
🦟 ਡੇਂਗੂ ਤੇ ਵਾਰ – ਪਾਣੀ ਨਾ ਖੜ੍ਹਣ ਦਿਓ, ਬਿਮਾਰੀ ਤੋਂ ਬਚੋ!
ਸਿਵਲ ਸਰਜਨ ਫ਼ਾਜ਼ਿਲਕਾ ਡਾ. ਰਾਜ ਕੁਮਾਰ, ਸਹਾਇਕ ਸਿਵਲ ਸਰਜਨ ਡਾ. ਰੋਹਿਤ ਗੋਇਲ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ਼ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਿੰਕੂ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਪਿੰਡ ਮੰਡੀ ਹਜ਼ੂਰ ਸਿੰਘ ‘ਚ ਐਂਟੀ ਲਾਰਵਾ ਗਤੀਵਿਧੀਆਂ ਕੀਤੀਆਂ ਗਈਆਂ।
ਨਵੇਂ ਬਣ ਰਹੇ ਪੰਚਾਇਤੀ ਮੈਰਿਜ ਪੈਲੇਸ ਵਿੱਚ ਖੜ੍ਹੇ ਪਾਣੀ ਨੂੰ ਨਸ਼ਟ ਕਰਨ ਦੀ ਹਦਾਇਤ ਕੀਤੀ ਗਈ ਅਤੇ ਲੋਕਾਂ ਨੂੰ ਦੱਸਿਆ ਗਿਆ ਕਿ ਖੜ੍ਹੇ ਸਾਫ ਪਾਣੀ ਵਿੱਚ ਮੱਛਰ ਦਾ ਲਾਰਵਾ ਪੈਦਾ ਹੋ ਸਕਦਾ ਹੈ, ਜੋ ਡੇਂਗੂ ਦਾ ਕਾਰਨ ਬਣਦਾ ਹੈ। ਇਸ ਲਈ ਪਾਣੀ ਦੀ ਨਿਕਾਸੀ ਜ਼ਰੂਰੀ ਹੈ।
📍 ਇਸ ਮੁਹਿੰਮ ਵਿੱਚ ਸਿਹਤ ਵਿਭਾਗ ਦੀ ਟੀਮ — ਆਸਾ ਵਰਕਰ ਮਨਜੀਤ ਕੌਰ, ਆਸਾ ਫੈਸੀਲੇਟਰ ਸੀਤਾ ਰਾਣੀ, ਸਿਹਤ ਕਰਮਚਾਰੀ ਰਵਿੰਦਰ ਸ਼ਰਮਾ ਅਤੇ ਪੰਚਾਇਤ ਮੈਂਬਰ ਸੁਰਿੰਦਰ ਸਿੰਘ, ਮਲਕੀਤ ਸਿੰਘ ਹਾਜ਼ਰ ਰਹੇ।
✅ ਸੁਝਾਵ: ਆਪਣੇ ਘਰ ਅਤੇ ਆਸ-ਪਾਸ ਖੜ੍ਹਾ ਪਾਣੀ ਨਾ ਰਹਿਣ ਦਿਓ, ਡੇਂਗੂ ਤੋਂ ਬਚਾਅ ਲਈ ਸਫਾਈ ਰੱਖੋ।
#ਡੇਂਗੂਤੇਵਾਰ #ਸਿਹਤਵਿਭਾਗਫ਼ਾਜ਼ਿਲਕਾ #DengueAwareness #StopDengue #Fazilka