A2Z सभी खबर सभी जिले कीअन्य खबरेपंजाब

ਧਨੀ ਪਿੰਡ ਸਕੂਲ ਕਬੱਡੀ ਅੰਡਰ-17, ਵਾਲੀਬਾਲ ਅੰਡਰ-14 ਅਤੇ ਬੈਡਮਿੰਟਨ ਅੰਡਰ-14 ਚ’ ਬਣਿਆ ਜੋਨ ਚੈਂਪੀਅਨ

ਜਲੰਧਰ:13 ਅਗੱਸਤ (ਪਰਮਿੰਦਰ ਸਿੰਘ ) ਸਿੱਖਿਆ ਵਿਭਾਗ ਵੱਲੋਂ ਜਾਰੀ ਖੇਡ ਕਲੰਡਰ ਅਨੁਸਾਰ ਸਕੂਲਾਂ ਵਿੱਚ ਜੋਨ ਪੱਧਰ ਦੀਆਂ ਖੇਡਾਂ ਚੱਲ ਰਹੀਆਂ ਹਨ। ਜੋਨ ਗੁਰਾਇਆ-1 ਦੀਆਂ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਧਨੀ ਪਿੰਡ ਦੇ ਸਕੂਲ ਇੰਚਾਰਜ ਰਿਸ਼ੀ ਕੁਮਾਰ ਦੀ ਅਗਵਾਈ ਵਿੱਚ ਜੋਨ ਟੂਰਨਾਮੈਂਟ ਵਿੱਚ ਭੇਜੀਆਂ ਗਈਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪੰਜਾਬੀ ਲੈਕਚਰਾਰ ਤੀਰਥ ਸਿੰਘ ਬਾਸੀ ਸਕੂਲ ਖੇਡ ਇੰਚਾਰਜ ਨੇ ਦੱਸਿਆ, ਕਿ ਸਕੂਲ ਦੀਆਂ ਕੁੱਲ 10 ਟੀਮਾਂ ਨੇ ਟੂਰਨਾਂਮੈਂਟ ਵਿੱਚ ਭਾਗ ਲਿਆ ਜਿਹਨਾਂ ਵਿੱਚੋਂ 6 ਟੀਮਾਂ ਨੇ ਜਿੱਤਾਂ ਪ੍ਰਾਪਤੀਆਂ ਕੀਤੀਆਂ। ਓਹਨਾ ਦੱਸਿਆ ਕਿ ਕੱਬਡੀ ਸਰਕਲ ਲੜਕੇ U-17 ਵਿੱਚ ਪਹਿਲਾ, ਕਬੱਡੀ ਨੈਸ਼ਨਲ ਲੜਕੇ U-17 ਵਿੱਚ ਪਹਿਲਾ, ਵਾਲੀਬਾਲ U-14 ਲੜਕੇ ਵਿੱਚ ਪਹਿਲਾ, ਬੈਡਮਿੰਟਨ ਲੜਕੇ U-14 ਵਿੱਚ ਪਹਿਲਾ, ਕਬੱਡੀ ਸਰਕਲ ਲੜਕੇ U-14 ਵਿੱਚ ਦੂਸਰਾ, ਅਤੇ ਕਬੱਡੀ ਨੈਸ਼ਨਲ ਲੜਕੇ U-14 ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਰਪੰਚ ਬਲਕਾਰ ਸਿੰਘ ਕੂਨਰ ਨੇ ਸਕੂਲ ਸਟਾਫ ਅਤੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਆਸ ਕੀਤੀ ਕਿ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਵੀ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਇਸ ਮੌਕੇ ਸਕੂਲ ਇੰਚਾਰਜ ਰਿਸ਼ੀ ਕੁਮਾਰ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਕੋਚ ਹਰਮੇਸ਼ ਲਾਲ ਵੱਲੋਂ ਕਰਵਾਈ ਗਈ ਤਿਆਰੀ ਸਦਕਾ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਉਹਨਾਂ ਕਿਹਾ ਜਿੱਥੇ ਸਕੂਲ ਦੇ ਖੇਡ ਇੰਚਾਰਜ ਲੈਕਚਰਾਰ ਤੀਰਥ ਸਿੰਘ ਬਾਸੀ ਅਤੇ ਕੈਂਪਸ ਮੈਨੇਜਰ ਜੋਗਿੰਦਰ ਪਾਲ ਦਾ ਇਸ ਵਿਚ ਵਿਸ਼ੇਸ਼ ਯੋਗਦਾਨ ਰਿਹਾ ਉਥੇ ਸਮੂਹ ਸਟਾਫ ਨੇ ਵੀ ਪੂਰਾ ਸਹਿਯੋਗ ਦਿੱਤਾ। ਇਸ ਮੌਕੇ ਤੇ ਚੇਅਰਪਰਸਨ ਮਨਜੀਤ ਕੌਰ,ਰੇਸ਼ਮ ਲਾਲ ਮੈਂਬਰ ਪੰਚਾਇਤ, ਕੇ.ਐੱਸ. ਕਿੰਦਾ, ਅੰਤਰਰਾਸਟਰੀ ਕੋਚ ਹਰਮੇਸ਼ ਲਾਲ,ਰਾਧਾ ਸ਼ਰਮਾ, ਰੀਨਾ ਰਾਣੀ, ਸ਼ਿਮਲਾ ਦੇਵੀ, ਲੈਕ. ਕੁਲਵੰਤ ਰਾਮ, ਲੈਕ. ਬਲਵਿੰਦਰ ਰਾਣੀ, ਮੁਨੀਸ਼ ਕੁਮਾਰ, ਜਸਵਿੰਦਰ ਸਾਂਪਲਾ,ਜੋਗਿੰਦਰ ਪਾਲ, ਰਾਹੁਲ, ਮੰਜੂ ਰਾਣੀ, ਸੀਮਾ ਦੇਵੀ, ਅੰਸ਼ੂ ਸੱਭਰਵਾਲ, ਸਰਬਜੀਤ ਕੌਰ, ਸਰੁਚੀ ਲੂਥਰਾ, ਮੈਡਮ ਅਨੂ ਤੋਂ ਇਲਾਵਾ ਸਮੂਹ ਵਿਦਿਆਰਥੀ ਹਾਜਰ ਸਨ।

Show More
Back to top button
error: Content is protected !!