
ਜਲੰਧਰ 20 ਅਗਸਤ (ਪਰਮਿੰਦਰ ਸਿੰਘ ) ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਉਤਰੀ ਵਿਧਾਨ ਸਭਾ ਦੇ ਇੰਚਾਰਜ ਹਰਿੰਦਰ ਸਿੰਘ ਢੀਡਸਾ ਦੀ ਪ੍ਰਧਾਨਗੀ ਹੇਠ ਕੌਮੀ ਮੀਸ ਪ੍ਰਧਾਨ ਰਣਜੀਤ ਸਿੰਘ ਰਾਣਾ ਦੇ ਗ੍ਰਹਿ ਮਹੱਲਾ ਨਿਊ ਬਿਨ ਨਗਰ ਵਿਖੇ ਅਹਿਮ ਮੀਟਿੰਗ ਹੋਈ l ਜਿਸ ਵਿੱਚ ਸਰਦਾਰ ਢੀਡਸਾ ਨੇ ਕੌਮੀ ਇਨਸਾਫ ਮੋਰਚਾ ਵੱਲੋਂ ਕੱਲ 21 ਅਗਸਤ ਨੂੰ ਪੰਜਾਬ ਬੰਦ ਦੀ ਦਿੱਤੀ ਕਾਲ ਨੂੰ ਪੂਰਨ ਤੌਰ ਤੇ ਸਮਰਥਨ ਦਿੰਦੇ ਹੋਏ ਪੰਜਾਬ ਬੰਦ ਕਰਨ ਦੀ ਅਪੀਲ ਕੀਤੀ l ਉਹਨਾਂ ਕਿਹਾ ਕਿ ਸਮੂਹ ਪੰਜਾਬ ਵਾਸੀਆਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹੱਕ ਸੱਚ ਦੀ ਲੜਾਈ ਲੜ ਰਹੀਆਂ ਕੌਮਾਂ ਤੇ ਸਮੁੱਚੀਆਂ ਪਾਰਟੀਆਂ ਨੂੰ ਆਪਣੀ ਸੱਚ ਦੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕਰਦੇ ਹਾਂ l ਇਸ ਮੌਕੇ ਕੌਮੀ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਅੱਜ ਸਾਡੇ ਪੰਜਾਬ ਦੇ ਖਾਸ ਕਰ ਸਿੱਖਾਂ ਨਾਲ ਪੰਜਾਬ ਦੀਆਂ ਸਮੇਂ ਦੀਆਂ ਸਰਕਾਰਾਂ ਬੇਗਾਨਗੀ ਦਾ ਅਹਿਸਾਸ ਕਰਵਾ ਰਹੀਆਂ ਹਨ ਜਿਹੜੇ ਬੰਦੀ ਸਿੰਘ ਪਿਛਲੇ 35 40 ਸਾਲ ਤੋਂ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਸੰਤਾਪ ਭੋਗ ਰਹੇ ਹਨ l ਉਹਨਾਂ ਮਹਾਨ ਯੋਧਿਆਂ ਨੂੰ ਰਿਹਾ ਕਰਾਉਣ ਲਈ ਸਮੁੱਚੇ ਪੰਜਾਬ ਵਾਸੀਆਂ ਨੂੰ ਪੰਜਾਬ ਮੁਕੰਮਲ ਤੌਰ ਤੇ ਬੰਦ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਕੱਲ ਸਵੇਰੇ 8 ਵਜੇ ਹਲਕਾ ਉਤਰੀ ਵਿਧਾਨ ਸਭਾ ਦੇ ਸਾਰੇ ਸਰਕਲ ਪ੍ਰਧਾਨ ਅਹੁਦੇਦਾਰ ਸਾਹਿਬਾਨ ਤੇ ਵਰਕਰ ਹਰਿੰਦਰ ਫਾਰਮ ਪਠਾਨਕੋਟ ਚੋਂਕ ਨਜਦੀਕ ਇਕੱਤਰ ਹੋ ਕੇ ਕੌਮੀ ਇਨਸਾਫ ਮੋਰਚੇ ਨਾਲ ਰਲ ਕੇ ਪੰਜਾਬ ਬੰਦ ਕਰਾਉਣਗੇ ਇਸ ਮੌਕੇ ਸੁਖਵਿੰਦਰ ਸਿੰਘ ਰਾਜਪਾਲ ਸਪੋਕਸਮੈਨ, ਸਤਿੰਦਰ ਸਿੰਘ ਪੀਤਾ ਸਰਕਲ ਪ੍ਰਧਾਨ ਜ,ਗਦੀਪ ਸਿੰਘ ਬਿਰਦੀ ਸਰਕਲ ਪ੍ਰਧਾਨ, ਜਗਜੀਤ ਸਿੰਘ ਖਾਲਸਾ ਸਰਕਲ ਪ੍ਰਧਾਨ, ਪਰਵਿੰਦਰ ਸਿੰਘ ਭਾਟੀਆ ਸਰਕਲ ਪ੍ਰਧਾਨ, ਕਰਤਾਰ ਸਿੰਘ ਬਿੱਲਾ ਸਰਕਲ ਪ੍ਰਧਾਨ, ਸੁਰਿੰਦਰ ਸਿੰਘ ਰਾਜ ਪ੍ਰਧਾਨ, ਹਰਪ੍ਰੀਤ ਸਿੰਘ ਉਰਫ ਅਕਾਲ ਸਿੰਘ ਯੂਥ ਪ੍ਰਧਾਨ, ਜਤਿੰਦਰ ਸਿੰਘ ਰਿੰਕਾ, ਦਲਜੀਤ ਸਿੰਘ ਲੰਮਾ ਪਿੰਡ, ਲਾਲ ਚੰਦ, ਸਤਪਾਲ ਸਿੰਘ ਨੀਲਾ ਮਹਿਲ, ਮਹਿੰਦਰ ਸਿੰਘ ਜੰਬਾ ਸਰਕਲ ਪ੍ਰਧਾਨ, ਰਾਜ ਕੁਮਾਰ ਜਸਵਾਲ, ਮੇਜਰ ਸਿੰਘ ਕਾਹਲੋ ਸਰਕਲ ਪ੍ਰਧਾਨ, ਤਰਲੋਚਨ ਸਿੰਘ ਬੀਸੀ ਵਿੰਗ ਦੇ ਪ੍ਰਧਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਸੇਵਕ ਸਿੰਘ ਗਿੱਲ ਰਣਜੀਤ ਸਿੰਘ ਉਬਰਾਏ ਗੁਣਤਾਜ ਸਿੰਘ ਢੀਂਡਸਾ ਦਿਲਬਾਗ ਸਿੰਘ ਸਮੇਤ ਬਹੁਤ ਸਾਰੇ ਹਾਜ਼ਰ ਸਨ l





