਿਹਾ ਸਰਕਾਰਾਂ ਦੇ ਇਸ ਜਬਰ ਦਾ ਲੋਕ ਚੋਣਾਂ ਵਿੱਚ ਮੂੰਹ ਤੋੜ ਜਵਾਬ ਦੇਣਗੇ। ਕਿਸਾਨ ਅਤੇ ਮਜ਼ਦੂਰ ਹਰ ਵਰਗ ਦੇ ਲੋਕਾਂ ਦੇ ਸਹਿਯੋਗ ਨਾਲ ਇਸ ਅੰਦੋਲਨ ਨੂੰ ਸਫਲ ਬਣਾਉਣਗੇ। ਵਰਮਾ ਨੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਾਬਤੇ ਵਿੱਚ ਰਹਿ ਕੇ ਇਹ ਸੰਘਰਸ਼ ਲੜਨ। ਕਿੱਸੇ ਵੀ ਅਫ਼ਵਾਹ ਅਤੇ ਝੂਠੀ ਖ਼ਬਰ ਤੇ ਭਰੋਸਾ ਨਾ ਕਰਣ। ਉਹਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੋਰਚੇ ਵਿੱਚ ਸ਼ਰਾਰਤੀ ਅਨਸਰਾਂ ਤੇ ਨਜ਼ਰ ਬਣਾ ਕੇ ਰੱਖੋ ਤਾਂ ਜੋਂ ਕੌਈ ਵੀ ਮੰਦਭਾਗੀ ਘਟਨਾ ਨਾ ਵਾਪਰ ਸਕੇ।
2,509 1 minute read