
ਸੰਵਿਧਾਨ ਦਿਵਸ ਮੌਕੇ ਵਿਧਾਇਕ ਫਾਜ਼ਿਲਕਾ ਵੱਲੋਂ ਐਮਆਰ ਕਾਲਜ ਨੂੰ ਇੱਕ ਹੋਰ ਵੱਡੀ ਦੇਣ, ਐਮ. ਏ ਦੇ ਕੋਰਸਾਂ ਦੀ ਕਰਵਾਈ ਸ਼ੁਰੂਆਤ
ਸਰਹੱਦੀ ਖੇਤਰ ਦੇ ਵਿਦਿਆਰਥੀਆਂ ਦੀ ਸਿੱਖਿਆ ਦੇ ਢਾਂਚੇ ਨੂੰ ਮਜਬੂਤ ਕਰ ਰਹੀ ਪੰਜਾਬ ਸਰਕਾਰ – ਨਰਿੰਦਰ ਪਾਲ ਸਿੰਘ ਸਵਨਾ
ਆਉਣ ਵਾਲੇ ਦਿਨਾਂ ਵਿੱਚ ਕਾਲਜ ਵਿਖੇ ਹੋਰ ਲਿਆਂਦੇ ਜਾਣਗੇ ਕੋਰਸਿਜ਼
ਫਾਜ਼ਿਲਕਾ 27 ਨਵੰਬਰ
26 ਨਵੰਬਰ ਨੂੰ ਸੰਵਿਧਾਨ ਦਿਵਸ ਮੌਕੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸਰਹੱਦੀ ਖੇਤਰ ਦੇ ਵਿਦਿਆਰਥੀਆਂ ਨੂੰ ਇੱਕ ਹੋਰ ਦੇਣ ਪ੍ਰਦਾਨ ਕੀਤੀ ਹੈ| ਇਸ ਇਤਿਹਾਸਿਕ ਦਿਨ ਮੌਕੇ ਉਨ੍ਹਾਂ ਐਮ. ਆਰ ਕਾਲਜ ਵਿਖੇ ਐਮ. ਏ. ਦੇ ਕੋਰਸਾਂ ਦੀ ਸ਼ੁਰੂਆਤ ਕਰਵਾਈ|
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰੀ ਐਮ. ਆਰ ਕਾਲਜ ਨੂੰ ਇਹ ਕੋਰਸ ਮੁਹਈਆ ਕਰਵਾਉਣਾ ਸਰਹੱਦੀ ਖੇਤਰ ਲਈ ਖੁਸ਼ਕਿਸਮਤੀ ਵਾਲੀ ਗੱਲ ਹੈ, ਇਲਾਕੇ ਦੇ ਵਿਦਿਆਰਥੀਆ ਨੂੰ ਐਮ. ਏ. ਕਰਨ ਲਈ ਕੀਤੇ ਬਾਹਰ ਨਹੀਂ ਜਾਣਾ ਪਵੇਗਾ | ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੇ ਵਿਦਿਆਰਥੀਆਂ ਦੀ ਸਿੱਖਿਆ ਦੇ ਢਾਂਚੇ ਨੂੰ ਪੰਜਾਬ ਸਰਕਾਰ ਮਜਬੂਤ ਕਰ ਰਹੀ ਹੈ ਤੇ ਸਿੱਖਿਆ ਦਾ ਪ੍ਰਸਾਰ ਕਰਨ ਵਿਚ ਲਗਾਤਾਰ ਪਹਿਲਕਦਮੀਆ ਕੀਤੀਆਂ ਜਾ ਰਹੀਆਂ ਹਨ| ਉਨ੍ਹਾਂ ਐਮ.ਏ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਰੋਲ ਨੰਬਰ ਦੀ ਵੰਡ ਕੀਤੀ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਕੋਰਸ ਵੀ ਕਾਲਜ ਵਿਚ ਲਿਆਂਦੇ ਜਾਣਗੇ ਜਿਸ ਨਾਲ ਵਿਦਿਆਰਥੀਆਂ ਨੂੰ ਬਾਹਰ ਕਿਥੇ ਜਾਣਾ ਨਹੀਂ ਪਏਗਾ|
ਇਸ ਦੌਰਾਨ ਵੱਖ-ਵੱਖ ਵਿਦਿਆਰਥਨਾਂ ਅਤੇ ਵਿਦਿਆਰਥੀਆਂ ਵੱਲੋਂ ਕਾਲਜ ਵਿਖੇ ਕੋਰਸ ਦੀ ਸ਼ੁਰੂਆਤ ਹੋਣ ਤੇ ਪੰਜਾਬ ਸਰਕਾਰ ਅਤੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦਾ ਧੰਨਵਾਦ ਪ੍ਰਗਟ ਕੀਤਾ ਤੇ ਕਿਹਾ ਕਿ ਇਹ ਵਿਦਿਆਰਥੀਆਂ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਜਿਸ ਨੂੰ ਮੌਜੂਦਾ ਸਰਕਾਰ ਨੇ ਪ੍ਰਵਾਨ ਕੀਤਾ ਹੈ| ਉਹ ਕਾਫੀ ਖੁਸ਼ ਮਹਿਸੂਸ ਕਰ ਰਹੇ ਹਨ ਕਿ ਸਰਕਾਰੀ ਕਾਲਜ ਵਿਖ਼ੇ ਹੀ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੇ|
ਇਸ ਤੋਂ ਪਹਿਲਾਂ ਉਹਨਾਂ ਨੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਚਿੱਤਰ ਤੇ ਫੁੱਲ ਵੀ ਭੇਂਟ ਕੀਤੇ ਅਤੇ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਹਰੇਕ ਵਿਦਿਆਰਥੀ ਨੂੰ ਆਪਣੀ ਜਿੰਦਗੀ ਵਿਚ ਅਪਨਾਉਣ ਲਈ ਪ੍ਰੇਰਿਤ ਕੀਤਾ |
ਇਸ ਮੌਕੇ ਸੰਦੀਪ ਚਲਾਣਾ, ਬੱਬੂ ਚੇਤਿਵਾਲ ਤੋਂ ਇਲਾਵਾ ਹੋਰ ਆਪ ਆਗੂ ਹਾਜਰ ਸਨ |
———-








