A2Z सभी खबर सभी जिले की

ਮੁੱਖ ਖੇਤੀਬਾੜੀ ਅਫਸਰ ਨੇ ਪਿੰਡ ਨੁਕੇਰੀਆਂ, ਪਾਲੀ ਵਾਲਾ, ਚੱਕ ਪਾਲੀ ਵਾਲਾ, ਕੁੰਡਲ, ਖੈਰਪੁਰ, ਸੀਤੋ ਗੁਨੋ ਵਿਖੇ ਪਹੁੰਚ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਕੀਤਾ ਪ੍ਰੇਰਿਤ

ਮੁੱਖ ਖੇਤੀਬਾੜੀ ਅਫਸਰ ਨੇ ਪਿੰਡ ਨੁਕੇਰੀਆਂ, ਪਾਲੀ ਵਾਲਾ, ਚੱਕ ਪਾਲੀ ਵਾਲਾ, ਕੁੰਡਲ, ਖੈਰਪੁਰ, ਸੀਤੋ ਗੁਨੋ ਵਿਖੇ ਪਹੁੰਚ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਕੀਤਾ ਪ੍ਰੇਰਿਤ
ਅੱਗ ਨਾ ਲਗਾ ਕੇ ਜਮੀਨ ਵਿਚ ਵਹਾ ਕੇ ਪਰਾਲੀ ਦਾ ਕੀਤਾ ਜਾਵੇ ਨਿਪਟਾਰਾ- ਮੁੱਖ ਖੇਤੀਬਾੜੀ ਅਫਸਰ
ਪਿੰਡ ਕੁੰਡਲ ਦੇ ਕਿਸਾਨ ਦੀ 10 ਏਕੜ ਜਮੀਨ ਦੀ ਸੁਪਰ ਸੀਡਰ ਨਾਲ ਕਰਵਾਈ ਬਿਜਾਈ
ਫਾਜ਼ਿਲਕਾ 5 ਨਵੰਬਰ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਲਗਾਤਾਰ ਕਿਸਾਨਾਂ ਨਾਲ ਮਿਲ ਕੇ ਝੋਨੇ ਦੀ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾ ਕੇ ਇਸਦਾ ਢੁੱਕਵੇ ਤਰੀਕੇ ਨਾਲ ਹੱਲ ਕਰਨ ਲਈ ਜਾਗਰੂਕਤਾ ਪੈਦਾ ਕਰ ਰਿਹਾ ਹੈ। ਮੁੱਖ ਖੇਤੀਬਾੜੀ ਅਫਸਰ ਸ੍ਰੀਮਤੀ ਹਰਪ੍ਰੀਤ ਪਾਲ ਕੌਰ ਨੇ ਪਿੰਡ ਨੁਕੇਰੀਆਂ, ਪਾਲੀ ਵਾਲਾ, ਚੱਕ ਪਾਲੀ ਵਾਲਾ, ਕੁੰਡਲ, ਖੈਰਪੁਰ, ਸੀਤੋ ਗੁਨੋ ਦਾ ਦੌਰਾ ਕਰਕੇ ਪਰਾਲੀ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਜਾਣਕਾਰੀ ਸਾਂਝੀ ਕੀਤੀ|
ਉਨ੍ਹਾਂ ਕਿਹਾ ਕਿ ਕਿਸਾਨ ਵੀਰ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤੀਬਾੜੀ ਵਿਭਾਗ ਵੱਲੋਂ ਦੱਸੇ ਤਰੀਕਿਆਂ ਰਾਹੀਂ ਪਰਾਲੀ ਦਾ ਨਿਪਟਾਰਾ ਕਰਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਮੀਨ ਦੀ ਉਪਜਾਉ ਸ਼ਕਤੀ ਪ੍ਰਭਾਵਿਤ ਹੁੰਦੀ ਹੈ ਤੇ ਸਾਡੀ ਸੋਨੇ ਵਰਗੀ ਧਰਤੀ ਜੋ ਕਿ ਸਾਨੂੰ ਅੰਨ ਪ੍ਰਦਾਨ ਕਰਦੀ ਹੈ, ਨੂੰ ਅਗ ਲਗਾ ਕੇ ਅੰਦਰੂਨੀ ਪੋਸ਼ਕੀ ਤੱਤ ਖ਼ਤਮ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਪਰਹੇਜ ਕਰਨਾ ਚਾਹੀਦਾ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅਗ ਨਾ ਲਗਾਉਣ ਤੇ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ *ਤੇ ਮੁਹੱਈਆ ਕਰਵਾਈ ਗਈ ਮਸ਼ੀਨਰੀ ਦੀ ਵਰਤੋਂ ਕਰਨ। ਉਨ੍ਹਾਂ ਪਿੰਡ ਕੁੰਡਲ ਦੇ ਕਿਸਾਨ ਲਾਭ ਸਿੰਘ ਦੇ ਖੇਤ ਵਿਚ ਜਾ ਕੇ 10 ਏਕੜ ਫ਼ਸਲ ਦੀ ਬਿਜਾਈ ਖੇਤੀਬਾੜੀ ਮਸ਼ੀਨਰੀ ਸੁਪਰ ਸੀਡਰ ਨਾਲ ਕਰਵਾਈ ਤੇ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਸੁਨੇਹਾ ਦਿੱਤਾ| ਉਨ੍ਹਾਂ ਕਿਹਾ ਕਿ ਹੋਰਨਾਂ ਕਿਸਾਨ ਵੀਰ ਵਾਤਾਵਰਣ ਪ੍ਰੇਮੀ ਬਣਦੇ ਹੋਏ ਪਰਾਲੀ ਨੂੰ ਜਮੀਨ ਵਿਚ ਹੀ ਵਹਾਉਣ |

Back to top button
error: Content is protected !!