
ਜਲੰਧਰ 28 ਦਸੰਬਰ ( ਪਰਮਿੰਦਰ ਸਿੰਘ ) ਸ਼ਹੀਦ ਊਧਮ ਸਿੰਘ ਯੂਥ ਕਲੱਬ ਮਾਡਲ ਹਾਊਸ ਜਲੰਧਰ ਵਲੋਂ ਦੇਸ਼ ਦੇ ਮਹਾਨ ਸ਼ਹੀਦ ਊਧਮ ਸਿੰਘ ਜੀ ਦਾ ਜਨਮ ਦਿੰਨ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅਤੇ ਕਲੱਬ ਵਲੋਂ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ l ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਵਿਸ਼ੇਸ਼ ਤੋਰ ਤੇ ਹਾਜਿਰ ਹੋਏ ਅਤੇ ਓਹਨਾ ਵਲੋਂ ਸ਼ਹੀਦ ਊਧਮ ਸਿੰਘ ਦੀ ਫੋਟੇ ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ l ਕੈਬਿਨਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸਾਨੂੰ ਆਪਣੀ ਆਉਣ ਵਾਲੀ ਨਵੀਂ ਪੀੜੀ ਨੂੰ ਆਪਣੇ ਦੇਸ਼ ਦੇ ਮਹਾਨ ਸ਼ਹੀਦਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ l ਓਹਨਾ ਵਲੋਂ ਸ਼ਹੀਦ ਊਧਮ ਸਿੰਘ ਯੂਥ ਕਲੱਬ ਮਾੱਡਲ ਹਾਊਸ ਵਲੋਂ ਕੀਤੇ ਜਾ ਰਹੇ ਨੇਕ ਕੰਮ ਦੀ ਪ੍ਰਸੰਸਾ ਕੀਤੀ l ਇਸ ਮੌਕੇ ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਹੀਰਾ, ਵਾਰਡ ਨੰਬਰ 42 ਦੇ ਕੌਂਸਲਰ ਰੋਮੀ ਵਧਵਾ, ਵਾਰਡ ਨੰਬਰ 43 ਦੇ ਕੌਂਸਲਰ ਪਤੀ ਓਂਕਾਰ ਰਾਜੀਵ ਟੀਕਾ , ਵਾਰਡ ਪ੍ਰਧਾਨ ਅਮਰੀਕ ਸਿੰਘ ਮੀਕਾ, ਰੋਬਿਨ ਸਾਂਪਲਾ, ਗੁਰਦੁਆਰਾ ਸਿੰਘ ਸਭਾ ਮਾਡਲ ਹਾਊਸ ਦੇ ਪ੍ਰਧਾਨ ਅਮਰਜੀਤ ਸਿੰਘ ਮੀਠਾ, ਬਲਵਿੰਦਰ ਸਿੰਘ ਲੱਕੀ, ਰਾਜਾ ਧਾਮੀ, ਦਵਿੰਦਰ ਦੇਵ, ਗੁਰਪ੍ਰੀਤ ਸਿੰਘ ਧਾਮੀ, ਪਰਮਜੀਤ ਸੇਠ, ਮਨਜੀਤ ਸਿੰਘ ਥਿੰਦ, ਹਰਸਿਮਰਨਜੀਤ ਸਿੰਘ, ਗੁਰਦਾਸ ਬੋਲੀਨਾ, ਸ਼ਿਵ ਰਾਮ ਕਲਾ ਮੰਚ ਸ਼੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਰਜਨੀਸ਼ ਕੁਮਾਰ, ਵਿਨੋਦ ਰੋਕਸੀ, ਨਵੀਂ ਸੋਨੀ, ਅਤੇ ਸਮੂਹ ਕਲੱਬ ਮੈਂਬਰ ਤੋਂ ਇਲਾਕਾ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਿਰ ਸਨ l
[yop_poll id="10"]









