A2Z सभी खबर सभी जिले कीअन्य खबरेकपूरथलाताज़ा खबरदेशपंजाबलुधियानासास नगर

ਬਠਿੰਡਾ ਰੋਡ ਤੇ ਦਰਦਨਾਕ ਸੜਕ ਹਾਦਸੇ ਵਿੱਚ ਸਰਗਰਮ ਆਗੂ ਗੁਰਬੀਰ ਲੰਬਾ ਸੰਧੂ ਦੀ ਮੌਤ, ਨੌਜਵਾਨਾਂ ਵਿੱਚ ਸ਼ੋਕ ਦੀ ਲਹਿਰ

ਮਲੋਟ ਨਿਊਜ਼ -8 ਦਸੰਬਰ – ਬੀਤੀ ਰਾਤ ਬਠਿੰਡਾ ਰੋਡ ਤੇ ਇੱਕ ਰੀਜ਼ੋਰਟ ਬਾਹਰ ਹੋਏ ਸੜਕ ਹਾਦਸੇ ਵਿਚ ਅਕਾਲੀ ਦਲ ਦੇ ਸਰਗਰਮ ਆਗੂ ਗੁਰਬੀਰ ਲੰਬਾ ਸੰਧੂ ਦੀ ਦਰਦਨਾਕ ਮੌਤ ਹੋ ਗਈ, ਜਿਸ ਤੋ ਬਾਅਦ ਇਲਾਕੇ ਵਿੱਚ ਸ਼ੋਕ ਸੀ ਲਹਿਰ ਹੈ, ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਗੁਰਬੀਰ ਸਿੰਘ ਲੰਬਾ ਸੰਧੂ ਐਤਵਾਰ ਰਾਤ ਇਕ ਵਿਆਹ ਸਮਾਗਮ ਵਿਚ ਹਿੱਸਾ ਲੈਣ ਸਿਲਵਰ ਪਾਮ ਹੋਟਲ ਮਲੋਟ ਗਏ ਸੀ ਅਤੇ ਬਾਹਰ ਰੋਡ ਤੇ ਉਨ੍ਹਾਂ ਵਲੋ ਆਪਣੀ ਗੱਡੀ ਪਾਰਕ ਕੀਤੀ ਗਈ ਸੀ ਅਤੇ ਦਸਿਆ ਜਾ ਰਿਹਾ ਹੈ ਕਿ ਜਦੋਂ ਉਹ ਗੱਡੀ ਪਾਰਕ ਕਰ ਬਾਹਰ ਖੜੇ ਸੀ ਤਾਂ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਫੇਟ ਮਾਰ ਦਿੱਤੀ ਜਿਸ ਤੋ ਬਾਅਦ ਉਸਦੀ ਦੋਵੇਂ ਲੱਤਾ ਬੁਰੀ ਤਰ੍ਹਾਂ ਜਖਮੀ ਹੋ ਗਈ, ਉਸਨੂੰ ਤੁਰੰਤ ਉਸਦੇ ਦੋਸਤ ਮੈਕਸ ਬਠਿੰਡਾ ਲੈ ਗਏ, ਜਿੱਥੇ ਦੇਰ ਰਾਤ ਉਸਦਾ ਦਿਹਾਂਤ ਹੋ ਗਿਆ, ਸਿਆਸਤ ਵਿੱਚ ਲੰਬੇ ਸਮੇਂ ਤੋ ਸਰਗਰਮ ਗੁਰਬੀਰ ਲੰਬਾ ਸੰਧੂ ਦੇ ਦਿਹਾਂਤ ਨਾਲ ਨੌਜਵਾਨਾਂ Screenshot 2025 1208 150323ਵਿੱਚ ਸ਼ੋਕ ਦੀ ਲਹਿਰ ਹੈ

Back to top button
error: Content is protected !!