A2Z सभी खबर सभी जिले कीअन्य खबरेकपूरथलाताज़ा खबरदेशपंजाबलुधियानासास नगर

ਜ਼ਿਲ੍ਹਾ ਪ੍ਰਸ਼ਾਸਨ ਇਤਿਹਾਸਿਕ ਤੇ ਵਿਰਾਸਤੀ ਥਾਵਾਂ ਦੀ ਸਾਂਭ—ਸੰਭਾਲ ਤੇ ਉਨ੍ਹਾਂ ਨੂੰ ਉਭਾਰਨ ਲਈ ਲਗਾਤਾਰ ਕਾਰਜਸ਼ੀਲ—ਵਧੀਕ ਡਿਪਟੀ ਕਮਿਸ਼ਨਰ

ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਗਤੀਵਿਧੀ, ਘੰਟਾ—ਘਰ ਵਿਖੇ ਕਰਵਾਈ ਸਾਫ—ਸਫਾਈ
ਜ਼ਿਲ੍ਹਾ ਪ੍ਰਸ਼ਾਸਨ ਇਤਿਹਾਸਿਕ ਤੇ ਵਿਰਾਸਤੀ ਥਾਵਾਂ ਦੀ ਸਾਂਭ—ਸੰਭਾਲ ਤੇ ਉਨ੍ਹਾਂ ਨੂੰ ਉਭਾਰਨ ਲਈ ਲਗਾਤਾਰ ਕਾਰਜਸ਼ੀਲ—ਵਧੀਕ ਡਿਪਟੀ ਕਮਿਸ਼ਨਰScreenshot 2024 0927 213556
ਫਾਜ਼ਿਲਕਾ, 27 ਸਤੰਬਰ (ਗਿਆਨ ਸਾਹਨੀ)
ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਇਤਿਹਾਸਿਕ ਤੇ ਵਿਰਾਸਤੀ ਥਾਵਾਂ ਦੀ ਸਾਂਭ—ਸੰਭਾਲ ਤੇ ਉਨ੍ਹਾਂ ਨੂੰ ਉਭਾਰਨ ਲਈ ਲਗਾਤਾਰ ਕਾਰਜਸ਼ੀਲ ਹੈ।ਇਤਿਹਾਸਕ ਥਾਵਾਂ ਆਪਣੇ ਇਲਾਕੇ ਦੀ ਜਿਥੇ ਵਿਲਖਣਤਾ ਦਰਸ਼ਾਉਂਦੀਆਂ ਹਨ ਉਥੇ ਸੈਲਾਨੀਆਂ ਲਈ ਸੈਰ—ਸਪਾਟੇ ਦਾ ਖਿਚ ਦਾ ਕੇਂਦਰ ਵੀ ਬਣਦੀਆਂ ਹਨ।
ਇਸੇ ਤਹਿਤ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਲੋਕਾਂ ਅੰਦਰ ਇਤਿਹਾਸਕ ਥਾਵਾਂ ਦੀ ਯਾਦ ਨੂੰ ਤਾਜਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਘੰਟਾ ਘਰ ਵਿਖੇ ਸਵੱਛਤਾ ਹੀ ਸੇਵਾ ਮੁਹਿੰਮ ਨੂੰ ਸਮਰਪਿਤ ਆਲੇ—ਦੁਆਲੇ ਸਾਫ—ਸਫਾਈ ਕਰਵਾਈ ਗਈ ਹੈ। ਇਸ ਦੌਰਾਨ ਮੁੱਖ ਮਹਿਮਾਨ ਵਜੋ ਪੁੱਜੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਰਾਸਤੀ ਧਰੋਹਰਾ ਦੀ ਸਾਂਭੋ—ਸੰਭਾਲ ਕਰਨਾ ਸਾਡੀ ਜਿੰਮੇਵਾਰੀ ਬਣਦੀ ਹੈ।
ਉਨ੍ਹਾਂ ਕਿਹਾ ਕਿ ਸੈਰ—ਸਪਾਟਾ ਦਿਵਸ ਦੇ ਮੱਦੇਨਜਰ ਫਾਜ਼ਿਲਕਾ ਦੇ ਘੰਟਾ—ਘਰ ਵਿਖੇ ਅਤੇ ਆਲੇ—ਦੁਆਲੇ ਸਾਫ—ਸਫਾਈ ਕਰਵਾਈ ਗਈ ਤਾਂ ਜ਼ੋ ਸਭ ਨੂੰ ਸਵੱਛਤਾ ਦਾ ਸੁਨੇਹਾ ਦਿੱਤਾ ਜਾ ਸਕੇ ਅਤੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਘੰਟਾ ਘਰ ਵਿਖੇ ਇਤਿਹਾਸਕ ਥਾਵਾਂ ਦੀਆਂ ਫੋਟੋਆਂ ਨਾਲ ਤਿਆਰ ਸੈਲਫੀ ਪੁਆਇੰਟ ਸਥਾਪਿਤ ਕੀਤਾ ਗਿਆ ਜਿਸ *ਤੇ ਹਾਜਰੀਨ ਵੱਲੋਂ ਫੋਟੋਆਂ ਖਿਚਵਾਈਆਂ ਗਈਆਂ।
ਇਸ ਮੌਕੇ ਕਾਰਜ ਸਾਧਕ ਅਫਸਰ ਜਗਸੀਰ ਸਿੰਘ, ਨਗਰ ਕੌਂਸਲ ਤੋਂ ਸੁਪਰਡੰਟ ਨਰੇਸ਼ ਖੇੜਾ, ਸਕੱਤਰ ਰੈਡ ਕਰਾਸ ਸੋਸਾਇਟੀ ਸੰਜੀਵ ਸੇਠੀ, ਸੀ.ਐਫ. ਪਵਨ ਤੋਂ ਇਲਾਵਾ ਰੈਡ ਕਰਾਸ ਸੋਸਾਇਟੀ ਦਾ ਸਟਾਫ ਸੁਭਾਸ਼ ਚੰਦਰ, ਸੁਰਜੀਤ ਕੌਰ ਤੇ ਸਾਹਿਲ ਮੌਜੂਦ ਸਨ।

[yop_poll id="10"]
Show More
Back to top button
error: Content is protected !!