A2Z सभी खबर सभी जिले की

ਵਿਕਾਸ ਤੇ ਪੰਚਾਇਤ ਦਫਤਰ ਵੱਲੋਂ ਕਿਸੇ ਵੀ ਗਰਾਮ ਪੰਚਾਇਤ ਪ੍ਰਬੰਧਕ/ ਪੰਚਾਇਤ ਸਕੱਤਰ ਨੂੰ ਕਿਸੇ ਇੱਕੋ ਹੀ ਫੈਕਟਰੀ ਦੀ ਟਾਈਲ ਲਗਾਉਣ ਬਾਰੇ ਕੋਈ ਹਦਾਇਤ ਜਾਰੀ ਨਹੀਂ- ਰਿੰਪੀ ਗਰਗ ਕਿਹਾ, ਵਿਕਾਸ ਕਾਰਜਾਂ ਦੇ ਕੰਮਾਂ ਵਿੱਚ ਗੁਣਵੰਤਾ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ

ਮਾਲੇਰਕੋਟਲਾ 13 ਸਤੰਬਰ :(ਕਿਮੀ ਅਰੋੜਾ ਅਸਲਮ ਨਾਜ਼,) ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਰਿੰਪੀ ਗਰਗ ਨੇ ਦੱਸਿਆ ਕਿ ਜ਼ਿਲੇ ਦੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਗੁਣਵਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਚ ਪੱਧਰੀ ਕੁਆਲਿਟੀ ਦੀਆਂ ਇੰਟਰਲਾਕ ਟਾਈਲਾਂ ਅਤੇ ਹੋਰ ਸਮੱਗਰੀ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਤਾਂ ਜੋ ਵਿਕਾਸ ਕੰਮਾਂ ਦਾ ਗੁਣਵੰਤਾ ਬਣੀ ਰਹੇ । ਉਨ੍ਹਾਂ ਦੱਸਿਆ ਕਿ ਵਿਕਾਸ ਕਾਰਜਾਂ ਵਿੱਚ ਵਰਤੋ ਕੀਤੇ ਜਾਣ ਵਾਲੇ ਸਾਮਾਨ ਦੀ ਖਰੀਦ ਸਰਕਾਰੀ ਗਾਈਡਲਾਈਨ ਨੂੰ ਮੁੱਖ ਰੱਖ ਕੇ ਹੀ ਕੀਤੀ ਜਾ ਪਿਛਲੇ ਦਿਨੀ ਅਖਬਾਰ ਵਿੱਚ ਪ੍ਰਕਾਸ਼ਿਤ ਹੋਈ ਖਬਰ ਅਨੁਸਾਰ ਸਾਰੇ ਕਾਰਜਾਂ ਲਈ ਵਰਤੀਆਂ ਜਾਣ ਵਾਲੀਆਂ ਟਾਈਲਾਂ ਇੱਕੋ ਫੈਕਟਰੀ ਤੋਂ ਲੈਣ ਦਾ ਅੰਦੇਸ਼ਾ ਜ਼ਾਹਿਰ ਕੀਤਾ ਗਿਆ ਸੀ। ਜਿਸ ਤੇ ਸਪੱਸਟ ਕਰਦਿਆ ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਵਰਤੀ ਜਾਣ ਵਾਲੀ ਇੰਟਰਲਾਕ ਟਾਈਲ ਲੈਬੋਰਟਰੀ ਜਾਂਚ ਕਰਨ ਉਪਰੰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਲਗਾਈ ਜਾਣ ਦੀ ਹਦਾਇਤ ਪਹਿਲਾਂ ਤੋਂ ਹੀ ਕੀਤੀ ਗਈ ਹੈ।ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੇ ਇਹ ਸਪੱਸਟ ਕੀਤਾ ਹੈ ਕਿ ਵਿਕਾਸ ਤੇ ਪੰਚਾਇਤ ਦਫਤਰ ਵੱਲੋਂ ਕਿਸੇ ਵੀ ਗਰਾਮ ਪੰਚਾਇਤ ਪ੍ਰਬੰਧਕ/ ਪੰਚਾਇਤ ਸਕੱਤਰ ਨੂੰ ਕਿਸੇ ਇੱਕੋ ਫੈਕਟਰੀ ਦੀ ਟਾਈਲ ਲਗਾਉਣ ਬਾਰੇ ਹਦਾਇਤ ਨਹੀਂ ਕੀਤੀ ਗਈ। ਸਗੋਂ ਟਾਈਲਾਂ ਦੀ ਖਰੀਦ ਸਰਕਾਰ ਦੀ ਗਾਈਡ ਲਾਈਨਸ ਅਨੁਸਾਰ ਹੀ ਆਈ.ਐਸ.ਆਈ ਮਾਰਕਾ ਦੀ ਪਰਖ ਅਤੇ ਤਕਨੀਕੀ ਵਿੰਗ ਦੁਆਰਾ ਕੁਆਲਿਟੀ ਜਾਂਚ ਕਰਨ ਉਪਰੰਤ ਹੀ ਵਰਤੋਂ ਵਿੱਚ ਲਿਆਂਦੀਆਂ ਜਾਂਦੀਆਂ ਹਨ ।ਉਨ੍ਹਾਂ ਸਬੰਧਤ ਵਿੰਗ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਕਿ ਵਿਕਾਸ ਕਾਰਜਾਂ ਦੇ ਕੰਮਾਂ ਵਿੱਚ ਗੁਣਵੰਤਾ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ । ਉਹ ਖੁਦ ਕੰਮਾਂ ਵਾਲੇ ਸਥਾਨਾਂ ਤੇ ਜਾ ਕੇ ਕੰਮ ਦੇ ਮਿਆਰ ਦੀ ਚੈਕਿੰਗ ਕਰਨ ਨੂੰ ਯਕੀਨੀ ਬਣਾਉਣ।

Check Also
Close
Back to top button
error: Content is protected !!