A2Z सभी खबर सभी जिले कीअन्य खबरेपंजाब

ਜੁਆਇੰਟ ਪੈਂਨਸਨਰ ਫਰੰਟ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ

ਮੰਗਾਂ ਸੰਬੰਧੀ ਨਿਪਟਾਰਾ ਕਰਨ ਲਈ 24 ਅਗਸਤ ਨੂੰ ਹੋਵੇਗੀ ਅਗਲੀ ਮੀਟਿੰਗ

ਜਲੰਧਰ:13 ਅਗੱਸਤ (ਪਰਮਿੰਦਰ ਸਿੰਘ ) ਸਿਵਲ ਸਕੱਤਰੇਤ ਪੰਜਾਬ ਚੰਡੀਗੜ੍ਹ ਵਿਖੇ 12 ਅਗਸਤ ਨੂੰ ਵਿੱਤ ਮੰਤਰੀ ਸ: ਹਰਪਾਲ ਸਿੰਘ ਚੀਮਾ ਦੇ ਦਫਤਰ ਵਿਖੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਚਾਰ ਕਨਵੀਨਰਾਂ ਕਰਮਵਾਰ ਸ਼੍ਰੀ ਕਰਮ ਸਿੰਘ ਧਨੋਆ, ਹਰਭਜਨ ਸਿੰਘ ਗਿੱਲ, ਅਵਿਨਾਸ਼ ਚੰਦਰ ਸ਼ਰਮਾ, ਸੁਖਵਿੰਦਰ ਸਿੰਘ ਸੈਣੀ ਅਧਾਰਤ ਵਫਦ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਦੇ ਹੱਲ ਲਈ ਦਿੱਤੇ ਸਮੇਂ ਅਨੁਸਾਰ ਮੀਟਿੰਗ ਕੀਤੀ। ਗੱਲਬਾਤ ਦੌਰਾਨ ਮੰਗ ਪੱਤਰ ਵਿੱਚ ਦਰਜ ਸਾਰੀਆਂ ਮੰਗਾਂ ਤੇ ਇੱਕ ਇੱਕ ਕਰਕੇ ਵਿਚਾਰ ਚਰਚਾ ਹੋਈ। ਕਨਵੀਨਰਾਂ ਨੇ ਗੱਲਬਾਤ ਦੇ ਸ਼ੁਰੂ ਵਿੱਚ ਕਿਹਾ ਕਿ ਤਨਖਾਹ ਕਮਿਸ਼ਨ ਨੇ 2.59 ਸਿਫਾਰਿਸ਼ ਕੀਤੀ ਹੋਈ ਹੈ ਅਤੇ ਇਹ ਸਾਡਾ ਹੱਕ ਹੈ ਅਤੇ ਪੈਨਸ਼ਨਰਾਂ ‘ਤੇ 6ਵਾਂ ਤਨਖਾਹ ਕਮਿਸ਼ਨ ਸਰਕਾਰ ਵੱਲੋਂ ਲਾਗੂ ਨਾ ਕਰਨ ਤੇ ਰੋਸ ਪ੍ਰਗਟ ਕੀਤਾ ਗਿਆ। ਉਹਨਾਂ ਦੱਸਿਆ ਕਿ 1-1- 2016 ਤੋਂ ਬਾਅਦ ਰਿਟਾਇਰ ਹੋਏ ਮੁਲਾਜ਼ਮਾਂ ਦੀ ਤਨਖਾਹ ਛੇਵੇਂ ਤਨਖਾਹ ਕਮਿਸ਼ਨ ਦੀ ਸਿਫਾਰਸ਼ ਨਾਲ ਫਿਕਸ ਹੋਈ ਸੀ। ਇਸ ਤਰ੍ਹਾਂ ਉਨ੍ਹਾਂ ਦੀ ਤਨਖਾਹ 2.59 ਦੇ ਗੁਣਾਂਕ ਨਾਲ ਫਿਕਸ ਹੋਣ ਤੇ ਕਾਫੀ ਵਧ ਗਈ ਸੀ। ਇਸ ਤਰ੍ਹਾਂ ਜੂਨੀਅਰ ਪੈਨਸ਼ਨਰਾਂ ਦੀ ਪੈਨਸ਼ਨ ਸੀਨੀਅਰ ਪੈਨਸ਼ਨਰਾਂ ਨਾਲੋਂ ਵੱਧ ਫਿਕਸ ਹੋ ਚੁੱਕੀ ਹੈ। ਜਦੋਂ ਕਿ ਸੀਨੀਅਰ ਪੈਨਸ਼ਨਰਾਂ ਦੀ ਪੈਨਸ਼ਨ 2.45 ਦੇ ਗੁਣਾਕ ਨਾਲ ਫਿਕਸ ਹੋਣ ਨਾਲ ਆਰਥਿਕ ਨੁਕਸਾਨ ਹੋ ਰਿਹਾ ਹੈ। ਆਗੂਆਂ ਕਿਹਾ ਕਿ 2.59 ਸਾਡੀ ਭਖਮੀ ਮੰਗ ਹੈ ਅਤੇ 2.59 ਦੇ ਗੁਣਾਂਕ ਨਾਲ ਪੈਨਸ਼ਨ ਵਿੱਚ ਸੋਧ ਕਰਕੇ ਲਾਗੂ ਕਰਨੀ ਬਣਦੀ ਹੈ।ਪਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਅਜਿਹਾ ਨਹੀਂ ਕੀਤਾ ਗਿਆ। ਜਿਸ ਕਾਰਨ ਸਮੁੱਚਾ ਪੈਨਸ਼ਨਰ ਵਰਗ ਬਹੁਤ ਚਿੰਤਤ ਵੀ ਹੈ ਤੇ ਉਨ੍ਹਾਂ ਵਿੱਚ ਸਰਕਾਰ ਪ੍ਰਤੀ ਗੁੱਸਾ ਵੀ ਹੈ। ਆਗੂਆਂ ਮੰਗ ਕੀਤੀ ਕਿ ਇਸ ਨੂੰ ਤੁਰੰਤ ਲਾਗੂ ਕੀਤਾ ਜਾਵੇ। ਵਿੱਤ ਮੰਤਰੀ ਜੀ ਨੇ ਵਫਦ ਨੂੰ ਵਿਸ਼ਵਾਸ਼ ਦਵਾਇਆ ਕਿ ਸਾਡੀ ਸਰਕਾਰ ਪੱਧਰ ਤੇ ਗੱਲ ਚੱਲ ਰਹੀ ਹੈ, ਜਲਦੀ ਹੀ ਇੱਕ ਮੀਟਿੰਗ ਕਰਨ ਜਾ ਰਹੇ ਹਾਂ। ਇਸੇ ਹੀ ਤਰ੍ਹਾਂ ਐਲਟੀਸੀ, ਫਿਕਸ ਮੈਡੀਕਲ ਅਲਾਉਂਸ, ਪੈਨਸ਼ਨ ਪੋਰਟਲ ਤੇ ਰਜਿਸਟਰੇਸ਼ਨ ਸਬੰਧੀ ਵੀ ਗੱਲਬਾਤ ਹੋਈ। ਉਹਨਾਂ ਨੇ ਵਫਦ ਨੂੰ ਵਿਸਥਾਰ ਸਹਿਤ ਮੰਗਾਂ ਤੇ ਗੱਲਬਾਤ ਕਰਕੇ ਠੋਸ ਨਤੀਜੇ ਤੇ ਪਹੁੰਚਣ ਲਈ ਲਿਖਤੀ ਤੌਰ ਤੇ ਅਗਲੀ ਮੀਟਿੰਗ 24 ਅਗਸਤ 2026 ਦਿੱਤੀ ਹੈ।ਗੱਲਬਾਤ ਕਾਫੀ ਸੁਖਾਵੇਂ ਮਾਹੌਲ ਵਿੱਚ ਹੋਈ ਅਤੇ ਇਸ ਮੀਟਿੰਗ ਵਿੱਚ ਵਿੱਤ ਮੰਤਰੀ ਦਾ ਹਾਂ ਪੱਖੀ ਵਤੀਰਾ ਵੇਖਣ ਨੂੰ ਮਿਿਲਆ। ਮੀਟਿੰਗ ਵਿੱਚ ਹੋਈ ਸਾਰੀ ਗੱਲਬਾਤ ਤੋਂ ਵਫਦ ਨੂੰ ਥੋੜਾ ਜਿਹਾ ਭਰੋਸਾ ਬੱਝਾ ਕੇ ਸ਼ਾਇਦ ਸਰਕਾਰ 24 ਅਗਸਤ ਦੀ ਮੀਟਿੰਗ ਵਿੱਚ ਮੰਗਾਂ ਮੰਨ ਕੇ ਲਾਗੂ ਕਰ ਦੇਵੇ। ਵੇਖਣਾ ਹੁਣ ਇਹ ਹੋਵੇਗਾ ਕਿ 24 ਅਗਸਤ ਤੱਕ ਜਾਂ ਉਸ ਦਿਨ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਰਕਾਰ ਦਾ ਰੁੱਖ ਕੀ ਹੋਵੇਗਾ? ਇਸ ਮੌਕੇ ਵਢਦ ਵਿੱਚ ਕਨਵੀਨਰਾਂ ਤੋਂ ਇਲਾਵਾ ਕੰਨਫੈਡਰੇਸ਼ਨ ਵਲੋਂ ਬਲਵੀਰ ਸਿੰਘ ਸੈਣੀ, ਗੁਰਦੀਪ ਸਿੰਘ ਵਾਲੀਆਂ, ਗੁਰਮੀਤ ਸਿੰਘ ਟਿਵਾਣਾ, ਮੰਗਤ ਖਾਨ, ਪੀ.ਐਸ.ਪੀ.ਸੀ.ਐਲ. ਤੋਂ ਕਸਤੂਰੀ ਲਾਲ, ਦੇਵ ਰਾਜ, ਪੰਜਾਬ ਪੁਲਿਸ ਐਸੋਸੀਏਸ਼ਨ ਵਲੋਂ ਕਰਨੈਲ ਸਿੰਘ, ਨਾਹਰ ਸਿੰਘ ਅਤੇ ਪੰਜਾਬ ਗੌਰਮਿੰਟ ਪੈਨਸਨਰ ਐਸੋਸੀਏਸ਼ਨ ਵਲੋਂ ਸੁੱਖਮੰਦਰ ਸਿੰਘ ਸਿੰਘ, ਸੁਰਿੰਦਰ ਰਾਮ ਕੁੱਸਾ ਸ਼ਾਮਲ ਹੋਏ।

Show More
Back to top button
error: Content is protected !!