ਜਲੰਧਰ 23 ਦਸੰਬਰ ( ਪਰਮਿੰਦਰ ਸਿੰਘ ) :- ਬੀਤੇ ਦਿਨੀਂ ਸੰਸਦ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਡਕਰ ਜੀ ਦਾ ਭਰੀ ਸੰਸਦ ਵਿੱਚ ਅਪਮਾਨ ਕੀਤਾ ਗਿਆ ਜਿਸਦੇ ਵਿਰੋਧ ਵਿਚ ਪੂਰੇ ਭਾਰਤ ਵਿੱਚ ਕਈ ਸੰਸਥਾਵਾਂ ਵਲੋਂ ਉਸਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਅੱਜ ਜਲੰਧਰ ਦੇ ਵਿੱਚ ਸਮਾਜ ਸੇਵਕ ਅਨਿਲ ਕੁਮਾਰ ਕੌਲ ਜੀ ਵੱਲੋਂ ਆਪਣੇ ਸਾਥੀਆਂ ਸਮੇਤ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਸਾੜਿਆ ਗਿਆ ਇਸ ਅਵਸਰ ਤੇ ਅਨਿਲ ਕੁਮਾਰ ਕੌਲ ਨੇ ਕਿਹਾ ਕਿ ਅਮਿਤ ਸ਼ਾਹ ਨੂੰ ਹੁਣ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਏਹੋ ਜਿਹੀ ਭੱਦੀ ਸ਼ਬਦਾਵਲੀ ਸੋਬਾ ਨਹੀਂ ਦਿੰਦੀ| ਬਾਬਾ ਸਾਹਿਬ ਅੰਬੇਡਕਰ ਬਾਰੇ ਮਨ ਵਿਚ ਇਨ੍ਹੀਂ ਕਰੂੜਤਾ ਤੇ ਨਫ਼ਰਤ ਭਾਵਨਾ ਰੱਖਣ ਵਾਲੇ ਨੂੰ ਦੇਸ਼ ਦੇ ਮੰਤਰੀ ਰਹਿਣ ਦਾ ਕੋਈ ਹੱਕ ਨਹੀਂ ਹੈ | ਜੇ ਗ੍ਰਹਿ ਮੰਤਰੀ ਨੇ ਮੁਆਫੀ ਨਾ ਮੰਗੀ ਤਾਂ ਅਸੀਂ ਜਲਦੀ ਤਿੱਖਾ ਸੰਘਰਸ਼ ਕਰਾਂਗੇ |ਇਸ ਮੌਕੇ ਭਾਰੀ ਇਕੱਠ ਨਾਲ ਸਮੂਹ ਹਲਕਾ ਵਾਸੀਆਂ ਸਮੇਤ ਅੱਜ ਡਾ ਬੀ ਆਰ ਅੰਬੇਡਕਰ ਮੇਨ ਰੋਡ ਅਬਾਦਪੁਰਾ ਵਿਖੇ ਅਮਿਤ ਸ਼ਾਹ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਸੋਨਮ ਦੇਵਾ ਜੀ, ਕਰਨ, ਬੱਬੂ, ਬਬਲਾ,ਗੋਲੂ, ਮਨੀ, ਸਾਗਰ,ਦੇਸਰਾਜ ,ਮਨੂ , ਸਾਹਿਲ, ਸੂਰਜ ਥਾਪਰ, ਹਰਸ਼ ਜੱਸੀ,ਰਾਜ ਕੁਮਾਰ ਡਿਪੂ ਵਾਲੇ ਤੇ ਹੋਰ ਹਲਕਾ ਵਾਸੀ ਮੌਜੂਦ ਸਨ l
2,501 Less than a minute