A2Z सभी खबर सभी जिले कीअन्य खबरेपंजाब

ਗਰਮੀ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਸਕੂਲਾਂ ਦਾ ਸਮਾਂ ਬਦਲਿਆ ਜਾਵੇ – ਗਣੇਸ਼ ਭਗਤ

ਵਿਦਿਆਰਥੀਆਂ ਦੇ ਮਾਪੇ ਬੱਚਿਆਂ ਦੀ ਸਿਹਤ ਪ੍ਰਤੀ ਚਿੰਤਕ

ਜਲੰਧਰ 20 ਮਈ (ਪਰਮਿੰਦਰ ਸਿੰਘ ) – ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਹਾਇਕ ਪ੍ਰੈਸ ਸਕੱਤਰ ਗਣੇਸ਼ ਭਗਤ ਅਤੇ ਤਹਿਸੀਲ ਫਗਵਾੜਾ ਦੇ ਸੀਨੀਅਰ ਆਗੂ ਦਲਜੀਤ ਸਿੰਘ ਸੈਣੀ ਨੇ ਪੰਜਾਬ ਦੇ ਸਿੱਖਿਆ ਵਿਭਾਗ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕੀਤੀ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਰ ਗਰਮੀ ਦਾ 43 ਡਿਗਰੀ ਤੱਕ ਪਹੁੰਚ ਗਿਆ ਹੈ। ਪੰਜਾਬ ਦੇ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਲਈ ਇਹ ਗਰਮੀ ਸਹਾਰਨਯੋਗ ਨਹੀਂ ਹੈ। ਇਸ ਤੋਂ ਇਲਾਵਾ ਅਧਿਆਪਕਾਂ ਵੀ ਦੂਰ ਦੁਰਾਡਿਆ ਤੋਂ ਪੜਾਉਣ ਲਈ ਸਕੂਲਾ ਤੱਕ ਪਹੁੰਚਦੇ ਹਨ। ਜਦੋਂ ਦੁਪਹਿਰੋ ਬਾਅਦ ਉਨ੍ਹਾਂ ਛੁੱਟੀ ਹੁੰਦੀ ਹੈ। ਗਰਮੀ ਦਾ ਪਾਰਾ ਪੂਰੇ ਜੋਬਨ ਤੇ ਹੁੰਦਾ ਹੈ। ਜਿਸ ਦਾ ਅਸਰ ਬੱਚਿਆਂ ਦੀ ਸਿਹਤ ਤੇ ਪੇ ਰਿਹਾ ਹੈ। ਜੋ ਉਨਾਂ ਦੀ ਸਿਹਤ ਲਈ ਹਾਨੀਕਾਰਕ ਹੈ। ਨਰਸਰੀ ਤੋਂ ਪੰਜਵੀ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਦੇ ਮਾਪੇ ਇਸ ਅੱਤ ਗਰਮੀ ਪੈਣ ਕਾਰਨ ਚਿੰਤਾ ਵਿੱਚ ਹਨ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂ ਮੰਗ ਕਰਦੇ ਹਨ। ਬੱਚਿਆਂ ਦੀ ਸਿਹਤ ਖਿਆਲ ਰੱਖਦੇ ਹੋਏ। ਸਕੂਲ ਦਾ ਸਮਾਂ ਸਵੇਰੇ 7 ਵਜੇ 11 ਵਜੇ ਤੱਕ ਕਰ ਦਿੱਤਾ ਜਾਵੇ। ਦੂਸਰੇ ਪਾਸੇ ਇਸ ਸਮੇਂ ਸਕੂਲ ਦੇ ਅਧਿਆਪਕ ਮੁਰਦਮ ਸ਼ੁਮਾਰੀ, ਡਰੱਗ ਸਰਵੇ, ਬੀਮਾ ਕਾਰਡ ਬਣਾਉਣ ਦੀਆਂ ਡਿਊਟੀਆਂ ਤੋਂ ਪੰਜਾਬ ਦੇ ਕੁਝ ਜ਼ਿਲਿਆਂ ਹੋਣ ਨਗਰ ਨਿਗਮ, ਨਗਰ ਕੋਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਡਿਊਟੀ ਲੱਗੀ ਹੋਈ ਹੈ। ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਬਹੁਤ ਹੈ। ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਬਹੁਤੇ ਸਕੂਲ ਸਿੰਗਲ ਟੀਚਰਜ਼ ਹੀ ਚਲਾ ਰਹੇ ਉਨ੍ਹਾਂ ਦੀ ਡਿਊਟੀ ਮਰਦਮਸ਼ੁਮਾਰੀ ਵਿੱਚ ਲੱਗੀ ਹੋਈ। ਸਕੂਲਾਂ ਦਾ ਪ੍ਰਬੰਧ ਕਰਨ ਨੇੜਲੇ ਸਕੂਲ ਦੇ ਅਧਿਆਪਕਾ ਨੂੰ ਲਗਾਇਆ ਜਾ ਰਿਹਾ ਹੈ। ਜਿਸ ਕਰਕੇ ਵਿਦਿਆਰਥੀਆਂ ਨੂੰ ਇਸ ਅੱਤ ਦੀ ਗਰਮੀ ਵਿੱਚ ਲੰਮੇ ਸਮੇਂ ਤੱਕ ਬਠਾਈ ਰੱਖਣਾ ਠੀਕ ਹੈ। ਇਸ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਅਤੇ ਸਿੱਖਿਆ ਮੰਤਰੀ ਨੂੰ ਫੌਰੀ ਤੌਰ ਤੇ ਸਕੂਲਾਂ ਦੇ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ।

Back to top button
error: Content is protected !!