A2Z सभी खबर सभी जिले कीअन्य खबरेताज़ा खबर

ਮੋਹਿੰਦਰ ਭਗਤ ਊਮੀਦਵਾਰ ਆਮ ਆਦਮੀ ਪਾਰਟੀ ਇਤਿਹਾਸਿਕ ਜਿੱਤ ਦਰਜ਼ ਕਰਨਗੇ– ਡਾਕਟਰ ਜਮੀਲ ਓਰ ਰਹਿਮਾਨ* 

 *ਬੂਥਾਂ ਤੇ ਲੱਗੀਆਂ ਰੌਣਕਾਂ ਨੇ ਦਰਸਾਏ ਇਤਿਹਾਸਿਕ ਜਿੱਤ ਹੋਣ ਦੇ ਸੰਕੇਤ , ਡਾਕਟਰ ਜਮੀਲ ਓਰ ਰਹਿਮਾਨ ਵਿਧਾਇਕ ਮਾਲੇਰਕੋਟਲਾ ਅਤੇ ਅਬਦੁਲ ਬਾਰੀ ਸਲਮਾਨੀ ਚੇਅਰਮੈਨ ਮਾਈਨੋਰਟੀ ਕਮਿਸ਼ਨ ਪੰਜਾਬ ਦੀਆਂ ਕੋਸ਼ਿਸ਼ਾਂ ਸਦਕਾ ਮੁਸਲਿਮ ਭਾਈਚਾਰੇ ਨੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਹੱਥ ਉਠਾ ਕੇ ਕੀਤਾ ਅਹਦ

*ਆਪਦੀ ਸਰਕਾਰ ਆਪ ਦਾ ਐੱਮ ਐੱਲ ਏ ਦੇ ਨਾਅਰਿਆਂ ਨਾਲ ਗੂੰਜਿਆ ਸ਼ਹਿਰ ਜਲੰਧਰ ਪੱਛਮੀ

ਮੋਹਿੰਦਰ ਭਗਤ ਊਮੀਦਵਾਰ ਆਮ ਆਦਮੀ ਪਾਰਟੀ ਇਤਿਹਾਸਿਕ ਜਿੱਤ ਦਰਜ਼ ਕਰਨਗੇ– ਡਾਕਟਰ ਜਮੀਲ ਓਰ ਰਹਿਮਾਨ*

*ਬੂਥਾਂ ਤੇ ਲੱਗੀਆਂ ਰੌਣਕਾਂ ਨੇ ਦਰਸਾਏ ਇਤਿਹਾਸਿਕ ਜਿੱਤ ਹੋਣ ਦੇ ਸੰਕੇਤ , ਡਾਕਟਰ ਜਮੀਲ ਓਰ ਰਹਿਮਾਨ ਵਿਧਾਇਕ ਮਾਲੇਰਕੋਟਲਾ ਅਤੇ ਅਬਦੁਲ ਬਾਰੀ ਸਲਮਾਨੀ ਚੇਅਰਮੈਨ ਮਾਈਨੋਰਟੀ ਕਮਿਸ਼ਨ ਪੰਜਾਬ ਦੀਆਂ ਕੋਸ਼ਿਸ਼ਾਂ ਸਦਕਾ ਮੁਸਲਿਮ ਭਾਈਚਾਰੇ ਨੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਹੱਥ ਉਠਾ ਕੇ ਕੀਤਾ ਅਹਦ – ਡਾਕਟਰ ਰਹਿਮਾਨ*

ਮਾਲੇਰਕੋਟਲਾ/ਜਲੰਧਰ ( ਸਲੀਮ/ਅਸ਼ਰਫ ਅਨਸਾਰੀ) ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਹ ਚੋਣਾਂ ਜਿੱਤਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਲਈ ਵੱਕਾਰ ਦਾ ਸਵਾਲ ਬਣ ਗਿਆ ਹੈ।। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕੁੱਲ 15 ਉਮੀਦਵਾਰ ਮੈਦਾਨ ਵਿੱਚ ਹਨ। ਇਹ ਜ਼ਿਮਨੀ ਚੋਣ ਇਸ ਹਲਕੇ ਤੋਂ ‘ਆਪ’ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਅਸਤੀਫ਼ਾ ਦੇਣ ਕਾਰਨ ਹੋ ਰਹੀ ਹੈ। ਸ਼ੀਤਲ ਅੰਗੁਰਾਲ ‘ਆਪ’ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ ਅਤੇ ਹੁਣ ਇਸ ਹਲਕੇ ਤੋਂ ਭਾਜਪਾ ਉਮੀਦਵਾਰ ਹਨ। ਜਲੰਧਰ ਪੱਛਮੀ ਵਿਧਾਨ ਸਭਾ ਹਲਕਾ (ਰਾਖਵਾਂ) ਮੁਕੰਮਲ ਤੌਰ ’ਤੇ ਸ਼ਹਿਰੀ ਹਲਕਾ ਹੈ। ਹਲਕੇ ਦੇ ਕੁੱਲ 1,71,963 ਵੋਟਰ ਇਨ੍ਹਾਂ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਨ੍ਹਾਂ ਕੁੱਲ ਵੋਟਰਾਂ ਵਿੱਚ 89,629 ਪੁਰਸ਼, 82,326 ਮਹਿਲਾ ਅਤੇ 8 ਥਰਡ ਜੈਂਡਰ ਵੋਟਰ ਸ਼ਾਮਲ ਹਨ। ਸ਼ੀਤਲ ਅੰਗੂਰਾਲ ਨੂੰ ਦੱਲ ਬਦਲੀ ਕਾਰਨ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੂਥਾਂ ਤੇ ਲੱਗੀਆਂ ਰੌਣਕਾਂ ਦਰਸਾ ਰਹੀਆਂ ਸਨ ਕਿ ਆਮ ਆਦਮੀ ਪਾਰਟੀ ਦੀ ਜਿੱਤ ਦਾ ਡੰਕਾ ਵੱਜਣਾ ਤਹਿ ਹੈ।

ਹਲਕਾ ਵਿਧਾਇਕ ਮਾਲੇਰਕੋਟਲਾ ਡਾਕਟਰ ਜਮੀਲ ਓਰ ਰਹਿਮਾਨ ਅਤੇ ਅਬਦੁੱਲ ਬਾਰੀ ਸਲਮਾਨੀ ਚੇਅਰਮੈਨ ਮਿਨੋਰਟੀ ਕਮਿਸ਼ਨ ਪੰਜਾਬ ਦੀਆਂ ਕੋਸ਼ਿਸ਼ਾਂ ਸਦਕਾ ਸਮੂਹ ਮੁਸਲਿਮ ਭਾਈਚਾਰੇ ਨੇ ਆਮ ਆਦਮੀਂ ਪਾਰਟੀ ਨੂੰ ਜਿਤਾਉਣ ਲਈ ਹੱਥ ਉੱਠਾ ਕੇ ਅਹਦ ਵੀ ਕੀਤਾ। ਵਰਨਣਯੋਗ ਹੈ ਕਿ ਮਾਲੇਰਕੋਟਲਾ ਵਿਧਾਇਕ ਅਤੇ ਚੈਅਰਮੈਨ ਬਾਰੀ ਸਲਮਾਨੀ ਦੀਆਂ ਕੋਸ਼ਿਸ਼ਾਂ ਸਦਕਾ ਜਲੰਧਰ ਪੱਛਮੀ ਦੇਵਾਰਡ ਨੰਬਰ 36 ਦੇ ਅਨੇਕਾਂ ਕਾਂਗਰਸੀ ਲੀਡਰਾ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਅਤੇ ਪਾਰਟੀ ਲਈ ਅਣਥੱਕ ਮਿਹਨਤ ਕੀਤੀ। ਇਸ ਬਾਰੇ ਜੱਦ ਡਾਕਟਰ ਜਮੀਲ ਓਰ ਰਹਿਮਾਨ ਵਿਧਾਇਕ ਮਾਲੇਰਕੋਟਲਾ ਨਾਲ ਗੱਲ ਬਾਤ ਕੀਤੀ ਗਈ ਤਾਂ ਉਹਨਾਂ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਜਲੰਧਰ ਪੱਛਮੀ ਸ਼ਹਿਰ ਤੋਂ ਆਮ ਆਦਮੀ ਪਾਰਟੀ ਭਾਰੀ ਵੋਟਾਂ ਨਾਲ ਸੀਟ ਜਿੱਤੇਗੀ ਅਤੇ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਜੀ ਦੀ ਝੋਲੀ ਏਹੇ ਸੀਟ ਜਾਣਾ ਤਹਿ ਹੈ। ਮੁਸਲਿਮ ਭਾਈਚਾਰੇ ਨੇ ਵੱਧ ਚੜ੍ਹ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਦੇ ਹੱਕ ਵਿੱਚ ਵੋਟਾਂ ਪਾਈਆਂ।

ਵਰਨਣਯੋਗ ਹੈ ਕਿ ਡਾਕਟਰ ਜਮੀਲ ਓਰ ਰਹਿਮਾਨ ਅਤੇ ਉਹਨਾਂ ਦੀ ਧਰਮ ਪਤਨੀ ਮੈਡਮ ਫਰਯਾਲ ਰਹਿਮਾਨ ਨੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ ਜੀ ਦੇ ਨਾਲ ਡੋਰ ਟੂ ਡੋਰ ਘਰ ਘਰ ਜਾਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕੀਤਾ ਅਤੇ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ। ਡਾਕਟਰ ਰਹਿਮਾਨ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਅਣਥੱਕ ਮਿਹਨਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਅਤੇ ਮੁੱਖ ਮੰਤਰੀ ਪੰਜਾਬ ਦੇ ਹੱਥ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗੀ।

ਖ਼ਬਰ ਲਿਖੇ ਜਾਣ ਤੱਕ ਸ਼ਾਮ 4 ਵਜੇ ਦੇ ਕਰੀਬ 46% ਵੋਟਾਂ ਪੋਲ ਹੋ ਚੁੱਕੀਆਂ ਸਨ।

 

 

Back to top button
error: Content is protected !!