A2Z सभी खबर सभी जिले कीCOVID-19InsuranceLok Sabha Chunav 2024Technologyअन्य खबरेपंजाब

ਗੁਰਦੁਆਰਾ ਜੱਸਾ ਸਿੰਘ ਰਾਮਗੜੀਆ ਦਸ਼ਮੇਸ਼ ਨਗਰ ਭੋਗਪੁਰ ਵੱਲੋਂ ਰਣਜੀਤ ਰਾਣਾ ਦਾ ਸਨਮਾਨ ਕੀਤਾ ਗਿਆ

ਸ਼੍ਰੋਮਣੀ ਅਕਾਲੀ ਦਲ ਅਤੇ ਸਮਾਜ ਦੇ ਲੋਕਾਂ ਦੀ ਧੜੇਬੰਦੀ ਤੋਂ ਉੱਪਰ ਉੱਠ ਕੇ ਹਮੇਸ਼ਾ ਸੇਵਾ ਕੀਤੀ ਹੈ:- ਰਾਣਾ

ਜਲੰਧਰ 17 ਅਗਸਤ (ਪਰਮਿੰਦਰ ਸਿੰਘ ) ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਦਿਨੀ ਮਿਹਨਤੀ ਵਫਾਦਾਰ ਨਿਧੜਕ ਆਗੂ ਰਣਜੀਤ ਸਿੰਘ ਰਾਣਾ ਨੂੰ ਪਾਰਟੀ ਦਾ ਕੌਮੀ ਸੀਨੀਅਰ ਪ੍ਰਧਾਨ ਬਣਾਏ ਜਾਣ ਤੇ ਗੁਰਦੁਆਰਾ ਜੱਸਾ ਸਿੰਘ ਰਾਮਗੜ੍ਹੀਆ ਦਸ਼ਮੇਸ਼ ਨਗਰ ਭੋਗਪੁਰ ਦੀ ਸਮੁੱਚੀ ਟੀਮ ਵੱਲੋਂ ਸੰਗਤ ਦੀ ਹਾਜਰੀ ਵਿੱਚ ਰਣਜੀਤ ਸਿੰਘ ਰਾਣਾ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਵੱਲੋਂ ਇਸ ਗੁਰੂ ਘਰ ਲਈ ਕੀਤੇ ਉਪਰਾਲੇ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੰਮੇ ਸਮੇਂ ਤੋਂ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਸਨਮਾਨਿਤ ਕੀਤਾ ਗਿਆ l ਇਸ ਮੌਕੇ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਜਿਸ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਸਰਬ ਪੱਖੀ ਵਿਕਾਸ ਤਰੱਕੀ ਖੁਸ਼ਹਾਲੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜਬੂਤ ਕੀਤਾ ਹੈ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਦਿੱਤਾ ਸਨਮਾਨ ਮੇਰੇ ਲਈ ਗੌਰਵ ਵਾਲੀ ਗੱਲ ਹੈ ਕਿ ਮੈਂ ਉਸ ਪਾਰਟੀ ਦਾ ਸਿਪਾਹੀ ਆ ਜਿਸ ਨੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਸਿਰਜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕੀਤਾ ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ਦਾ ਮਾਣ ਸਨਮਾਨ ਵਧਿਆ ਹੈ l

[yop_poll id="10"]
Show More
Back to top button
error: Content is protected !!