
ਅਬੋਹਰ,ਫਾਜ਼ਿਲਕਾ, 25 ਜੁਲਾਈ(ਗਿਆਨ ਸਾਹਨੀ)
ਸੇਫ ਸਕੂਲ ਵਾਹਨ ਪਾਲਿਸੀ ਸਖਤੀ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂ ਦੁੱਗਲ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਅਤੇ ਸੇਫ ਸਕੂਲ ਵਾਹਨ ਦੀ ਟੀਮ ਵੱਲੋਂ ਲਗਾਤਾਰ ਜ਼ਿਲ੍ਹੇ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸਕੂਲ ਬੱਸਾਂ ਦੇ ਲਗਾਤਾਰ ਚਲਾਨ ਕਟੇ ਜਾ ਰਹੇ ਹਨ ਅਤੇ ਖਰਾਬ ਬੱਸਾਂ ਨੂੰ ਜਬਤ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਟੀਮ ਵੱਲੋਂ ਅਬੋਹਰ, ਫਾਜ਼ਿਲਕਾ ਅਤੇ ਜਲਾਲਾਬਾਦ ਵਿਖੇ ਸਕੂਲੀ ਵੈਨਾਂ ਦੀ ਚੈਕਿੰਗ ਕੀਤੀ ਗਈ, ਚੈਕਿੰਗ ਦੌਰਾਨ ਅਬੋਹਰ 15 ਚਲਾਨ, ਫਾਜਿਲਕਾ 05 ਚਲਾਨ, ਜਲਾਲਾਬਾਦ 16 ਚਲਾਨ ਤੇ 01 ਵੈਨ ਮੌਕੇ ਤੇ ਹੀ ਬੰਦ ਕੀਤੀ ਗਈ। ਉਹਨਾਂ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਵੈਨ ਡਰਾਈਵਰਾਂ ਨੂੰ ਜਾਗਰੂਕ ਕੀਤਾ ਗਿਆ, ਜਿਸ ਵਿੱਚ ਮਾਨਯੋਗ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਦੀ ਪਾਲਣਾ ਸਖਤੀ ਨਾਲ ਕੀਤੀ ਜਾ ਰਹੀ ਹੈ
ਉਨ੍ਹਾਂ ਕਿਹਾ ਕਿ ਬੱਚਿਆਂ ਦੇ ਪਰਿਵਾਰਾਂ ਅਤੇ ਸਕੂਲਾਂ ਨੂੰ ਅਪੀਲ ਹੈ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਆਦੇਸ਼ ਅਨੁਸਾਰ ਸਕੂਲੀ ਬੱਸਾਂ ਦੇ ਸ਼ੀਸ਼ੀਆਂ ਦੇ ਬਾਹਰ ਗਰਿੱਲਾਂ ਹੋਈਆਂ ਲਾਜ਼ਮੀ, ਸਕੂਲ ਬੱਸ ਵਿੱਚ ਸਪੀਡ ਗਵਰਨਰ ਲਾਜ਼ਮੀ, ਸਕੂਲ ਬੱਸ ਦੀਆਂ ਤਾਕੀਆਂ ਦੇ ਲੋਕ ਲਾਜ਼ਮੀ, ਸਕੂਲ ਬੱਸ ਵਿੱਚ ਫਸਟ ਏਡ ਬਾਕਸ ਲਾਜ਼ਮੀ, ਸਕੂਲ ਬੱਸ ਵਿੱਚ ਬੱਚਿਆਂ ਦੇ ਬੈਗ ਰੱਖਣ ਲਈ ਜਗ੍ਹਾ ਲਾਜ਼ਮੀ, ਸਕੂਲ ਬੱਸ ਵਿੱਚ ਡਰਾਈਵਰਾਂ ਕੋਲ 4 ਸਾਲ ਦਾ ਤਜੁਰਬਾ ਲਾਜ਼ਮੀ, ਸਕੂਲ ਬੱਸ ਵਿੱਚ ਐਮਰਜੰਸੀ ਤਾਕੀਆਂ (ਅੱਗੇ. ਪਿੱਛੇ) ਲਾਜ਼ਮੀ ਹੋਣੀਆਂ ਚਾਹੀਦੀਆਂ ਹਨ।
ਸਕੂਲ ਬੱਸ ਦੇ ਚਾਰੇ ਪਾਸੇ ਸਕੂਲ ਬੱਸ ਲਿਖਿਆ ਹੋਣਾ ਲਾਜ਼ਮੀ, ਸਕੂਲ ਬੱਸ ਦਾ ਰੰਗ ਸੁਨਿਹਰੀ ਪੀਲਾ ਹੋਣਾ ਲਾਜ਼ਮੀ, ਸਕੂਲ ਬੱਸ ਦੇ ਸੀ.ਸੀ.ਟੀ.ਵੀ ਕੈਮਰੇ ਅਤੇ 60 ਦਿਨ ਦਾ ਫੂਟੇਜ਼ ਹੋਣਾ ਲਾਜ਼ਮੀ, ਜੇਕਰ ਸਕੂਲ ਬੱਸ ਕਿਰਾਏ ਤੇ ਹੈ ਤਾਂ ਬੱਸ ਤੇ ਆਨ ਡਿਊਟੀ ਲਿਖਿਆ ਹੋਣਾ ਲਾਜ਼ਮੀ, ਸਕੂਲ ਬੱਸ ਵਿੱਚ ਸਮਰੱਥਾ ਤੋਂ ਵੱਧ ਬੱਚੇ ਨਾ ਹੋਣ, ਸਕੂਲ ਬੱਸ ਵਿੱਚ ਡਰਾਇਵਰ ਕੋਲ ਬੱਚਿਆਂ ਦੇ ਨਾਮ, ਪਤਾ, ਕਲਾਸ ਦੀ ਲਿਸਟ ਹੋਣਾ ਲਾਜ਼ਮੀ, ਸਕੂਲ ਬੱਸ ਦੇ ਡਰਾਈਵਰ ਦੇ ਫਿੱਕੇ ਨੀਲੇ ਰੰਗ ਦੀ ਕਮੀਜ, ਪੈਂਟ ਅਤੇ ਕਾਲੇ ਬੂਟ ਅਤੇ ਨਾਮ ਦੀ ਨੇਮ-ਪਲੇਟ ਲੱਗੀ ਹੋਈ ਲਾਜ਼ਮੀ, ਸਕੂਲ ਬੱਸ ਤੇ ਸਕੂਲ ਦਾ ਨਾਮ ਅਤੇ ਨੰਬਰ ਲਿਖਿਆ ਹੋਣਾ ਲਾਜ਼ਮੀ, ਸਕੂਲ ਬੱਸ ਦੇ ਫੁੱਟ ਸਟੈਪ 200 ਮਿਲੀਮੀਟਰ ਤੋਂ ਵੱਧ ਨਾ ਹੋਵੇ। ਉਕਤ ਨਿਯਮਾਂ ਨੂੰ ਨਾ ਮੰਨਣ ਵਾਲੇ ਖਿਲਾਫ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਜਾਵੇਗਾ।
ਚੈਕਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਟੀਮ ਦੇ ਮੈਂਬਰ ਸ੍ਰੀਮਤੀ ਰਣਵੀਰ ਕੌਰ ਬਾਲ ਸੁਰੱਖਿਆ ਅਫ਼ਸਰ ਅਤੇ ਰੁਪਿੰਦਰ ਸਿੰਘ ਆਊਟਰੀਟ ਵਰਕਰ (ਅਬੋਹਰ), ਸ੍ਰੀ ਅਜੈ ਸ਼ਰਮਾ ਲੀਗਲ ਕਮ-ਪ੍ਰੋਬੇਸ਼ਨ ਅਫੈਸਰ (ਫਾਜਿਲਕਾ), ਸ੍ਰੀ ਕੌਸ਼ਲ ਬਾਲ ਸੁਰੱਖਿਆ ਅਫਸਰ ਅਤੇ ਜਸਵਿਦੰਰ ਕੌਰ ਸ਼ੋਸ਼ਲ ਵਰਕਰ (ਜਲਾਲਾਬਾਦ), ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਟ੍ਰੈਫਿਕ ਪੁਲਿਸ ਇੰਚਾਰਜ ਪਰਮਜੀਤ ਸਿੰਘ (ਅਬੋਹਰ,ਫਾਜਿਲਕਾ), ਸੂਰਜ ਭਾਨ ਸਿੰਘ (ਜਲਾਲਾਬਾਦ), ਸੰਜੈ ਕੁਮਾਰ ਅਤੇ ਕ੍ਰਿਸ਼ਨ ਕਾਂਤ ਟਰਾਂਸਪੋਰਟ ਵਿਭਾਗ, ਰਾਜੀਵ ਸ਼ਰਮਾ ਅਤੇ ਜਸਪਾਲ ਸਿੰਘ ਸਿੱਖਿਆ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ।